ਨਵੀਂ ਦਿਲੀ: ਇੰਡਿਗੋ ਦੀ ਇੱਕ ਫਲਾਈਟ ਰੱਦ ਹੋਣ ਕਾਰਨ ਇੱਕ ਟੈਕੀ ਜੋੜੇ ਨੂੰ ਆਪਣਾ ਵਿਆਹ ਸਮਾਰੋਹ ਆਨਲਾਈਨ ਹੀ ਅਟੈਂਡ ਕਰਨਾ ਪਿਆ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਜੋੜਾ ਆਪਣੇ ਸ਼ਹਿਰ ਵਾਪਸ ਜਾਣ ਲਈ ਤਿਆਰ ਸੀ ਪਰ ਫਲਾਈਟ ਰੱਦ ਹੋਣ ਨਾਲ ਉਹ ਸਮੇਂ ’ਤੇ ਨਹੀਂ ਪਹੁੰਚ ਸਕੇ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਰਿਸੈਪਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਸਨ ਅਤੇ ਮਹਿਮਾਨ ਇਕੱਠੇ ਹੋ ਚੁੱਕੇ ਸਨ। ਇਸ ਕਾਰਨ ਜੋੜੇ ਨੇ ਤਕਨਾਲੋਜੀ ਦੀ ਮਦਦ ਨਾਲ ਆਪਣੀ ਹਾਜ਼ਰੀ ਆਨਲਾਈਨ ਦਰਜ ਕਰਵਾਈ।
ਓਏ ਸਿਸਟਰ ਮੇਰੀ ਧੀ ਨੂੰ ਪੈਡ ਚਾਹੀਦਾ ਹੈ” ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ
ਫਲਾਈਟ ਰੱਦ ਹੋਣ ਕਾਰਨ ਕਈ ਹੋਰ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਲੱਗੇਜ਼ ਵਾਪਸ ਲੈਣ ਵਿੱਚ ਬਹੁਤ ਸਮਾਂ ਲੱਗਾ ਅਤੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਇਸ ਘਟਨਾ ਨੇ ਦਰਸਾਇਆ ਕਿ ਏਅਰਲਾਈਨ ਕੰਪਨੀਆਂ ਨੂੰ ਯਾਤਰੀਆਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਇਸ ਬੰਦੇ ਦੇ ਹੱਥਾਂ ‘ਚ ਅਨੋਖੀ ਕਲਾਂ
ਪਰਿਵਾਰ ਨੇ ਵੀ ਕਿਹਾ ਕਿ ਉਹਨਾਂ ਲਈ ਇਹ ਘਟਨਾ ਯਾਦਗਾਰ ਰਹੇਗੀ। ਹਾਲਾਂਕਿ ਉਹਨਾਂ ਨੂੰ ਦੁੱਖ ਸੀ ਕਿ ਜੋੜਾ ਸ਼ਾਰੀਰੀਕ ਤੌਰ ’ਤੇ ਮੌਜੂਦ ਨਹੀਂ ਸੀ ਪਰ ਉਹਨਾਂ ਨੇ ਖੁਸ਼ੀ ਮਨਾਈ ਕਿ ਘੱਟੋ ਘੱਟ ਉਹਨਾਂ ਨੇ ਆਨਲਾਈਨ ਹੀ ਸਹਿਭਾਗੀਤਾ ਕੀਤੀ।
