ਨਵੀਂ ਦਿਲੀ: ਆਈਪੀਐਲ 2026 ਦੇ ਮੌਸਮ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਏ ਵੱਡੇ ਖਿਡਾਰੀ ਟਰੇਡ ਨੇ ਕ੍ਰਿਕਟ ਦੀ ਦੁਨੀਆ ਵਿੱਚ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ ਹੈ। 15 ਨਵੰਬਰ ਨੂੰ ਆਈਪੀਐਲ ਪ੍ਰਬੰਧਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਅਨੁਸਾਰ ਚੇਨਈ ਨੇ ਆਪਣੇ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਰਾਜਸਥਾਨ ਰਾਇਲਜ਼ ਨੂੰ ਟਰੇਡ ਕੀਤਾ ਹੈ ਜਦਕਿ ਰਾਜਸਥਾਨ ਨੇ ਆਪਣੇ ਕਪਤਾਨ ਸੰਜੂ ਸੈਮਸਨ ਨੂੰ ਚੇਨਈ ਦੀ ਟੀਮ ਵਿੱਚ ਭੇਜਣ ਦਾ ਫੈਸਲਾ ਲਿਆ ਹੈ। ਇਹ ਟਰੇਡ ਆਈਪੀਐਲ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਣ ਅਤੇ ਚਰਚਿਤ ਤਬਦੀਲੀ ਮੰਨੀ ਜਾ ਰਹੀ ਹੈ। ਰਵਿੰਦਰ ਜਡੇਜਾ ਨੇ ਆਪਣਾ ਆਈਪੀਐਲ ਕਰੀਅਰ 2008 ਵਿੱਚ ਰਾਜਸਥਾਨ ਰਾਇਲਜ਼ ਨਾਲ ਸ਼ੁਰੂ ਕੀਤਾ ਸੀ ਜਿੱਥੇ ਉਨ੍ਹਾਂ ਨੇ ਸ਼ੁਰੂਆਤੀ ਸੀਜ਼ਨਾਂ ਵਿੱਚ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। 2012 ਤੋਂ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨਾਲ ਜੁੜ ਕੇ ਲਗਭਗ 13 ਸਾਲਾਂ ਤੱਕ ਟੀਮ ਦਾ ਹਿੱਸਾ ਬਣੇ ਰਹੇ। ਉਨ੍ਹਾਂ ਨੇ ਕਈ ਮੈਚਾਂ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਅਤੇ ਟੀਮ ਦੀਆਂ ਜਿੱਤਾਂ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ। ਪਿਛਲੇ ਸੀਜ਼ਨ ਵਿੱਚ ਉਨ੍ਹਾਂ ਨੂੰ 18 ਕਰੋੜ ਰੁਪਏ ਦੀ ਲੀਗ ਫੀਸ ਮਿਲ ਰਹੀ ਸੀ ਪਰ ਹੁਣ ਰਾਜਸਥਾਨ ਨੇ ਉਨ੍ਹਾਂ ਨੂੰ 14 ਕਰੋੜ ਰੁਪਏ ‘ਤੇ ਟੀਮ ਵਿੱਚ ਸ਼ਾਮਲ ਕੀਤਾ ਹੈ। ਹਾਲਾਂਕਿ ਰਕਮ ਵਿੱਚ ਕਮੀ ਆਈ ਹੈ ਪਰ ਉਨ੍ਹਾਂ ਦੀ ਵਾਪਸੀ ਨੇ ਰਾਜਸਥਾਨ ਦੇ ਪ੍ਰਸ਼ੰਸਕਾਂ ਵਿੱਚ ਨਵਾਂ ਜੋਸ਼ ਪੈਦਾ ਕੀਤਾ ਹੈ।
