skip to content

Last Updated: November 26, 2026

Dainik Savera Times Logo

Moosewala ਨੂੰ ਇਨਸਾਫ਼ ਨਾ ਮਿਲਣ ‘ਤੇ Balkaur Singh ਗੁੱਸੇ ‘ਚ, ਬਰਸੀ ਸਮਾਗਮ ਦੌਰਾਨ ਕਹੀਆਂ ਵੱਡੀਆਂ ਗੱਲਾਂ

28 May 2026 ਅੱਪਡੇਟ ਕੀਤਾ ਗਿਆ

Moosewala ਨੂੰ ਇਨਸਾਫ਼ ਨਾ ਮਿਲਣ ‘ਤੇ Balkaur Singh ਗੁੱਸੇ ‘ਚ, ਬਰਸੀ ਸਮਾਗਮ ਦੌਰਾਨ ਕਹੀਆਂ ਵੱਡੀਆਂ ਗੱਲਾਂ

ਮਾਨਸਾ ਨਿਊਜ਼ : ਪੰਜਾਬੀ ਗਾਇਕ Sidhu Moosewala ਦੀ ਚੌਥੀ ਬਰਸੀ ਮੌਕੇ ਪਿੰਡ ਮੂਸਾ ਵਿੱਚ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਆਪਣੇ ਚਾਹੁੰਦੇ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਕਈ ਸਿਆਸੀ ਤੇ ਕਲਾਕਾਰ ਹਸਤੀਆਂ ਵੀ ਪਹੁੰਚੀਆਂ।

Stage ਤੋਂ ਸਰਕਾਰਾਂ ‘ਤੇ ਤਿੱਖਾ ਹਮਲਾ

ਸਭ ਤੋਂ ਵੱਧ ਚਰਚਾ ਉਸ ਵੇਲੇ ਹੋਈ ਜਦੋਂ ਮੂਸੇਵਾਲਾ ਦੇ ਪਿਤਾ Balkaur Singh Sidhu ਨੇ ਸਟੇਜ ਤੋਂ ਪੰਜਾਬ ਅਤੇ ਕੇਂਦਰ ਸਰਕਾਰ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਵੀ ਪਰਿਵਾਰ ਨੂੰ ਇਨਸਾਫ਼ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ।

“ਕਾਤਲਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ”

ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੀ ਕਮਾਈ ਨਾਲ ਜੁੜੇ ਮਾਮਲਿਆਂ ਵਿੱਚ FIR ਹੋਣ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਖਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਹੋਈ। ਉਨ੍ਹਾਂ ਭਾਵੁਕ ਲਹਿਜੇ ਵਿੱਚ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਪੁੱਤਰ ਦੇ ਕਾਤਲਾਂ ਨਾਲ ਸਮਝੌਤਾ ਨਹੀਂ ਕਰਨਗੇ।

ਚੋਣ ਲੜਨ ਦੇ ਦਿੱਤੇ ਸੰਕੇਤ

ਸਮਾਗਮ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਸਿਆਸੀ ਲੋਕ ਉਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੁੰਦੇ ਹਨ, ਪਰ ਉਹ ਆਪਣੇ ਪੁੱਤਰ ਦੇ ਸੁਪਨੇ ਅਤੇ ਇਨਸਾਫ਼ ਦੀ ਲੜਾਈ ਲਈ ਚੋਣ ਮੈਦਾਨ ਵਿੱਚ ਉਤਰਣਗੇ।

Moosewala ਦਾ ਸੁਪਨਾ ਹੋਇਆ ਸਾਕਾਰ

ਇਸ ਮੌਕੇ ਪਿੰਡ ਵਿੱਚ ਇੱਕ ਨੈਸ਼ਨਲ ਲੈਵਲ ਖੇਡ ਸਟੇਡੀਅਮ ਦਾ ਉਦਘਾਟਨ ਵੀ ਕੀਤਾ ਗਿਆ। ਬਲਕੌਰ ਸਿੰਘ ਨੇ ਕਿਹਾ ਕਿ ਇਹ Sidhu Moosewala ਦਾ ਸੁਪਨਾ ਸੀ ਕਿ ਪਿੰਡ ਦੇ ਨੌਜਵਾਨਾਂ ਲਈ ਵਰਲਡ ਕਲਾਸ ਖੇਡ ਸਹੂਲਤ ਬਣੇ।

ਸਿਆਸੀ ਆਗੂਆਂ ਨੇ ਵੀ ਜਤਾਈ ਚਿੰਤਾ

ਸਮਾਗਮ ਵਿੱਚ ਪਹੁੰਚੇ Pargat Singh ਅਤੇ ਹੋਰ ਆਗੂਆਂ ਨੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ‘ਤੇ ਚਿੰਤਾ ਜਤਾਈ। ਸਟੇਜ ਤੋਂ ਪੰਜਾਬ ਦੀ ਮੌਜੂਦਾ ਸਿਆਸਤ ਅਤੇ ਲੀਡਰਸ਼ਿਪ ‘ਤੇ ਵੀ ਤਿੱਖੇ ਸਿਆਸੀ ਤਨਜ਼ ਸੁਣਨ ਨੂੰ ਮਿਲੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.