ਮੰਗਲਵਾਰ ਨੂੰ ਸਖ਼ਤ ਸੁਰੱਖਿਆ ਹੇਠ ਲੰਬੇ ਸਮੇਂ ਤੋਂ ਲਟਕ ਰਹੀ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਮੁਕੰਮਲ ਹੋ ਗਈ। ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਅਤੇ ਐਸ.ਡੀ.ਐਮ. ਅਦਿਤਿਆ ਸ਼ਰਮਾ ਦੀ ਨਿਗਰਾਨੀ ਹੇਠ ਹੋਈ ਚੋਣ ਦੌਰਾਨ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ।
ਚੇਅਰਮੈਨ ਦੀ ਜਿੱਤ:
ਜੇਲ੍ਹ ਵਿੱਚ ਬੰਦ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ (ਜ਼ੋਨ 9, ਦਰਗਾਬਾਦ) ਨੇ 11 ਵੋਟਾਂ ਨਾਲ ਚੇਅਰਮੈਨ ਪਦ ਹਾਸਲ ਕੀਤਾ, ਜਦਕਿ ਆਪ ਉਮੀਦਵਾਰ ਰੇਸ਼ਮ ਪੱਡਾ ਨੂੰ ਸਿਰਫ਼ 8 ਵੋਟਾਂ ਮਿਲੀਆਂ।
ਵਾਈਸ ਚੇਅਰਮੈਨ:
ਆਪ ਦੀ ਰਜਵੰਤ ਕੌਰ ਧਾਰੋਵਾਲੀ 11 ਵੋਟਾਂ ਨਾਲ ਜਿੱਤੀ, ਰਾਜਵੀਰ ਕੌਰ 7 ਵੋਟਾਂ ਨਾਲ ਹਾਰ ਗਈ।ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਹੋਈ, ਅਤੇ ਨਵੇਂ ਚੁਣੇ ਨੁਮਾਇੰਦਿਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ। ਇਸ ਨਤੀਜੇ ਨੇ ਇਲਾਕੇ ਵਿੱਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ।

