
ਨਵੀਂ ਦਿੱਲੀ : ਭਾਰਤ ਨੇ ਏਸ਼ੀਆ ਕੱਪ 2025 ਜਿੱਤਿਆ, ਪਰ ਟਰਾਫੀ ਦੇ ਹੱਕ ਲਈ ਵੀ ਲੜਾਈ ਲੜਨੀ ਪਈ। 28 ਸਤੰਬਰ ਨੂੰ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਨੇ ਖਿਤਾਬ ਤਾਂ ਜਿੱਤ ਲਿਆ ਪਰ ਟਰਾਫੀ ਹੱਥ ਵਿੱਚ ਆਉਣ ਵਿੱਚ ਕਈ ਦਿਨ ਲੱਗ ਗਏ। ਇਸ ਦੇ ਪਿੱਛੇ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਇਸਦੇ ਚੇਅਰਮੈਨ ਮੋਹਸਿਨ ਨਕਵੀ ਦੀ ਰਵੱਈਏ ਵਾਲੀ ਰਾਜਨੀਤਿਕ ਰੋਕ ਅੜਚਣ ਬਣੀ। ਫਾਈਨਲ ਮੈਚ ਤੋਂ ਤੁਰੰਤ ਬਾਅਦ ਟਰਾਫੀ ਸੌਂਪਣ ਦੀ ਉਮੀਦ ਸੀ ਪਰ ਜਦੋਂ ਮੋਹਸਿਨ ਨਕਵੀ ਸਟੇਜ ‘ਤੇ ਟਰਾਫੀ ਦੇਣ ਆਏ ਭਾਰਤੀ ਟੀਮ ਨੇ ਉਨ੍ਹਾਂ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਟੀਮ ਇੰਡੀਆ ਨੇ ਦੱਸਿਆ ਕਿ ਪੂਰੇ ਟੂਰਨਾਮੈਂਟ ਦੌਰਾਨ ਪੀਸੀਬੀ ਨੇ ਭਾਰਤ ਵਿਰੁੱਧ ਪੱਖਪਾਤੀ ਰਵੱਈਆ ਰੱਖਿਆ ਜਿਸ ਕਰਕੇ ਉਹ ਨਕਵੀ ਤੋਂ ਟਰਾਫੀ ਨਹੀਂ ਲੈਣਗੇ। ਇਸ ਇਨਕਾਰ ਨਾਲ ਟਰਾਫੀ ਨਕਵੀ ਕੋਲ ਹੀ ਰਹਿ ਗਈ ਜਿਸ ਨਾਲ ਭਾਰਤੀ ਪ੍ਰਸ਼ੰਸਕਾਂ ਅਤੇ ਬੀਸੀਸੀਆਈ ਵਿੱਚ ਨਾਰਾਜ਼ਗੀ ਦੀ ਲਹਿਰ ਦੌੜ ਗਈ।
ਅੱਤਵਾਦ ਤੋਂ ਸਾਈਬਰ ਹਮਲੇ ਤੱਕ: ਭਾਰਤ ਦੀ ਫੌਜ ਨਵੀਆਂ ਚੁਣੌਤੀਆਂ ਲਈ ਤਿਆਰ
ਮੰਗਲਵਾਰ ਨੂੰ ਦੁਬਈ ਵਿੱਚ ਏਸੀਸੀ ਦੀ ਮੀਟਿੰਗ ਹੋਈ ਜਿੱਥੇ ਬੀਸੀਸੀਆਈ ਦੇ ਰਾਜੀਵ ਸ਼ੁਕਲਾ ਅਤੇ ਆਸ਼ੀਸ਼ ਸ਼ੇਲਾਰ ਨੇ ਮੋਹਸਿਨ ਨਕਵੀ ਨੂੰ ਸਿੱਧਾ ਸੰਦੇਸ਼ ਦਿੱਤਾ ਕਿ ਟਰਾਫੀ ਭਾਰਤ ਨੂੰ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਆਈਸੀਸੀ ਕੋਲ ਲਿਜਾਇਆ ਜਾਵੇਗਾ। ਲੰਬੀ ਚਰਚਾ ਅਤੇ ਰਣਨੀਤਕ ਦਬਾਅ ਤੋਂ ਬਾਅਦ ਏਸੀਸੀ ਨੇ ਟਰਾਫੀ ਯੂਏਈ ਕ੍ਰਿਕਟ ਬੋਰਡ ਨੂੰ ਸੌਂਪ ਦਿੱਤੀ ਜੋ ਹੁਣ ਬੀਸੀਸੀਆਈ ਰਾਹੀਂ ਭਾਰਤ ਨੂੰ ਦਿੱਤੀ ਜਾਵੇਗੀ। ਟੀਮ ਇੰਡੀਆ ਦੀ ਸਿਰਫ਼ ਇੱਕ ਮੰਗ ਸੀ ਕਿ ਟਰਾਫੀ ਮੋਹਸਿਨ ਨਕਵੀ ਰਾਹੀਂ ਨਾ ਆਵੇ। ਆਖਰਕਾਰ ਭਾਵੇਂ ਦੇਰ ਨਾਲ ਭਾਰਤ ਨੂੰ ਆਪਣੀ ਜਿੱਤ ਦੀ ਰਸਮੀ ਮਾਨਤਾ ਮਿਲ ਗਈ। ਇਹ ਸਿਰਫ਼ ਮੈਚ ਦੀ ਜਿੱਤ ਨਹੀਂ ਸੀ ਸਗੋਂ ਭਾਰਤ ਨੇ ਪਾਕਿਸਤਾਨ ਨੂੰ ਰਣਨੀਤਕ ਅਤੇ ਕੂਟਨੀਤਕ ਮੈਦਾਨ ‘ਚ ਵੀ ਪਿੱਛੇ ਛੱਡ ਦਿੱਤਾ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ ਟੂਰਨਾਮੈਂਟ ‘ਚ ਅਜੇਤੂ ਰਹਿ ਕੇ ਸਿਰਫ਼ ਖੇਡ ਹੀ ਨਹੀਂ ਸਗੋਂ ਮਾਣ ਵੀ ਜਿੱਤਿਆ। ਇਸ ਘਟਨਾ ਨੇ ਕ੍ਰਿਕਟ ਦੀ ਦੁਨੀਆ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਦੀ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਜਿੱਥੇ ਜਿੱਤ ਦੀ ਗੱਲ ਆਉਂਦੀ ਹੈ ਉੱਥੇ ਨੈਤਿਕਤਾ ਅਤੇ ਅਸੂਲ ਵੀ ਉਤਨੇ ਹੀ ਮਹੱਤਵਪੂਰਨ ਹਨ।