skip to content

Last Updated: November 27, 2026

Dainik Savera Times Logo

ਜਲੰਧਰ-ਕਪੂਰਥਲਾ ਚੌਕ ‘ਤੇ ਰਾਤ ਦੀ ਭਿਆਨਕ ਟੱਕਰ: ਨਸ਼ੇ ਵਿੱਚ ਧੁੱਤ ਨੌਜਵਾਨ ਕਾਰ ਛੱਡ ਦੋੜਗੇ।

17 April 2026 ਅੱਪਡੇਟ ਕੀਤਾ ਗਿਆ

ਜਲੰਧਰ-ਕਪੂਰਥਲਾ ਚੌਕ ‘ਤੇ ਰਾਤ ਦੀ ਭਿਆਨਕ ਟੱਕਰ: ਨਸ਼ੇ ਵਿੱਚ ਧੁੱਤ ਨੌਜਵਾਨ ਕਾਰ ਛੱਡ ਦੋੜਗੇ।

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਕਪੂਰਥਲਾ ਚੌਕ ‘ਤੇ ਵੀਰਵਾਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਟਰੈਕਟਰ–ਟ੍ਰਾਲੀ ਨਾਲ ਜ਼ੋਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਹਿੱਸੇ ਇਧਰ-ਉਧਰ ਡਿੱਗ ਗਏ ਅਤੇ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨ ਨਸ਼ੇ ਵਿੱਚ ਸਨ ਅਤੇ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਏ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਦੀ ਹਾਲਤ ਹਾਦਸੇ ਦੀ ਤੀਬਰਤਾ ਬਿਆਨ ਕਰ ਰਹੀ ਸੀ।

 

ਚਸ਼ਮਦੀਦ ਨੇ ਦੱਸਿਆ ਕਿ ਟਰੈਕਟਰ–ਟ੍ਰਾਲੀ ਆਪਣੀ ਸਹੀ ਦਿਸ਼ਾ ਵਿੱਚ ਮੁੜ ਰਹੀ ਸੀ, ਜਦੋਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਉਸਨੂੰ ਟੱਕਰ ਮਾਰੀ। ਟੱਕਰ ਤੋਂ ਬਾਅਦ ਕਾਰ ਸੜਕ ‘ਤੇ ਘੁੰਮ ਗਈ ਅਤੇ ਟਰੈਕਟਰ ਦੇ ਪਿੱਛੇ ਵਾਲੇ ਹਿੱਸੇ ਨਾਲ ਵੀ ਟਕਰਾਈ।

ਪੰਜਾਬ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ: ਗੈਰ-ਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਪ੍ਰੋਜੈਕਟ, ED ਵਲੋਂ ਦੂਜੀ ਵਾਰ ਛਾਪਾ

ਲੋਕਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਤਿੰਨ–ਚਾਰ ਨੌਜਵਾਨ ਸਨ ਜੋ ਨਸ਼ੇ ਵਿੱਚ ਧੁੱਤ ਸਨ। ਹਾਦਸੇ ਤੋਂ ਬਾਅਦ ਉਹ ਆਪਣੀ ਤਬਾਹ ਹੋਈ ਕਾਰ ਮੌਕੇ ‘ਤੇ ਛੱਡ ਕੇ ਭੱਜ ਗਏ। ਲੋਕਾਂ ਨੂੰ ਸ਼ੱਕ ਹੈ ਕਿ ਕਾਰ ਦਾ ਨੰਬਰ ਜਾਂ ਦਸਤਾਵੇਜ਼ ਵੀ ਸ਼ਾਇਦ ਠੀਕ ਨਹੀਂ ਸਨ, ਕਿਉਂਕਿ ਨੌਜਵਾਨਾਂ ਦਾ ਭੱਜ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਕਿਸੇ ਕਾਨੂੰਨੀ ਕਾਰਵਾਈ ਤੋਂ ਬਚਣਾ ਚਾਹੁੰਦੇ ਸਨ।

 

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਤਰੀਕੇ ਅਤੇ ਚਾਲ–ਚਲਣ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਨਸ਼ੇ ਵਿੱਚ ਸਨ। ਕਾਰ ਇਸ ਵੇਲੇ ਵੀ ਸੜਕ ਦੇ ਵਿਚਕਾਰ ਖੜੀ ਹੈ, ਜਿਸ ਨਾਲ ਟ੍ਰੈਫ਼ਿਕ ਵਿੱਚ ਰੁਕਾਵਟ ਪੈ ਰਹੀ ਹੈ।

 

ਬਘੇਲ ਸਿੰਘ ਨੇ ਦੱਸਿਆ ਕਿ ਇਹ ਇਲਾਕਾ ਹਾਦਸਿਆਂ ਲਈ ਕਾਫ਼ੀ ਸੰਵੇਦਨਸ਼ੀਲ ਹੈ। ਇੱਥੇ ਗੱਡੀਆਂ ਬਹੁਤ ਤੇਜ਼ ਰਫ਼ਤਾਰ ਨਾਲ ਲੰਘਦੀਆਂ ਹਨ ਅਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ‘ਤੇ ਰਫ਼ਤਾਰ ‘ਤੇ ਕਾਬੂ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਹਾਦਸਾਗ੍ਰਸਤ ਕਾਰ ਨੂੰ ਜਲਦੀ ਹਟਾ ਕੇ ਟ੍ਰੈਫ਼ਿਕ ਸੁਚਾਰੂ ਕੀਤਾ ਜਾਵੇ।

 

ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਲਟਾ ਗਾਲਾਂ ਕੱਢਣ ਲੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਘਰ ਵੱਲ ਜਾ ਰਿਹਾ ਸੀ।

 

accident

accident

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.