Site icon Dainik Savera Punjab

ਰਣਜੀਤ ਸਿੰਘ ਐਨਕਾਊਂਟਰ: ਪੋਸਟਮਾਰਟਮ ਨੇ ਪੁਲਿਸ ਦਾ ਪੱਖ ਮਜ਼ਬੂਤ ਕੀਤਾ; ਹਿਰਾਸਤੀ ਤਸ਼ੱਦਦ ਦੇ ਦੋਸ਼ ਢਹਿ ਗਏ

ਪੰਜਾਬ ਡੈਸਕ (ਦੈਨਿਕ ਸਵੇਰਾ): ਦੋਰਾਂਗਲਾ ਦੇ ਅਧੀਨ ਆਉਂਦੀ ਆਦੀਆਂ ਪੁਲਿਸ ਚੌਂਕੀ ’ਤੇ ਹਮਲਾ ਕਰਕੇ ਏਐੱਸਆਈ ਅਤੇ ਹੋਮਗਾਰਡ ਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚ ਫਸੀ ਪੰਜਾਬ ਪੁਲਿਸ ਨੂੰ ਉਸਦੀ ਪੋਸਟਮਾਰਟਮ ਰਿਪੋਰਟ ਨੇ ਵੱਡੀ ਰਾਹਤ ਦਿੱਤੀ ਹੈ। ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਰਣਜੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਅਤੇ ਗੋਲੀਆਂ ਲੱਗਣ ਸਮੇਂ ਉਹ ਜਿਉਂਦਾ ਸੀ।

ਇਸ ਖੁਲਾਸੇ ਨਾਲ ਰਣਜੀਤ ਸਿੰਘ ਦੇ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਲਗਾਏ ਗਏ ਉਸ ਦਾਅਵੇ ਨੂੰ ਝਟਕਾ ਲੱਗਿਆ ਹੈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਰਣਜੀਤ ਸਿੰਘ ਦੀ ਮੌਤ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕਾਰਨ ਹੋਈ ਅਤੇ ਇਸ ਨੂੰ ਛੁਪਾਉਣ ਲਈ ਝੂਠਾ ਐਨਕਾਊਂਟਰ ਦਿਖਾਇਆ ਗਿਆ।

 

ਮੱਧ-ਪੂਰਬ ਦੀ ਲੜਾਈ ਦੇ ਚਲਦੇ ਗੈਸ ਸਪਲਾਈ ਪਲਾਂਟ ਮੁੜ ਚਾਲੂ ਕਰਨ ਦੀ ਅਪੀਲ ‘ਚ ਜਥੇਬੰਦੀ ਦੀ ਮਿਨਿਸਟਰੀ ਅਤੇ ਉੱਚ ਅਧਿਕਾਰੀਆਂ ਨੂੰ ਪੱਤਰ..

ਪੋਸਟਮਾਰਟਮ ਰਿਪੋਰਟ ਮੁਤਾਬਕ, ਰਣਜੀਤ ਸਿੰਘ ਨੂੰ 25 ਫਰਵਰੀ 2026 ਦੀ ਸਵੇਰ ਕਰੀਬ ਸਾਢੇ ਸੱਤ ਵਜੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਬੱਬਰੀ ਲਿਆਂਦਾ ਗਿਆ, ਜਿੱਥੇ ਲਗਭਗ 15 ਮਿੰਟ ਬਾਅਦ ਉਸਦੀ ਮੌਤ ਹੋ ਗਈ। ਕਈ ਦਿਨਾਂ ਤੱਕ ਚੱਲੇ ਵਿਵਾਦ ਤੋਂ ਬਾਅਦ 3 ਮਾਰਚ ਨੂੰ ਸ਼ਾਮ 4:40 ਵਜੇ ਉਸਦਾ ਪੋਸਟਮਾਰਟਮ ਸੀਜੇਐੱਮ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਇਸ ਪੋਸਟਮਾਰਟਮ ਲਈ ਤਿੰਨ ਮੈਂਬਰੀ ਮੈਡੀਕਲ ਬੋਰਡ ਬਣਾਇਆ ਗਿਆ ਸੀ, ਜਿਸ ਵਿੱਚ ਡਾ. ਸੁਖਦੇਵ ਸਿੰਘ, ਮੈਡੀਕਲ ਅਫਸਰ ਡਾ. ਸਤਿੰਦਰਪਾਲ ਸਿੰਘ (ਐਸੋਸੀਏਟ ਪ੍ਰੋਫੈਸਰ) ਅਤੇ ਡਾ. ਹਰਸ਼ ਕੁਮਾਰ (ਸੀਨੀਅਰ ਰੈਜ਼ੀਡੈਂਟ) ਸ਼ਾਮਲ ਸਨ।

 

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ: 505 ਥਾਵਾਂ ’ਤੇ ਛਾਪੇ, 219 ਗ੍ਰਿਫਤਾਰ

 

