Last Updated: October 10, 2026

Dainik Savera Times Logo

ਤਰਨਤਾਰਨ ਅਦਾਲਤ ਦੇ ਦੇਰ ਰਾਤ ਹੁਕਮਾਂ ਮਗਰੋਂ ਸਵੇਰੇ 4 ਵਜੇ ਹਿਰਾਸਤ ‘ਚੋਂ ਰਿਹਾਅ ਅਕਾਲੀ ਦਲ ਉਮੀਦਵਾਰ ਕੰਚਨਪ੍ਰੀਤ ਕੌਰ

10 months ਪਹਿਲਾ

ਤਰਨਤਾਰਨ ਅਦਾਲਤ ਦੇ ਦੇਰ ਰਾਤ ਹੁਕਮਾਂ ਮਗਰੋਂ ਸਵੇਰੇ 4 ਵਜੇ ਹਿਰਾਸਤ ‘ਚੋਂ ਰਿਹਾਅ ਅਕਾਲੀ ਦਲ ਉਮੀਦਵਾਰ ਕੰਚਨਪ੍ਰੀਤ ਕੌਰ

ਤਰਨ ਤਾਰਨ : ਤਰਨਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਅਦਾਲਤ ਦੇ ਦੇਰ ਰਾਤ ਆਏ ਹੁਕਮਾਂ ਮਗਰੋਂ ਸਵੇਰੇ 4.00 ਵਜੇ ਪੰਜਾਬ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ ਗਿਆ ਰਿਹਾਅ ਹੋਣ ਮਗਰੋਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਤਰਨ ਤਾਰਨ ਅਦਾਲਤ ਵਿਚ ਰਾਤ 2.00 ਵਜੇ ਤਕ ਸੁਣਵਾਈ ਹੋਈ ਜਿਸ ਮਗਰੋਂ ਅਦਾਲਤ ਨੇ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਦੇਰ ਸ਼ਾਮ ਕੰਚਨਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਹਿਰਾਸਤ ਵਿਚੋਂ ਮੈਜਿਸਟਰੇਟ ਹਿਰਾਸਤ ਵਿਚ ਤਬਦੀਲ ਕੀਤਾ ਗਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.