Last Updated: November 7, 2026

Dainik Savera Times Logo

IPL 2026: PBKS ਦੀ ਬੱਲੇਬਾਜ਼ੀ ਡਿੱਗੀ, RCB ਨੇ ਬਣਾਈ ਪਲੇਆਫ਼ ‘ਚ ਪਹਿਲੀ ਜਗ੍ਹਾ

17 May 2026 ਅੱਪਡੇਟ ਕੀਤਾ ਗਿਆ

IPL 2026: PBKS ਦੀ ਬੱਲੇਬਾਜ਼ੀ ਡਿੱਗੀ, RCB ਨੇ ਬਣਾਈ ਪਲੇਆਫ਼ ‘ਚ ਪਹਿਲੀ ਜਗ੍ਹਾ

ਨਵੀਂ ਦਿੱਲੀ (ਦੈਨਿਕ ਸਵੇਰਾ) : ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 23 ਰਨਾਂ ਨਾਲ ਹਰਾਕੇ IPL 2026 ਦੇ ਪਲੇਆਫ਼ ਲਈ ਕਵਾਲਿਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। RCB ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 222/4 ਰਨ ਬਣਾਏ। ਵੇਂਕਟੇਸ਼ ਅਈਅਰ 73 (40 ਗੇਂਦਾਂ) ਨਾਲ ਨਾਟਆਉਟ ਰਿਹਾ।

  • ਵਿਰਾਟ ਕੋਹਲੀ: 58 (37): ਯੁਜ਼ਵੇਂਦਰ ਚਾਹਲ ਨੇ 15ਵੇਂ ਓਵਰ ਦੀ ਆਖ਼ਰੀ ਗੇਂਦ ‘ਤੇ ਆਊਟ ਕੀਤਾ।
  • ਦੇਵਦੱਤ ਪਡੀਕਲ: 45: ਹਰਪ੍ਰੀਤ ਬਰਾਰ ਨੇ 10ਵੇਂ ਓਵਰ ਵਿੱਚ ਵਿਕਟ ਲਈ।
  • ਟਿਮ ਡੇਵਿਡ: 28: ਅਰਸ਼ਦੀਪ ਸਿੰਘ ਨੇ ਆਖ਼ਰੀ ਗੇਂਦ ‘ਤੇ ਆਊਟ ਕੀਤਾ।
  • ਸ਼ੁਰੂਆਤ ਵਿੱਚ ਜੈਕਬ ਬੈਥਲ ਵੀ ਹਰਪ੍ਰੀਤ ਬਰਾਰ ਨੂੰ ਵਿਕਟ ਦੇ ਬੈਠਾ।

ਪੰਜਾਬ ਕਿੰਗਜ਼ ਨੇ 223 ਰਨਾਂ ਦਾ ਟਾਰਗੇਟ ਚੇਜ਼ ਕਰਦੇ ਹੋਏ 20 ਓਵਰਾਂ ਵਿੱਚ 199/8 ਰਨ ਹੀ ਬਣਾਏ।

  • ਸ਼ਸ਼ਾਂਕ ਸਿੰਘ: 56 — ਆਖ਼ਰੀ ਓਵਰ ਵਿੱਚ ਰਸੀਖ ਸਲਾਮ ਦਰ ਨੇ ਆਊਟ ਕੀਤਾ।
  • ਅਜ਼ਮਤੁੱਲਾਹ ਉਮਰਜ਼ਈ: 37 — ਰਸੀਖ ਨੇ ਹੀ ਆਖ਼ਰੀ ਓਵਰ ਵਿੱਚ ਵਿਕਟ ਲਈ।
  • ਮਾਰਕਸ ਸਟੋਇਨਿਸ: 37 (25) — ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ।
  • ਸੁਰਿਆੰਸ਼ ਸ਼ੇਡਗੇ: 35 — ਸੁਯਸ਼ ਸ਼ਰਮਾ ਨੇ ਵਿਕਟ ਲਈ।
  • ਕਪਤਾਨ ਸ਼੍ਰੇਯਸ ਅਈਅਰ: ਸਿਰਫ਼ 1 ਰਨ — ਰਸੀਖ ਨੇ 4ਵੇਂ ਓਵਰ ਵਿੱਚ ਆਊਟ ਕੀਤਾ।
  • ਪ੍ਰਿਯਾਂਸ਼ ਆਰਿਆ (0) ਅਤੇ ਪ੍ਰਭਸਿਮਰਨ ਸਿੰਘ (5) — ਭੁਵਨੇਸ਼ਵਰ ਕੁਮਾਰ ਨੇ ਦੋਵੇਂ ਨੂੰ ਆਊਟ ਕੀਤਾ।

ਇਸ ਜਿੱਤ ਨਾਲ RCB ਨੇ ਪਲੇਆਫ਼ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ PBKS ਦੀ ਸ਼ੁਰੂਆਤੀ ਬੱਲੇਬਾਜ਼ੀ ਡਿੱਗਣ ਕਾਰਨ ਉਹ ਟਾਰਗੇਟ ਪੂਰਾ ਨਾ ਕਰ ਸਕੇ।

PBKS vs RCB Highlights, IPL 2026.jpg

RCB ਨੇ ਪਲੇਆਫ਼ ‘ਚ ਦਾਖ਼ਲਾ ਪੱਕਾ ਕੀਤਾ, PBKS 23 ਰਨ ਨਾਲ ਹਾਰੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.