Last Updated: November 28, 2026

Dainik Savera Times Logo

ਕਪੂਰਥਲਾ ‘ਚ ਪੈਟਰੋਲ ਟੈਂਕਰ ਪਲਟਿਆ ਦਹਿਸ਼ਤ ਦਾ ਮਾਹੌਲ ਪਰ ਅੱਗ ਤੋਂ ਬਚਾਅ

30 January 2026 ਅੱਪਡੇਟ ਕੀਤਾ ਗਿਆ

ਕਪੂਰਥਲਾ ‘ਚ ਪੈਟਰੋਲ ਟੈਂਕਰ ਪਲਟਿਆ ਦਹਿਸ਼ਤ ਦਾ ਮਾਹੌਲ ਪਰ ਅੱਗ ਤੋਂ ਬਚਾਅ

ਪੰਜਾਬ ਡੈਸਕ: ਕਪੂਰਥਲਾ ਸ਼ਹਿਰ ਦੀ ਨਵੀਂ ਦਾਣਾ ਮੰਡੀ ਦੇ ਪਿੱਛਲੇ ਹਿੱਸੇ ਵਿੱਚ ਅੱਜ ਦੁਪਹਿਰ ਇੱਕ ਪੈਟਰੋਲ ਭਰਿਆ ਟੈਂਕਰ ਡਬਲ ਰੋਡ ‘ਤੇ ਅਚਾਨਕ ਉਲਟ ਗਿਆ ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।

ਹਾਦਸੇ ਦੌਰਾਨ ਖ਼ੁਸ਼ਕਿਸਮਤੀ ਨਾਲ ਕੋਈ ਅੱਗ ਨਹੀਂ ਲੱਗੀ ਪਰ ਟੈਂਕਰ ਵਿੱਚੋਂ ਪੈਟਰੋਲ ਲੀਕ ਹੋਣ ਕਾਰਨ ਆਸਪਾਸ ਦੇ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਤੁਰੰਤ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਪੜਾਈ ਦੇ ਦਬਾਅ ਹੇਠ 13 ਸਾਲਾ ਲੜਕੀ ਨੇ ਕੀਤੀ ਆਤਮਹੱਤਿਆ: ਡਾਇਰੀ ‘ਚ ਲਿਖੀ ਦਰਦ ਭਰੀ ਲਿਖਤ

ਚਸ਼ਮਦੀਦਾਂ ਦੇ ਅਨੁਸਾਰ ਟੈਂਕਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ ਅਤੇ ਮੋੜ ਲੈਂਦੇ ਸਮੇਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਜਿਸ ਕਾਰਨ ਵਾਹਨ ਪਲਟ ਗਿਆ। ਪੈਟਰੋਲ ਲੀਕ ਹੋਣ ਦੇ ਦ੍ਰਿਸ਼ ਨੂੰ ਵੇਖਦੇ ਹੋਏ ਨੇੜਲੇ ਘਰਾਂ ਦੇ ਕੁਝ ਲੋਕਾਂ ਨੇ ਬਾਲਟੀਆਂ ਲੈ ਕੇ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਗਏ।

ਜਦੋਂ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਡੀਐਸਪੀ ਸਬ ਡਵੀਜ਼ਨ ਸ਼ੀਤਲ ਸਿੰਘ ਦੀ ਅਗਵਾਈ ਹੇਠ ਸਦਰ ਥਾਣਾ ਅਤੇ ਪੀਸੀਆਰ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ।

ਅੰਮ੍ਰਿਤਸਰ ‘ਚ 103 ਪੈਕੇਟਾਂ ‘ਚ 51.5 ਕਿਲੋ ਹੈਰੋਇਨ ਬਰਾਮਦ: 2 ਤਸਕਰ ਤੁਰੰਤ ਗ੍ਰਿਫਤਾਰ

ਸਾਵਧਾਨੀ ਵਜੋਂ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਅੱਗ ਲੱਗਣ ਦੇ ਖਤਰੇ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਨੇ ਤੁਰੰਤ ਕਾਰਵਾਈ ਕਰਦਿਆਂ ਲੀਕ ਹੋ ਰਹੇ ਪੈਟਰੋਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਡੀਐਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਵਿੱਚ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਲਾਜ਼ਮੀ ਕਦਮ ਚੁੱਕੇ ਜਾ ਰਹੇ ਹਨ।

kapurthala-petrol-tanker-accident

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.