
Kamya Punjabi: ਰਿਐਲਿਟੀ ਸ਼ੋਅ ‘ਬਿੱਗ ਬੌਸ-20’ ਵਿੱਚ ਲਵ ਗਿੱਲ ਅਤੇ ਗੇਮਰ ਸਕਾਊਟ ਓਪੀ ਵਿਚਕਾਰ ਵਧ ਰਹੀਆਂ ਨਜ਼ਦੀਕੀਆਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਮਾਮਲੇ ’ਤੇ ਅਦਾਕਾਰਾ ਕਾਮਿਆ ਪੰਜਾਬੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਵ ਗਿੱਲ ਨੂੰ ਹੁਣ ਰਿਐਲਿਟੀ ਚੈੱਕ ਦੀ ਲੋੜ ਹੈ। ਕਾਮਿਆ ਨੇ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਰੱਖਦਿਆਂ ਦੋਵਾਂ ਦੇ ਰਿਸ਼ਤੇ ਵਿੱਚ ਆਏ ਬਦਲਾਅ ’ਤੇ ਸਵਾਲ ਚੁੱਕੇ ਹਨ।
ਕਾਮਿਆ ਪੰਜਾਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਨੋਟ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਰਿਐਲਿਟੀ ਸ਼ੋਅ ਵਿੱਚ ਵੀ ਕੁਝ ਹੱਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਕਿਸੇ ਰਿਸ਼ਤੇ ਨੂੰ ਪਹਿਲਾਂ ਭੈਣ-ਭਰਾ ਵਰਗਾ ਦੱਸਿਆ ਜਾਂਦਾ ਸੀ, ਤਾਂ ਬਾਅਦ ਵਿੱਚ ਦੋਵਾਂ ਵਿਚਕਾਰ ਇੰਨੀਆਂ ਸਰੀਰਕ ਨਜ਼ਦੀਕੀਆਂ ਕਿਵੇਂ ਵਧ ਗਈਆਂ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਸ਼ੋਅ ਦੇ ਪ੍ਰਸ਼ੰਸਕਾਂ ਵਿਚਾਲੇ ਵੀ ਚਰਚਾ ਛਿੜ ਗਈ ਹੈ।
ਆਪਣੇ ਨੋਟ ਵਿੱਚ ਕਾਮਿਆ ਨੇ ਲਿਖਿਆ ਕਿ ਲਵ ਗਿੱਲ ਨੂੰ ਹਕੀਕਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਮੁਤਾਬਕ, ਕੈਮਰਿਆਂ ਦੇ ਸਾਹਮਣੇ ਕਿਸੇ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਜਾਂ ਭੈਣ ਦੱਸਣਾ ਅਤੇ ਪਿੱਠ ਪਿੱਛੇ ਉਸ ਤੋਂ ਦੂਰੀ ਬਣਾਉਣ ਦੀ ਯੋਜਨਾ ਬਣਾਉਣਾ ਵੱਖਰੀ ਗੱਲ ਹੈ। ਕਾਮਿਆ ਨੇ ਲਵ ਨੂੰ ਆਪਣੇ ਵਿਹਾਰ ਬਾਰੇ ਮੁੜ ਸੋਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਵਫ਼ਾਦਾਰੀ ਦਿਖਾਉਣ ਦੇ ਚੱਕਰ ਵਿੱਚ ਉਹ ਕੌਮੀ ਟੈਲੀਵਿਜ਼ਨ ’ਤੇ ਖ਼ੁਦ ਨੂੰ ਮੂਰਖ ਸਾਬਤ ਕਰ ਰਹੀ ਹੈ।
