ਨਵੀਂ ਦਿਲੀ: ਬਿਹਾਰ ਦੇ ਮਾਨਸ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੰਦਰਾ ਆਵਾਸ ਯੋਜਨਾ ਤਹਿਤ ਬਣੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਅਕੀਲਪੁਰ ਥਾਣਾ ਖੇਤਰ ਵਿੱਚ ਬੀਤੀ ਰਾਤ ਵਾਪਰੀ ਜਦੋਂ ਪਰਿਵਾਰ ਰਾਤ ਦਾ ਭੋਜਨ ਕਰਕੇ ਸੌਂ ਗਿਆ ਸੀ। ਅਚਾਨਕ ਛੱਤ ਢਹਿ ਗਈ ਜਿਸ ਨਾਲ ਪੂਰਾ ਪਰਿਵਾਰ ਮਲਬੇ ਹੇਠ ਦੱਬ ਗਿਆ। ਮ੍ਰਿਤਕਾਂ ਦੀ ਪਛਾਣ ਬਬਲੂ ਖਾਨ ਉਸਦੀ ਪਤਨੀ ਰੋਸ਼ਨ ਖਾਤੂਨ ਪੁੱਤਰ ਮੁਹੰਮਦ ਚੰਦ ਧੀ ਰੁਕਸ਼ਾਰ ਅਤੇ ਛੋਟੀ ਧੀ ਚਾਂਦਨੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਮਦਦ ਲਈ ਮੌਕੇ ‘ਤੇ ਪਹੁੰਚੇ ਪਰ ਤਕਰੀਬਨ ਸਾਰੇ ਪਰਿਵਾਰ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
BringPujaHome ਟ੍ਰੈਂਡ ‘ਚ ਬਦਲਿਆ ਇੱਕ ਬੇਸਹਾਰਾ ਬੱਚੀ ਦਾ ਦਰਦ: ਮੁੱਖ ਮੰਤਰੀ ਨੂੰ ਘਰ ਵਾਪਸੀ ਲਈ ਅਪੀਲ
ਜਿਸ ਘਰ ਦੀ ਛੱਤ ਡਿੱਗੀ ਉਹ ਕਈ ਸਾਲ ਪਹਿਲਾਂ ਇੰਦਰਾ ਆਵਾਸ ਯੋਜਨਾ ਤਹਿਤ ਬਣਾਇਆ ਗਿਆ ਸੀ। ਘਰ ਦੀ ਹਾਲਤ ਬਹੁਤ ਖਸਤਾ ਸੀ ਅਤੇ ਛੱਤ ਵਿੱਚ ਪਹਿਲਾਂ ਹੀ ਤਰੇੜਾਂ ਪਈਆਂ ਹੋਈਆਂ ਸਨ। ਪਰਿਵਾਰ ਆਰਥਿਕ ਤੰਗੀ ਕਾਰਨ ਮੁਰੰਮਤ ਕਰਵਾਉਣ ਵਿੱਚ ਅਸਮਰੱਥ ਸੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇੰਦਰਾ ਆਵਾਸ ਯੋਜਨਾ ਅਧੀਨ ਬਣੇ ਕਈ ਹੋਰ ਘਰ ਵੀ ਮਾੜੀ ਹਾਲਤ ਵਿੱਚ ਹਨ ਜੋ ਕਿਸੇ ਵੀ ਸਮੇਂ ਢਹਿ ਸਕਦੇ ਹਨ। ਇਸ ਨਾਲ ਕਈ ਪਰਿਵਾਰਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਇਹ ਘਟਨਾ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਲੈ ਆਈ ਹੈ।
ਰਾਜਾ ਵੜਿੰਗ ਵੱਲੋਂ ਸਿੱਖ ਬੱਚਿਆਂ ਦੇ ਕੇਸਾਂ ‘ਤੇ ਟਿੱਪਣੀ ਸਿੱਖ ਭਾਵਨਾਵਾਂ ਨੂੰ ਠੇਸ: ਸੁਖਬੀਰ ਬਾਦਲ