skip to content

Last Updated: November 7, 2026

Dainik Savera Times Logo

ਆਈਪੀਐਲ 2026: 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਪੰਜ ਵੱਡੇ ਅਵਾਰਡ ਆਪਣੇ ਨਾਮ ਕੀਤੇ

1 June 2026 ਅੱਪਡੇਟ ਕੀਤਾ ਗਿਆ

ਆਈਪੀਐਲ 2026: 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਪੰਜ ਵੱਡੇ ਅਵਾਰਡ ਆਪਣੇ ਨਾਮ ਕੀਤੇ

ਨਵੀਂ ਦਿੱਲੀ (ਦੈਨਿਕ ਸਵੇਰਾ): ਯੁਵਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਲਈ ਆਈਪੀਐਲ 2026 ਬੇਹੱਦ ਯਾਦਗਾਰ ਰਿਹਾ। ਸਿਰਫ਼ 15 ਸਾਲ ਦੀ ਉਮਰ ਵਿੱਚ ਉਸਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਪੂਰੇ ਕ੍ਰਿਕਟ ਜਗਤ ਦਾ ਧਿਆਨ ਖਿੱਚ ਲਿਆ। ਪੂਰੇ ਸੀਜ਼ਨ ਦੌਰਾਨ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੈਭਵ ਨੇ ਸਭ ਤੋਂ ਵੱਧ ਰਨ ਬਣਾਏ ਅਤੇ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ।

ਪੰਜ ਵੱਡੇ ਅਵਾਰਡ

  • ਮੋਸਟ ਵੈਲਯੂਏਬਲ ਪਲੇਅਰ (MVP) – 15 ਲੱਖ ਰੁਪਏ
  • ਆਰੈਂਜ ਕੈਪ – 10 ਲੱਖ ਰੁਪਏ
  • ਇਮਰਜਿੰਗ ਪਲੇਅਰ ਆਫ਼ ਦ ਸੀਜ਼ਨ – 10 ਲੱਖ ਰੁਪਏ
  • ਸੁਪਰ ਸਟ੍ਰਾਈਕਰ ਆਫ਼ ਦ ਸੀਜ਼ਨ – ਟਾਟਾ ਸਿਏਰਾ ਕਾਰ
  • ਸੁਪਰ ਸਿਕਸਜ਼ ਆਫ਼ ਦ ਸੀਜ਼ਨ – 10 ਲੱਖ ਰੁਪਏ

 

ਇਹ ਵੀ ਪੜੋਂ:

IPL 2026 Final ‘ਚ ਹਾਰ ਮਗਰੋਂ ਗੁਜਰਾਤ ਟਾਈਟਨਜ਼ ਨਾਲ ਵਾਪਰਿਆ ਵੱਡਾ ਹਾਦਸਾ; ਖਿਡਾਰੀਆਂ ਦੀ ਬੱਸ ਨੂੰ ਲੱਗੀ ਅੱਗ, ਮਚੀ ਅਫ਼ਰਾ-ਤਫ਼ਰੀ!

IPL 2026 Final ‘ਚ ਹਾਰ ਮਗਰੋਂ ਗੁਜਰਾਤ ਟਾਈਟਨਜ਼ ਨਾਲ ਵਾਪਰਿਆ ਵੱਡਾ ਹਾਦਸਾ; ਖਿਡਾਰੀਆਂ ਦੀ ਬੱਸ ਨੂੰ ਲੱਗੀ ਅੱਗ, ਮਚੀ ਅਫ਼ਰਾ-ਤਫ਼ਰੀ!

ਬੱਲੇਬਾਜ਼ੀ ਦਾ ਜਲਵਾ

  • ਕੁੱਲ 776 ਰਨ ਬਣਾਕੇ ਆਰੈਂਜ ਕੈਪ ਜਿੱਤੀ
  • 237.3 ਦਾ ਸ਼ਾਨਦਾਰ ਸਟ੍ਰਾਈਕ ਰੇਟ
  • ਪੂਰੇ ਟੂਰਨਾਮੈਂਟ ਵਿੱਚ 72 ਛੱਕੇ ਲਗਾਏ

 