ਦਰਅਸਲ, ‘ਬਿੱਗ ਬੌਸ-20’ ਦੇ ਘਰ ਵਿੱਚ ਸਕਾਊਟ ਓਪੀ ਅਤੇ ਲਵ ਗਿੱਲ ਦੀ ਬਾਂਡਿੰਗ ਨੂੰ ਲੈ ਕੇ ਕਾਫ਼ੀ ਹੰਗਾਮਾ ਹੋ ਰਿਹਾ ਹੈ। ਸਕਾਊਟ ਨੇ ਸ਼ੁਰੂ ਵਿੱਚ ਲਵ ਨੂੰ ਆਪਣੀ ਭੈਣ ਦੱਸਿਆ ਸੀ, ਪਰ ਬਾਅਦ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਉਲਝਣ ਵਿੱਚ ਨਜ਼ਰ ਆਏ। ਯੰਗ ਡੀਐੱਸਏ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਜਦੋਂ ਲਵ ਕਿਸੇ ਹੋਰ ਮੁਕਾਬਲੇਬਾਜ਼ ਨਾਲ ਗੱਲ ਕਰਦੀ ਹੈ ਤਾਂ ਉਨ੍ਹਾਂ ਨੂੰ ਜਲਣ ਅਤੇ ਪਜ਼ੈਸਿਵ ਹੋਣ ਵਰਗੀਆਂ ਭਾਵਨਾਵਾਂ ਮਹਿਸੂਸ ਹੁੰਦੀਆਂ ਹਨ।
ਇਸ ਤੋਂ ਇਲਾਵਾ, ਸ਼ੋਅ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਹਨ, ਜਿਨ੍ਹਾਂ ਵਿੱਚ ਸਕਾਊਟ ਓਪੀ ਲਵ ਗਿੱਲ ਦੀ ਮਾਲਿਸ਼ ਕਰਦੇ ਅਤੇ ਉਨ੍ਹਾਂ ਦੇ ਪੈਰ ਦਬਾਉਂਦੇ ਦਿਖਾਈ ਦਿੰਦੇ ਹਨ। ਇਨ੍ਹਾਂ ਵੀਡੀਓਜ਼ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦੋਵਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਭੋਜਪੁਰੀ ਅਦਾਕਾਰਾ ਅਤੇ ਸ਼ੋਅ ਦੀ ਮੁਕਾਬਲੇਬਾਜ਼ ਆਮਰਪਾਲੀ ਦੁਬੇ ਨੇ ਵੀ ਲਵ ਨੂੰ ਸਮਝਾਇਆ ਸੀ ਕਿ ਘਰ ਦੇ ਅੰਦਰ ਜੋ ਗੱਲਾਂ ਆਮ ਲੱਗਦੀਆਂ ਹਨ, ਉਹ ਬਾਹਰ ਮੌਜੂਦ ਉਨ੍ਹਾਂ ਦੇ ਸਾਥੀਆਂ ਨੂੰ ਬੁਰੀਆਂ ਲੱਗ ਸਕਦੀਆਂ ਹਨ। ਉਨ੍ਹਾਂ ਨੇ ਮਾਲਿਸ਼ ਦੌਰਾਨ ਹੱਥ ਕਮੀਜ਼ ਦੇ ਬਾਹਰ ਰੱਖਣ ਦੀ ਸਲਾਹ ਵੀ ਦਿੱਤੀ ਸੀ।
ਇਸ ਮਾਮਲੇ ਵਿਚਕਾਰ ਸਕਾਊਟ ਓਪੀ ਦੀ ਪ੍ਰੇਮਿਕਾ ਕਾਸ਼ਵੀ ਹੀਰਾਨੰਦਾਨੀ ਨੇ ਵੀ ਇੱਕ ਅਹਿਮ ਕਦਮ ਚੁੱਕਿਆ ਹੈ। ਦੋਵਾਂ ਦੀਆਂ ਵਧਦੀਆਂ ਨਜ਼ਦੀਕੀਆਂ ਨੂੰ ਦੇਖਦਿਆਂ ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਆਪਣੀ ਲਾਈਵ ਸਟ੍ਰੀਮਿੰਗ ਤੋਂ ਫਿਲਹਾਲ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਸ਼ੋਅ ਵਿੱਚ ਚੱਲ ਰਹੇ ਇਸ ਘਟਨਾਕ੍ਰਮ ਕਾਰਨ ਲਵ ਅਤੇ ਸਕਾਊਟ ਦਾ ਰਿਸ਼ਤਾ ਲਗਾਤਾਰ ਚਰਚਾ ਵਿੱਚ ਹੈ ਅਤੇ ਦਰਸ਼ਕਾਂ ਦੀ ਨਜ਼ਰ ਹੁਣ ਇਸ ਗੱਲ ’ਤੇ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦਾ ਰਵੱਈਆ ਕੀ ਰਹਿੰਦਾ ਹੈ।
मेष: दिन शुभ रहेगा...