Last Updated: November 6, 2026

Dainik Savera Times Logo

ਭਾਰਤ-EU ਮੁਕਤ ਵਪਾਰ ਸਮਝੌਤਾ (FTA) ‘ਤੇ ਅੰਤਿਮ ਸੌਦਾ, ਖਪਤਕਾਰਾਂ ਲਈ ਕੀਮਤਾਂ ਘੱਟ ਹੋਣ ਦੀ ਉਮੀਦ

28 January 2026 ਅੱਪਡੇਟ ਕੀਤਾ ਗਿਆ

ਭਾਰਤ-EU ਮੁਕਤ ਵਪਾਰ ਸਮਝੌਤਾ (FTA) ‘ਤੇ ਅੰਤਿਮ ਸੌਦਾ, ਖਪਤਕਾਰਾਂ ਲਈ ਕੀਮਤਾਂ ਘੱਟ ਹੋਣ ਦੀ ਉਮੀਦ

ਲਗਭਗ ਦੋ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ, ਭਾਰਤ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਜਦੋਂ ਕਿ ਇਸਦਾ ਪੂਰੀ ਤਰ੍ਹਾਂ ਲਾਗੂ ਹੋਣਾ ਅਗਲੇ ਸਾਲ ਦੀ ਉਮੀਦ ਹੈ, ਪਹਿਲੇ ਹੀ ਇਸਦੇ ਲਾਭਾਂ ਬਾਰੇ ਚਰਚਾ ਹੋ ਰਹੀ ਹੈ।

FTA ਲਾਗੂ ਹੋਣ ਤੋਂ ਬਾਅਦ, ਯੂਰਪ ਨੂੰ ਭੇਜੇ ਜਾਣ ਵਾਲੇ ਲਗਭਗ 97% ਭਾਰਤੀ ਉਤਪਾਦਾਂ ‘ਤੇ ਟੈਰਿਫ ਜ਼ੀਰੋ ਹੋ ਜਾਵੇਗਾ। ਇਸ ਨਾਲ ਯੂਰਪੀਅਨ ਯੂਨੀਅਨ ਨਾਲ ਵਪਾਰ ਵਿੱਚ ਲਗਭਗ $4 ਬਿਲੀਅਨ ਦੀ ਸਾਲਾਨਾ ਕਸਟਮ ਡਿਊਟੀ ਬਚਤ ਹੋਵੇਗੀ। ਇਸਦੇ ਨਾਲ-ਨਾਲ, ਯੂਰਪ ਤੋਂ ਆਯਾਤ ਕੀਤੇ ਉਤਪਾਦ ਭਾਰਤੀ ਖਪਤਕਾਰਾਂ ਲਈ ਕਾਫ਼ੀ ਸਸਤੇ ਹੋ ਜਾਣਗੇ।

ਖਾਣ-ਪੀਣ ਵਾਲੇ ਉਤਪਾਦਾਂ ‘ਤੇ ਵੱਡਾ ਪ੍ਰਭਾਵ

ਚਾਕਲੇਟ, ਪਨੀਰ, ਪਾਸਤਾ ਅਤੇ ਹੋਰ ਭੋਜਨ ਉਤਪਾਦਾਂ ‘ਤੇ ਲੱਗਣ ਵਾਲੀ ਟੈਰਿਫ 30 ਤੋਂ 50% ਹੈ। FTA ਤੋਂ ਬਾਅਦ ਇਹ ਪੜਾਅਵਾਰ ਜ਼ੀਰੋ ਹੋ ਸਕਦੀ ਹੈ, ਜਿਸ ਨਾਲ ਇਹ ਉਤਪਾਦ ਭਾਰਤੀ ਬਾਜ਼ਾਰ ਵਿੱਚ ਕਾਫ਼ੀ ਸਸਤੀਆਂ ਕੀਮਤਾਂ ‘ਤੇ ਉਪਲਬਧ ਹੋਣਗੀਆਂ।

READ ALSO : Gold-Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਛੂਹਿਆ ਅਸਮਾਨ, ਕੀਮਤਾਂ ‘ਚ ਵੱਡਾ ਉਛਾਲ

