Site icon Dainik Savera Punjab

ਸਾਇਰਨ, ਧਮਾਕੇ ਅਤੇ ਐਮਰਜੈਂਸੀ — ਕੀ ਇਹ ਟਕਰਾਅ ਰੁਕੇਗਾ ਜਾਂ ਭੜਕੇਗਾ? ਜਾਣੋਂ..

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): IDF ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹੇ ਇਲਾਕਿਆਂ ਵਿੱਚ ਨਾ ਰਹਿਣ ਅਤੇ ਬੰਕਰਾਂ ਜਾਂ ਸੁਰੱਖਿਅਤ ਇਮਾਰਤਾਂ ਦੇ ਨੇੜੇ ਰਹਿਣ।

ਅਮਰੀਕਾ ਅਤੇ ਇਸਰਾਇਲ ਵੱਲੋਂ ਇਰਾਨ ‘ਤੇ ਹਮਲੇ ਦੌਰਾਨ ਟਰੰਪ ਨੇ ‘ਪੂਰੀ ਤਰ੍ਹਾਂ ਨਸ਼ਟ ਕਰਨ’ ਅਤੇ ‘ਮਿਟਾ ਦੇਣ’ ਵਰਗੇ ਸ਼ਬਦ ਵਰਤੇ

ਦੇਸ਼ ਭਰ ਵਿੱਚ ਵਿਸ਼ੇਸ਼ ਐਮਰਜੈਂਸੀ ਲਾਗੂ

ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਪੂਰੇ ਦੇਸ਼ ਵਿੱਚ ਵਿਸ਼ੇਸ਼ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਨਾਗਰਿਕ ਇਲਾਕਿਆਂ ‘ਤੇ ਮਿਸਾਈਲ ਅਤੇ ਡਰੋਨ ਹਮਲਿਆਂ ਦਾ ਖ਼ਤਰਾ ਹੋ ਸਕਦਾ ਹੈ।

ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਹਸਪਤਾਲਾਂ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਹਰ ਸਥਿਤੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਹਵਾਈ ਖੇਤਰ ਬੰਦ, ਸਕੂਲ ਅਤੇ ਪ੍ਰੋਗਰਾਮ ਰੱਦ

ਤਣਾਅ ਵੱਧਣ ਤੋਂ ਬਾਅਦ ਇਜ਼ਰਾਇਲ ਨੇ ਆਪਣਾ ਹਵਾਈ ਖੇਤਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ।

USA VS iran War Live: ਕਤਰ‑ਬਹਿਰੀਨ ਵਿੱਚ ਨਾਗਰਿਕਾਂ ਨੂੰ ‘ਸੁਰੱਖਿਅਤ ਥਾਂ’ ‘ਤੇ ਰਹਿਣ ਦੀ ਅਪੀਲ

ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
ਵੱਡੇ ਜਨਤਕ ਪ੍ਰੋਗਰਾਮਾਂ ‘ਤੇ ਰੋਕ ਲਾ ਦਿੱਤੀ ਗਈ ਹੈ।
ਲੋਕਾਂ ਨੂੰ ਜਿੱਥੇ ਸੰਭਵ ਹੋਵੇ, ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਕਦਮ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਚੁੱਕੇ ਗਏ ਹਨ।

ਤੇਹਰਾਨ ਵਿੱਚ ਵੀ ਧਮਾਕਿਆਂ ਦੀਆਂ ਖ਼ਬਰਾਂ

ਇਰਾਨ ਦੀ ਰਾਜਧਾਨੀ ਤੇਹਰਾਨ ਤੋਂ ਵੀ ਧਮਾਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।

USA VS iran War Live: ਟਰੰਪ ਦੇ ਨੇੜੇ ਕੌਣ? ਇਰਾਨ ਜੰਗ ਦੇ ਦਬਾਅ ‘ਚ MAGA ਦੀ ਟੁੱਟਦੀ ਏਕਤਾ!

ਹੁਣ ਦੁਨੀਆ ਦੀ ਨਜ਼ਰ ਇਰਾਨ ਦੀ ਪ੍ਰਤੀਕ੍ਰਿਆ ‘ਤੇ

ਇਜ਼ਰਾਇਲ ਦੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੇਸ਼ ਦੇ ਖ਼ਿਲਾਫ਼ ਸੰਭਾਵਿਤ ਖ਼ਤਰੇ ਨੂੰ ਰੋਕਣ ਲਈ ਕੀਤੀ ਗਈ ਹੈ।
ਪਰ ਇਸ ਕਦਮ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਵੱਧ ਗਈ ਹੈ।

 

 

israel-high-alert-national-emergency

Exit mobile version