ਡਾਕਟਰਾਂ ਵੱਲੋਂ ਕੀਤਾ ਗਿਆ ਇਹ ਪੋਸਟਮਾਰਟਮ 4 ਘੰਟੇ 8 ਮਿੰਟ ਤੱਕ ਚੱਲਿਆ। ਆਪਣੀ ਰਿਪੋਰਟ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦੇ ਸਰੀਰ ਤੇ ਕੁੱਲ 6 ਜ਼ਖਮਾਂ ਦੇ ਨਿਸ਼ਾਨ ਸਨ। ਇੱਕ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਸੱਜੇ ਪਾਸੇ ਮੌਜੂਦ ਸੀ। ਇੱਕ ਹੋਰ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਖੱਬੇ ਪਾਸੇ ਮੌਜੂਦ ਸੀ। ਉਸਦੇ ਮੂੰਹ ਅਤੇ ਨੱਕ ਅਤੇ ਕੰਨ ਵਿੱਚੋਂ ਖੂਨ ਵਗਿਆ ਹੋਇਆ ਸੀ। ਤੀਸਰਾ ਅਤੇ ਚੌਥਾ ਜ਼ਖਮ ਉਸਦੀ ਪਿੱਠ ਦੇ ਸੱਜੇ ਅਤੇ ਖੱਬੇ ਪਾਸੇ ਪਾਏ ਗਏ ਅਤੇ ਇਹ ਜ਼ਖਮ ਗੋਲੀਆਂ ਬਾਹਰ ਨਿਕਲਣ ਕਾਰਨ ਮੌਜੂਦ ਸੀ। ਇਸ ਤੋਂ ਇਲਾਵਾ ਪੰਜਵਾਂ ਜ਼ਖਮ ਖੱਬੇ ਪਾਸੇ ਮੱਥੇ ਉੱਤੇ ਸੀ ਜਿੱਥੇ ਲਾਲੀ ਅਤੇ ਸੋਜ਼ ਸੀ। ਛੇਵਾਂ ਜ਼ਖਮ ਸੱਜੀ ਲੱਤ ਉੱਪਰ ਸੀ। ਇਸ ਰਿਪੋਰਟ ਨਾਲ ਬੇਸ਼ੱਕ ਪੁਲਿਸ ਨੂੰ ਕੁੱਝ ਰਾਹਤ ਮਿਲੀ ਹੋਵੇ ਪਰ ਇਹ ਸਵਾਲ ਅਜੇ ਵੀ ਬਣੇ ਹੋਏ ਹਨ ਕਿ ਜੇਕਰ ਰਣਜੀਤ ਸਿੰਘ ਪੁਲਿਸ ਦੀ ਗੱਡੀ ਪਲਟਣ ਤੋਂ ਬਾਅਦ ਫਰਾਰ ਹੋਇਆ ਤਾਂ ਹੱਥਕੜੀ ਲੱਗੇ ਹੋਣ ਦੇ ਬਾਵਜੂਦ ਉਸਨੇ ਮੋਟਰਸਾਈਕਲ ਅਤੇ ਪਿਸਤੌਲ ਦਾ ਪ੍ਰਬੰਧ ਕਿੱਥੋਂ ਕਰ ਲਿਆ।

 

ਚੰਡੀਗੜ੍ਹ ਵਿੱਚ 75 ਕਰੋੜ ਦਾ ਬੈਂਕ ਘੁਟਾਲਾ, IDFC ਫਰਸਟ ਬੈਂਕ ਦੇ ਕਰਮਚਾਰੀ ਵਿਰੁੱਧ FIR ਦਰਜ

 

ਰਣਜੀਤ ਸਿੰਘ ਗੱਡੀ ਪਲਟਣ ਵਾਲੀ ਥਾਂ ਤੋਂ ਫਰਾਰ ਹੋ ਕੇ ਕਰੀਬ 22 ਕਿਲੋਮੀਟਰ ਪੁਰਾਣਾ ਸ਼ਾਲਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਜਿੱਥੇ ਉਸਨੇ ਘੇਰਾ ਪੈਣ ਤੇ ਪੁਲਿਸ ਉੱਪਰ ਗੋਲੀ ਚਲਾਈ ਅਤੇ ਜਵਾਬੀ ਫਾਇਰਿੰਗ ਵਿੱਚ ਉਹ ਮਾਰਿਆ ਗਿਆ। ਫਿਲਹਾਲ ਇਸ ਪੂਰੇ ਮਾਮਲੇ ਦੀ ਮੈਜਿਸਟਰੇਟ ਜਾਂਚ ਚੱਲ ਰਹੀ ਹੈ ਅਤੇ ਇਹ ਜਾਂਚ ਰਿਪੋਰਟ ਸਾਹਮਣੇ ਆਉਣ ਉਪਰੰਤ ਹੀ ਸਥਿਤੀ ਪੂਰੀ ਤਰ੍ਹਾਂ ਸਾਫ ਹੋ ਸਕੇਗੀ।

ranjit-singh-encounter-postmortem-strengthens-police-version-custodial-torture-allegations-collapse

Exit mobile version