ਟੈਰਿਫ ਕਮੀ ਦੀ ਸੂਚੀ (ਮੁੱਖ ਉਤਪਾਦ)
ਉਤਪਾਦ ਮੌਜੂਦਾ ਟੈਰਿਫ (%) ਭਵਿੱਖ ਟੈਰਿਫ (%)
ਏਅਰਕ੍ਰਾਫਟ ਅਤੇ ਸਪੇਸਕ੍ਰਾਫਟ 11 0
ਮਸ਼ੀਨਰੀ ਅਤੇ ਇਲੈਕਟ੍ਰਿਕਲ ਇਕਵਿਪਮੈਂਟਸ 44 0
ਚਸ਼ਮਾ, ਮੈਡੀਕਲ ਅਤੇ ਸਰਜੀਕਲ ਸਮਾਨ 27.5 0
ਰਸਾਇਣ 22 0
ਪਲਾਸਟਿਕਸ 16.5 0
ਮੋਟਰ ਵਹੀਕਲਸ 110 10 (250K ਤੱਕ ਕੋਟਾ)
ਲੋਹਾ ਅਤੇ ਸਟੀਲ 22 0
ਦਵਾਈਆਂ 11 0
ਬੀਅਰ 110 0
ਸ਼ਰਾਬ 150 20–30 (ਸ਼੍ਰੇਣੀ ਅਨੁਸਾਰ)
ਓਲਿਵ ਆਇਲ ਅਤੇ ਵੈਜੀਟੇਬਲ ਆਇਲ 45 0
ਫ੍ਰੂਟ ਜੂਸ ਅਤੇ ਨਾਨ ਐਲਕੋਹਲਿਕ 55 0
ਬ੍ਰੈਡ, ਪੇਸਟਰੀ, ਚਾਕਲੇਟ, ਪੇਟ ਫੂਡਸ 50 0
ਆਟੋਮੋਬਾਈਲ ਅਤੇ ਸ਼ਰਾਬ-ਵਾਈਨ ਸੈਕਟਰ

ਯੂਰਪੀਅਨ ਕਾਰਾਂ ਤੇ ਲੱਗਣ ਵਾਲੀਆਂ ਆਯਾਤ ਡਿਊਟੀਆਂ 70–100% ਹਨ। FTA ਤੋਂ ਬਾਅਦ ਪ੍ਰੀਮੀਅਮ ਕਾਰਾਂ ‘ਤੇ ਟੈਰਿਫ ਲਗਭਗ 40% ਤੱਕ ਘਟ ਸਕਦੀ ਹੈ, ਜਿਸ ਨਾਲ BMW, Mercedes ਅਤੇ Audi ਵਰਗੀਆਂ ਕਾਰਾਂ ਭਾਰਤ ਵਿੱਚ ਸਸਤੀਆਂ ਹੋਣਗੀਆਂ।

ਯੂਰਪੀਅਨ ਸ਼ਰਾਬ ਅਤੇ ਵਾਈਨ ‘ਤੇ ਲੱਗਣ ਵਾਲੀ ਭਾਰੀ ਡਿਊਟੀ ਨੂੰ ਘਟਾ ਕੇ 20–30% ਤੱਕ ਲਿਆ ਜਾ ਸਕਦਾ ਹੈ। ਇਸ ਨਾਲ ਖਪਤਕਾਰਾਂ ਲਈ ਪ੍ਰੀਮੀਅਮ ਸ਼ਰਾਬ ਭੀ ਸਸਤੀ ਹੋਵੇਗੀ।

ਖੇਤੀਬਾੜੀ ਅਤੇ ਡੇਅਰੀ ਸੈਕਟਰ

ਯੂਰਪ ਤੋਂ ਆਯਾਤ ਹੋਣ ਵਾਲੇ ਜੈਤੂਨ ਦਾ ਤੇਲ, ਪ੍ਰੋਸੈਸਡ ਫੂਡ ਅਤੇ ਕੁਝ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ। ਭਾਰਤੀ ਕਿਸਾਨਾਂ ਨੂੰ ਯੂਰਪੀ ਬਾਜ਼ਾਰ ਤੱਕ ਵਧੇਰੇ ਪਹੁੰਚ ਮਿਲੇਗੀ, ਜਿਸ ਨਾਲ ਨਿਰਯਾਤ ਵਿੱਚ ਵਾਧਾ ਹੋ ਸਕਦਾ ਹੈ।

ਭਾਰਤ-ਈਯੂ FTA ਲਾਗੂ ਹੋਣ ਨਾਲ ਭਾਰਤੀ ਖਪਤਕਾਰਾਂ ਨੂੰ ਸਸਤੇ ਉਤਪਾਦ, ਯੂਰਪੀ ਬਾਜ਼ਾਰ ਵਿੱਚ ਭਾਰਤੀ ਉਦਯੋਗ ਅਤੇ ਨਿਰਯਾਤਕਾਂ ਲਈ ਵਧੇਰੇ ਪਹੁੰਚ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਮਿਲਣ ਦੀ ਉਮੀਦ ਹੈ। ਇਸ ਨਾਲ ਭਾਰਤੀ ਬਾਜ਼ਾਰ ਅਤੇ ਉਦਯੋਗਿਕ ਖੇਤਰ ਨੂੰ ਮਹੱਤਵਪੂਰਨ ਹਲਾਰਾ ਮਿਲੇਗਾ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਲੇਰਕੋਟਲਾ ਹਸਪਤਾਲ ਵਿੱਚ ICU ਘਾਟ ‘ਤੇ ਸਖ਼ਤ ਨਾਰਾਜ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.