Site icon Dainik Savera Punjab

5000 ਰੁਪਏ ਦੇ ਝਗੜੇ ‘ਚ ਦੋਸਤ ਨੇ ਕੀਤਾ ਕਤਲ, ਲਾਸ਼ ਸਾੜਨ ਦੀ ਕੋਸ਼ਿਸ਼; ਖਰੜ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

Friend killed, tried to burn body

Friend killed, tried to burn body in dispute over Rs 5000

ਪੰਜਾਬ ਡੈਸਕ : ਮੋਹਾਲੀ ਦੇ ਨਿਊ ਸੰਨੀ ਐਨਕਲੇਵ ਸੈਕਟਰ-123 ਵਿੱਚ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੇਵਲ 5000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਜਾਣਕਾਰੀ ਮੁਤਾਬਕ, ਪੈਸਿਆਂ ਨੂੰ ਲੈ ਕੇ ਦੋਸਤਾਂ ਵਿੱਚ ਝਗੜਾ ਹੋਇਆ, ਜਿਸ ਦੌਰਾਨ ਦੋਸ਼ੀ ਦਿਲੀਪ ਨੇ ਆਪਣੇ ਦੋਸਤ ਸੁਨੀਲ ਕੁਮਾਰ ਉਰਫ ਨੇਤਾ ਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਦਿਲੀਪ ਨੇ ਪੁਲਿਸ ਤੋਂ ਬਚਣ ਲਈ ਮ੍ਰਿਤਕ ਦੀ ਲਾਸ਼ ਨੂੰ ਨਸ਼ਟ ਕਰਨ ਦੀ ਯੋਜਨਾ ਅੰਦਰ ਇੱਕ ਖਾਲੀ ਪਲਾਟ ਵਿੱਚ ਥਿਨਰ ਪਾ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਇਸ ਤੋਂ ਪਹਿਲਾਂ ਹੀ ਨੇੜੇ ਮੌਜੂਦ ਲੋਕਾਂ ਨੇ ਧੂੰਆ ਦੇਖ ਕੇ ਸ਼ੱਕ ਜਤਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਖਰੜ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਲਾਸ਼ ਨੂੰ ਸਾੜਨ ਲਈ ਵਰਤਿਆ ਗਿਆ ਥਿਨਰ ਵੀ ਬਰਾਮਦ ਕਰ ਲਿਆ ਗਿਆ ਹੈ।

READ ALSO : ਪ੍ਰਾਈਵੇਟ ਵੀਡੀਓ ਲੀਕ ਮਾਮਲਾ: ਦੋਸ਼ੀ ਵਿਰੁੱਧ FIR , ਲੋਕਾਂ ਦੇ ਨਿੱਜੀ ਪਲਾਂ ਦੀ ਕਰਦਾ ਸੀ ਵੀਡੀਓ ਲੀਕ

ਥਾਣਾ ਸਦਰ ਖਰੜ ਦੇ ਐਸਐਚਓ ਸ਼ਿਵਦੀਪ ਬਰਾੜ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਦਰਸਾਇਆ ਹੈ ਕਿ ਰੁਪਏ ਪੈਸੇ ਦੇ ਛੋਟੇ-ਮੋਟੇ ਝਗੜੇ ਕਿਵੇਂ ਜਾਨਲੇਵਾ ਰੂਪ ਧਾਰਣ ਕਰ ਸਕਦੇ ਹਨ।

Bathinda ਪੁਲਿਸ ਦੀ ਵੱਡੀ ਕਾਰਵਾਈ, 3 ਦੇਸੀ ਪਿਸਤੌਲ ਸਣੇ ਇਕ ਵਿਅਕਤੀ ਗ੍ਰਿਫਤਾਰ

Friend killed, tried to burn body
Exit mobile version