ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਲੋੜੀਂਦੇ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਡੀਜੀਪੀ ਗੌਰਵ ਯਾਦਵ ਦੇ ਮੁਤਾਬਕ, ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਅਤੇ ਲੁੱਕਆਉਟ ਨੋਟਿਸ ਜਾਰੀ ਸੀ। ਚੋਪੜਾ 2024 ਵਿੱਚ ਫਿਰੋਜ਼ਪੁਰ ਦੇ ਤਿੰਨ ਕਤਲਾਂ ਵਾਲੇ ਮਾਮਲੇ ਦਾ ਮੁੱਖ ਆਰੋਪੀ ਹੈ ਅਤੇ ਫਾਜ਼ਿਲਕਾ ਤੇ ਪਟਿਆਲਾ ਵਿੱਚ ਵੀ ਉਸ ’ਤੇ ਕਈ ਕੇਸ ਦਰਜ ਹਨ। ਅੰਤਰਰਾਸ਼ਟਰੀ ਤਾਲਮੇਲ ਰਾਹੀਂ ਉਸ ਦੀ ਲੋਕੇਸ਼ਨ ਇੱਕ ਮੱਧ ਏਸ਼ੀਆਈ ਦੇਸ਼ ਵਿੱਚ ਮਿਲੀ, ਜਿਸ ਤੋਂ ਬਾਅਦ ਉਸ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ।
ਇੱਕ ਘੰਟੇ ’ਚ ਚਾਰ ਟੈਂਡਰ ‘ਚ ਪੰਜੀਰੀ ਘੁਟਾਲਾ? ਮਜੀਠੀਆ ਵੱਲੋਂ 1500 ਕਰੋੜ ਦੀ CBI ਜਾਂਚ ਦੀ ਮੰਗ
ਕਿਵੇਂ ਕਰਦਾ ਸੀ ਤਸਕਰੀ…
ਡੀਜੀਪੀ ਨੇ ਦੱਸਿਆ ਕਿ ਭੁਵਨੇਸ਼ ਚੋਪੜਾ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਾ ਭੇਜਣ ਦੀ ਸਾਜ਼ਿਸ਼ ਵਿੱਚ ਇੱਕ ਮਹੱਤਵਪੂਰਨ ਕੜੀ ਸੀ। ਕਾਨੂੰਨ ਤੋਂ ਬਚਣ ਲਈ ਉਹ ਵਿਦੇਸ਼ ਭੱਜ ਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਉਸ ਤੋਂ ਪੁੱਛਗਿੱਛ ਦੌਰਾਨ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਪੁਲਿਸ ਦੇ ਮੁਤਾਬਕ, ਇਸ ਗ੍ਰਿਫ਼ਤਾਰੀ ਵਿੱਚ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਾਡਿਸ਼ਨ ਸੈੱਲ ਨੇ ਵੱਡੀ ਭੂਮਿਕਾ ਨਿਭਾਈ। ਇਹ ਸੈੱਲ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਨੂੰ ਖੋਜ ਕੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਬਣਾਇਆ ਗਿਆ ਹੈ।
ਰਣਜੀਤ ਸਿੰਘ ਐਨਕਾਊਂਟਰ: ਪੋਸਟਮਾਰਟਮ ਨੇ ਪੁਲਿਸ ਦਾ ਪੱਖ ਮਜ਼ਬੂਤ ਕੀਤਾ; ਹਿਰਾਸਤੀ ਤਸ਼ੱਦਦ ਦੇ ਦੋਸ਼ ਢਹਿ ਗਏ
ਹੱਤਿਆ ਦੇ ਮਾਮਲੇ ਚ ਵੀ ਦੋਸ਼ੀ ਕਰਾਰ..
ਫਿਰੋਜ਼ਪੁਰ ਦਾ ਰਹਿਣ ਵਾਲਾ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਲੰਮੇ ਸਮੇਂ ਤੋਂ ਅਪਰਾਧ ਦੀ ਦੁਨੀਆ ’ਚ ਸਰਗਰਮ ਸੀ। ਪੁਲਿਸ ਦੀ ਟੀਮ ਉਸ ਨੂੰ ਲੈਥ ਲਈ ਰਵਾਨਾ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਲਿਆ ਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। 2 ਸਤੰਬਰ 2024 ਨੂੰ ਸ਼ਿਹਰ ਦੇ ਗੁਰਦੁਆਰਾ ਅਕਾਲਗੜ੍ਹ ਕੋਲ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਆਕਸ਼ੀਦੀਪ ਅਤੇ ਹਰਪ੍ਰੀਤ ਕੌਰ ਉਰਫ਼ ਜੋਂਟੀ ਕਾਰ ’ਚ ਜਾ ਰਹੇ ਸਨ ਤਾਂ ਛੇ ਲੋਕਾਂ ਨੇ ਉਨ੍ਹਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ, ਜਿਸ ’ਚ ਦਿਲਦੀਪ, ਆਕਸ਼ਦੀਪ ਸਿੰਘ ਅਤੇ ਉਸ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਿਟੀ ਪੁਲਿਸ ਨੇ ਹੱਤਿਆ ਦੇ ਮਾਸਟਰਮਾਈਂਡ ਆਸ਼ੀਸ਼ ਚੋਪੜਾ ਸਣੇ ਉਸ ਦੇ ਸਾਥੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ।
