Last Updated: November 7, 2026

Dainik Savera Times Logo

IPL 2026: ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, RR ਨੂੰ ਦਿੱਤਾ ਕਰਾਰਾ ਜਵਾਬ, GT ਨੇ ਬਣਾਈ ਆਪਣੀ ਸ਼ਾਨਦਾਰ ਜਿੱਤ

10 May 2026 ਅੱਪਡੇਟ ਕੀਤਾ ਗਿਆ

IPL 2026: ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, RR ਨੂੰ ਦਿੱਤਾ ਕਰਾਰਾ ਜਵਾਬ, GT ਨੇ ਬਣਾਈ ਆਪਣੀ ਸ਼ਾਨਦਾਰ ਜਿੱਤ

ਨਵੀਂ ਦਿੱਲੀ (ਦੈਨਿਕ ਸਵੇਰਾ): ਜੈਪੁਰ ਵਿੱਚ ਖੇਡੇ ਗਏ ਆਈਪੀਐਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 77 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸੀਜ਼ਨ ਦੀ ਮਾੜੀ ਸ਼ੁਰੂਆਤ ਤੋਂ ਬਾਅਦ ਆਖਰਕਾਰ ਟੀਮ ਇੱਕ ‘ਸੰਪੂਰਨ ਪ੍ਰਦਰਸ਼ਨ’ ਕਰਨ ਵਿੱਚ ਸਫਲ ਰਹੀ ਹੈ।

ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 229/4 ਦਾ ਵੱਡਾ ਸਕੋਰ ਖੜ੍ਹਾ ਕੀਤਾ। ਸ਼ੁਭਮਨ ਗਿੱਲ ਅਤੇ ਸਾਈ ਸੁਧਰਸਨ ਦੀ ਸਲਾਮੀ ਜੋੜੀ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਹਾਲਾਂਕਿ ਇੱਕ ਸਮੇਂ 250 ਦੌੜਾਂ ਬਣਦੀਆਂ ਨਜ਼ਰ ਆ ਰਹੀਆਂ ਸਨ, ਪਰ ਪਿੱਚ ਦੇ ਹੌਲੀ ਹੋਣ ਕਾਰਨ ਬੱਲੇਬਾਜ਼ਾਂ ਨੇ ਸੂਝਬੂਝ ਦਿਖਾਈ ਅਤੇ ਵਿਕਟਾਂ ਬਚਾ ਕੇ ਰੱਖਣ ਨੂੰ ਪਹਿਲ ਦਿੱਤੀ। ਗਿੱਲ ਨੇ ਦੱਸਿਆ ਕਿ ਸਪਿਨਰਾਂ ਵਿਰੁੱਧ ਵੱਡੇ ਸ਼ਾਟ ਲਗਾਉਣਾ ਆਸਾਨ ਨਹੀਂ ਸੀ, ਫਿਰ ਵੀ ਟੀਮ ਨੇ ਆਖਰੀ ਓਵਰਾਂ ਵਿੱਚ ਚੰਗੀਆਂ ਦੌੜਾਂ ਬਣਾਈਆਂ।

ਲੁਧਿਆਣਾ: ਅੱਧੀ ਰਾਤ ਨੂੰ ਸੜਕ ‘ਤੇ ਬਣਿਆ ਦਹਿਸ਼ਤ ਦਾ ਮਾਹੌਲ: ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋਇਆ ਟਰੱਕ।

ਜਵਾਬ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ 16.3 ਓਵਰਾਂ ਵਿੱਚ ਮਹਿਜ਼ 152 ਦੌੜਾਂ ‘ਤੇ ਹੀ ਸਿਮਟ ਗਈ। ਗੁਜਰਾਤ ਦੇ ਗੇਂਦਬਾਜ਼ਾਂ, ਖਾਸ ਕਰਕੇ ਰਾਸ਼ਿਦ ਖਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਵਿਕਟਾਂ ਝਟਕਾਈਆਂ। ਗਿੱਲ ਨੇ ਆਪਣੀ ਰਣਨੀਤੀ ਬਾਰੇ ਦੱਸਿਆ ਕਿ ‘ਇਮਪੈਕਟ ਪਲੇਅਰ’ ਨਿਯਮ ਕਾਰਨ ਹੁਣ ਵਿਰੋਧੀ ਟੀਮ ਨੂੰ ਰੋਕਣ ਦਾ ਇੱਕੋ-ਇੱਕ ਤਰੀਕਾ ਲਗਾਤਾਰ ਵਿਕਟਾਂ ਲੈਣਾ ਹੀ ਹੈ।

ਮੈਚ ਦੌਰਾਨ ਗਿੱਲ ਦੇ ਗਿੱਟੇ ਵਿੱਚ ਮੋਚ ਵੀ ਆਈ ਸੀ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਦਰਦ ਕਾਫੀ ਸੀ ਪਰ ਬਾਅਦ ਵਿੱਚ ਆਰਾਮ ਮਿਲ ਗਿਆ। ਇਸ ਜਿੱਤ ਨਾਲ ਗੁਜਰਾਤ ਟਾਈਟਨਜ਼ ਨੇ ਪਲੇਆਫ ਦੀ ਦੌੜ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਅਤੇ ਹੁਣ ਟੀਮ ਨੂੰ ਆਪਣੇ ਅਗਲੇ ਘਰੇਲੂ ਮੈਚ ਵਿੱਚ ਵੀ ਇਸੇ ਲੈਅ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ।

RR vs GT

RR vs GT

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.