ਪਰਾਲੀ ਸੜਾਉਣ ‘ਤੇ ਪੁਲਿਸ ਦੀ ਤਾਬੜਤੋੜ ਕਾਰਵਾਈ ਕਈ ਪਿੰਡਾਂ ‘ਚ ਗ੍ਰਿਫਤਾਰੀ
ਸੰਜੂ ਸੈਮਸਨ ਨੇ 2013 ਵਿੱਚ ਆਈਪੀਐਲ ਵਿੱਚ ਕਦਮ ਰੱਖਿਆ ਸੀ ਅਤੇ ਰਾਜਸਥਾਨ ਲਈ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਦੋ ਸੀਜ਼ਨ ਲਈ ਉਹ ਦਿੱਲੀ ਕੈਪੀਟਲਜ਼ ਨਾਲ ਵੀ ਜੁੜੇ ਰਹੇ ਪਰ ਫਿਰ ਰਾਜਸਥਾਨ ਵਾਪਸ ਆ ਕੇ ਟੀਮ ਦੀ ਕਮਾਨ ਸੰਭਾਲੀ। ਹੁਣ ਚੇਨਈ ਨੇ ਉਨ੍ਹਾਂ ਨੂੰ 18 ਕਰੋੜ ਰੁਪਏ ਦੀ ਲੀਗ ਫੀਸ ‘ਤੇ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੈਮਸਨ ਦੀ ਆਮਦ ਨਾਲ ਚੇਨਈ ਦੀ ਟੌਪ ਆਰਡਰ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਟੀਮ ਨੂੰ ਇੱਕ ਮਜ਼ਬੂਤ ਸ਼ੁਰੂਆਤ ਮਿਲੇਗੀ।
Himachal News : ਢਾਈ ਮੰਜ਼ਿਲਾ ਘਰ ‘ਚ ਲੱਗੀ ਅੱਗ; ਲੱਖਾਂ ਦਾ ਸੜਿਆ ਸਮਾਨ
ਇਹ ਟਰੇਡ ਸਿਰਫ਼ ਜਡੇਜਾ ਅਤੇ ਸੈਮਸਨ ਤੱਕ ਸੀਮਿਤ ਨਹੀਂ ਰਿਹਾ ਸਗੋਂ ਚੇਨਈ ਨੇ ਅੰਗਰੇਜ਼ ਆਲਰਾਊਂਡਰ ਸੈਮ ਕਰਣ ਨੂੰ ਵੀ ਰਾਜਸਥਾਨ ਨੂੰ ਟਰੇਡ ਕੀਤਾ ਹੈ। ਸੈਮ ਕਰਣ ਦੀ ਸ਼ਮੂਲੀਅਤ ਨਾਲ ਰਾਜਸਥਾਨ ਦੀ ਟੀਮ ਨੂੰ ਹੋਰ ਗਹਿਰਾਈ ਅਤੇ ਅਨੁਭਵ ਮਿਲੇਗਾ ਜੋ ਕਿ ਟੀਮ ਦੀ ਆਲਰਾਊਂਡ ਸਮਰਥਾ ਨੂੰ ਹੋਰ ਮਜ਼ਬੂਤ ਕਰੇਗਾ। ਦੂਜੇ ਪਾਸੇ ਚੇਨਈ ਨੇ ਸੈਮਸਨ ਨੂੰ ਲੈ ਕੇ ਆਪਣੀ ਬੈਟਿੰਗ ਲਾਈਨਅਪ ਵਿੱਚ ਨਵਾਂ ਜੋਸ਼ ਭਰਿਆ ਹੈ। ਇਹ ਟਰੇਡ ਆਈਪੀਐਲ 2026 ਦੀ ਨੀਲਾਮੀ ਤੋਂ ਪਹਿਲਾਂ ਹੋਇਆ ਹੈ ਜਿਸ ਨਾਲ ਦੋਵਾਂ ਟੀਮਾਂ ਨੇ ਆਪਣੀ ਸਕੁਆਡ ਦੀ ਨਵੀ ਰਚਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਤਬਦੀਲੀਆਂ ਆਈਪੀਐਲ ਦੇ ਆਗਾਮੀ ਸੀਜ਼ਨ ਨੂੰ ਹੋਰ ਰੋਚਕ ਅਤੇ ਮੁਕਾਬਲੇਬਾਜ਼ ਬਣਾਉਣ ਵਾਲੀਆਂ ਹਨ। ਕ੍ਰਿਕਟ ਪ੍ਰੇਮੀ ਹੁਣ ਉਤਸ਼ਾਹਿਤ ਹਨ ਕਿ ਇਹ ਨਵੇਂ ਟੀਮ ਸੰਯੋਜਨ ਮੈਚਾਂ ਵਿੱਚ ਕਿਵੇਂ ਪ੍ਰਭਾਵ ਪਾਉਣਗੇ ਅਤੇ ਕਿਹੜੀ ਟੀਮ ਆਪਣੀ ਨਵੀਂ ਰਣਨੀਤੀ ਨਾਲ ਜਿੱਤ ਵੱਲ ਵਧੇਗੀ।
मेष: दिन शुभ रहेगा...