ਅਵਾਰਡ ਸਮਾਰੋਹ ਵਿੱਚ ਸਾਦਗੀ
MVP ਅਵਾਰਡ ਲੈਂਦੇ ਸਮੇਂ ਵੈਭਵ ਨੇ ਹਾਸੇ-ਮਜ਼ਾਕ ਵਿੱਚ ਕਿਹਾ:
“ਬੱਲੇਬਾਜ਼ੀ ਕਰਨਾ ਆਸਾਨ ਹੈ, ਪਰ ਇੰਟਰਵਿਊ ਦੇਣਾ ਔਖਾ ਲੱਗਦਾ ਹੈ। ਸਰ, ਮੈਂ ਅੱਜਕੱਲ੍ਹ ਦੁੱਧ ਵੀ ਨਹੀਂ ਪੀ ਰਿਹਾ।”

 

ਫਿਟਨੈੱਸ ‘ਤੇ ਧਿਆਨ
ਵੈਭਵ ਨੇ ਕਿਹਾ ਕਿ ਭਵਿੱਖ ਵਿੱਚ ਉਹ ਆਪਣੀ ਫਿਟਨੈੱਸ ‘ਤੇ ਖਾਸ ਧਿਆਨ ਦੇਣਗੇ ਤਾਂ ਜੋ ਚੋਟਾਂ ਤੋਂ ਬਚ ਸਕਣ ਅਤੇ ਲੰਬੇ ਸਮੇਂ ਤੱਕ ਵਧੀਆ ਪ੍ਰਦਰਸ਼ਨ ਕਰ ਸਕਣ।

 

ਇਹ ਵੀ ਪੜੋਂ: 

ਜਾਣੋਂ ਮੋਹੰਮਦ ਰਫ਼ੀ ਤੇ ਮੁਕੇਸ਼ ਨਾਲ ਸੁਮਨ ਕਲਿਆਣਪੁਰ ਦੇ ਉਹ ਗੀਤ ਜੋ ਅੱਜ ਵੀ ਜੋ ਸਾਡੇ ਦਿਲਾਂ ‘ਚ ਧੜਕਦੇ ਹਨ।

ਜਾਣੋਂ ਮੋਹੰਮਦ ਰਫ਼ੀ ਤੇ ਮੁਕੇਸ਼ ਨਾਲ ਸੁਮਨ ਕਲਿਆਣਪੁਰ ਦੇ ਉਹ ਗੀਤ ਜੋ ਅੱਜ ਵੀ ਜੋ ਸਾਡੇ ਦਿਲਾਂ ‘ਚ ਧੜਕਦੇ ਹਨ।

 

ਟੀਮ ਦਾ ਸਹਿਯੋਗ
ਉਸਨੇ ਆਪਣੀ ਸਫਲਤਾ ਦਾ ਸ਼੍ਰੇਯ ਸੀਨੀਅਰ ਖਿਡਾਰੀਆਂ ਅਤੇ ਸਪੋਰਟ ਸਟਾਫ ਨੂੰ ਦਿੱਤਾ। ਟੀਮ ਦੇ ਮਾਹੌਲ ਅਤੇ ਮਾਰਗਦਰਸ਼ਨ ਨੇ ਉਸਦਾ ਆਤਮਵਿਸ਼ਵਾਸ ਮਜ਼ਬੂਤ ਕੀਤਾ।

 

ਭਾਰਤੀ ਕ੍ਰਿਕਟ ਨੂੰ ਮਿਲਿਆ ਨਵਾਂ ਸਿਤਾਰਾ
ਆਈਪੀਐਲ 2026 ਵੈਭਵ ਸੂਰ੍ਯਵੰਸ਼ੀ ਦੇ ਕਰੀਅਰ ਦਾ ਸਭ ਤੋਂ ਵੱਡਾ ਸੀਜ਼ਨ ਸਾਬਤ ਹੋਇਆ। ਸਭ ਤੋਂ ਵੱਧ ਰਨ, ਸਭ ਤੋਂ ਵੱਧ ਛੱਕੇ, ਸ਼ਾਨਦਾਰ ਸਟ੍ਰਾਈਕ ਰੇਟ ਅਤੇ ਪੰਜ ਵੱਡੇ ਅਵਾਰਡ ਜਿੱਤ ਕੇ ਉਸਨੇ ਦਿਖਾ ਦਿੱਤਾ ਕਿ ਉਹ ਭਵਿੱਖ ਦਾ ਵੱਡਾ ਕ੍ਰਿਕਟ ਸਟਾਰ ਬਣਨ ਦੀ ਪੂਰੀ ਸਮਰੱਥਾ ਰੱਖਦਾ ਹੈ।

ipl-2026-15-year-old-batter-vaibhav-suryavanshi

ipl-2026-15-year-old-batter-vaibhav-suryavanshi

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.