Site icon Dainik Savera Punjab

India-South Africa 2nd T-20 ਅੱਜ ਮੁੱਲਾਂਪੁਰ ਵਿੱਚ, ਜਾਣੋ ਮੈਚ ਦੀ ਟਾਈਮਿੰਗ ਅਤੇ ਸਟ੍ਰੀਮਿੰਗ ਡਿਟੇਲਜ਼

India-South Africa 2nd T20

India-South Africa 2nd T20I today in Mullanpur, know the timing

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਅੱਜ, ਵੀਰਵਾਰ 11 ਦਸੰਬਰ ਨੂੰ ਨਵੇਂ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕਟਕ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ 101 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।

ਇਸ ਲੜੀ ਦੇ ਪਹਿਲੇ ਦੋ ਮੈਚਾਂ ਵਿਚਕਾਰ ਸਿਰਫ ਇੱਕ ਦਿਨ ਦਾ ਫਰਕ ਹੋਣ ਕਰਕੇ ਟੀਮ ਇੰਡੀਆ ਨੂੰ ਤੇਜ਼ੀ ਨਾਲ ਤਿਆਰੀ ਕਰਨੀ ਪਈ ਹੈ। ਸ਼ੁਭਮਨ ਗਿੱਲ ਦਾ ਹਾਲੀਆ ਫਾਰਮ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਕਿਉਂਕਿ ਏਸ਼ੀਆ ਕੱਪ ਤੋਂ ਵਾਪਸੀ ਤੋਂ ਬਾਅਦ ਉਹ ਵੱਡੀਆਂ ਇਨਿੰਗਜ਼ ਨਹੀਂ ਖੇਡ ਸਕੇ ਹਨ। ਫਿਰ ਵੀ ਟੀਮ ਇੰਡੀਆ ਉਮੀਦ ਕਰ ਰਹੀ ਹੈ ਕਿ ਉਹ ਇਸ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ।

ਮੈਚ ਕਦੋਂ?

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੀ-20 ਮੈਚ ਅੱਜ, ਵੀਰਵਾਰ, 11 ਦਸੰਬਰ ਨੂੰ ਖੇਡਿਆ ਜਾਵੇਗਾ।

ਮੈਚ ਕਿੱਥੇ ਹੋਵੇਗਾ?

ਇਹ ਮੁਕਾਬਲਾ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਹੋਵੇਗਾ।

ਮੈਚ ਕਿਹੜੇ ਵਜੇ ਸ਼ੁਰੂ ਹੋਵੇਗਾ?

ਮੈਚ ਸ਼ੁਰੂ: ਸ਼ਾਮ 7:00 ਵਜੇ

ਟਾਸ: ਸ਼ਾਮ 6:30 ਵਜੇ

READ AlSO : 5000 ਰੁਪਏ ਦੇ ਝਗੜੇ ‘ਚ ਦੋਸਤ ਨੇ ਕੀਤਾ ਕਤਲ, ਲਾਸ਼ ਸਾੜਨ ਦੀ ਕੋਸ਼ਿਸ਼; ਖਰੜ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਲਾਈਵ ਕਿੱਥੇ ਦੇਖ ਸਕਦੇ ਹੋ?

ਭਾਰਤ ਵਿਰੁੱਧ ਦੱਖਣੀ ਅਫਰੀਕਾ ਦੂਜਾ ਟੀ-20 ਮੈਚ ਸਟਾਰ ਸਪੋਰਟਸ ਨੈੱਟਵਰਕ ‘ਤੇ ਟੀਵੀ ‘ਤੇ ਲਾਈਵ ਜੀਓ ਹੌਟਸਟਾਰ ‘ਤੇ ਲਾਈਵ ਸਟ੍ਰੀਮਿੰਗ ਉਪਲਬਧ ਹੋਵੇਗੀ।

ਦੱਖਣੀ ਅਫਰੀਕਾ ਟੀਮ:

ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਟ੍ਰਿਸਟਨ ਸਟੱਬਸ, ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਐਨਰਿਕ ਨੌਰਟਜੇ, ਲੂਥੋ ਸਿਪਾਮਲਾ, ਲੁੰਗੀ ਐਨਗਿਡੀ, ਰੀਜ਼ਾ ਹੈਂਡਰਿਕਸ, ਕੋਰਬਿਨ ਬੋਸ਼, ਓਏ ਲੀਨਡੇਨ, ਬਾਰਬੀਨ ਟੋਸ਼, ਓ. ਮਫਾਕਾ।

ਭਾਰਤ ਦੀ ਟੀਮ:

ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਯਾਦਵ।

Sonam Bajwa ਤੇ Film ‘ਪਿੱਟ ਸਿਆਪਾ’ ਟੀਮ ਨੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫ਼ੀ

India-South Africa 2nd T20
Exit mobile version