skip to content

Last Updated: November 25, 2026

Dainik Savera Times Logo

ਥਾਈਲੈਂਡ–ਕੈਂਬੋਡੀਆ ਜੰਗ ਦੌਰਾਨ ਵਿਸ਼ਨੂ ਮੂਰਤੀ ਤੋੜੀ: ਭਾਰਤ ਨੇ ਜਤਾਈ ਨਾਰਾਜ਼ਗੀ

25 December 2025 ਅੱਪਡੇਟ ਕੀਤਾ ਗਿਆ

ਥਾਈਲੈਂਡ–ਕੈਂਬੋਡੀਆ ਜੰਗ ਦੌਰਾਨ ਵਿਸ਼ਨੂ ਮੂਰਤੀ ਤੋੜੀ: ਭਾਰਤ ਨੇ ਜਤਾਈ ਨਾਰਾਜ਼ਗੀ

ਅੰਤਰਰਾਸ਼ਟਰੀ ਡੈਸਕ: ਥਾਈਲੈਂਡ ਅਤੇ ਕੈਂਬੋਡੀਆ ਵਿਚਕਾਰ ਚੱਲ ਰਹੀ ਜੰਗ ਦੇ ਦੌਰਾਨ ਭਗਵਾਨ ਵਿਸ਼ਨੂ ਦੀ ਮੂਰਤੀ ਨੂੰ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਂਬੋਡੀਆ ਨੇ ਇਸ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਇਹ ਢਾਂਚਾ ਕਿਸੇ ਧਾਰਮਿਕ ਸਥਾਨ ਦਾ ਹਿੱਸਾ ਨਹੀਂ ਸੀ ਅਤੇ ਉਸਦੀ ਫੌਜ ਨੇ ਸੁਰੱਖਿਆ ਕਾਰਨਾਂ ਕਰਕੇ ਇਹ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਕੈਂਬੋਡੀਆ ਨੇ ਥਾਈਲੈਂਡ ‘ਤੇ ਵਿਵਾਦਿਤ ਸੀਮਾ ਖੇਤਰ ਵਿੱਚ ਇੱਕ ਹਿੰਦੂ ਮੂਰਤੀ ਨੂੰ ਗਿਰਾਉਣ ਦਾ ਦੋਸ਼ ਲਗਾਇਆ ਸੀ।

ਜਾਣਕਾਰੀ ਮੁਤਾਬਕ ਇਹ ਮੂਰਤੀ ਅਨ ਸੇਸ ਖੇਤਰ ਵਿੱਚ ਕੈਂਬੋਡੀਆ ਦੀ ਸੀਮਾ ਦੇ ਅੰਦਰ ਸਥਿਤ ਸੀ। ਮੂਰਤੀ ਨੂੰ ਗਿਰਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਜਿਸ ਵਿੱਚ 2014 ਵਿੱਚ ਬਣੀ ਵਿਸ਼ਨੂ ਮੂਰਤੀ ਨੂੰ ਬੁਲਡੋਜ਼ਰ ਨਾਲ ਢਾਹੁੰਦੇ ਹੋਏ ਦਿਖਾਇਆ ਗਿਆ। ਹਾਲਾਂਕਿ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।

ਰੋਟੀ ਦੇਰ ਨਾਲ ਮਿਲਣ ‘ਤੇ ਪਤੀ ਦਾ ਕਹਿਰ ਤਵੇ ਨਾਲ ਪਤਨੀ ਅਤੇ ਚਾਰ ਸਾਲ ਦੇ ਬੇਟੇ ਨੂੰ ਕੁੱਟਿਆ

ਥਾਈ–ਕੈਂਬੋਡੀਆਈ ਸੀਮਾ ਪ੍ਰੈਸ ਕੇਂਦਰ ਨੇ ਕਿਹਾ ਕਿ ਇਹ ਕਾਰਵਾਈ ਧਰਮ ਜਾਂ ਵਿਸ਼ਵਾਸ ਨਾਲ ਸੰਬੰਧਿਤ ਨਹੀਂ ਸੀ ਸਗੋਂ ਖੇਤਰ ਪ੍ਰਬੰਧਨ ਅਤੇ ਸੁਰੱਖਿਆ ਲਈ ਕੀਤੀ ਗਈ। ਥਾਈ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਂ ਨੂੰ ਧਾਰਮਿਕ ਸਥਾਨ ਵਜੋਂ ਕੋਈ ਅਧਿਕਾਰਤ ਮਾਨਤਾ ਨਹੀਂ ਮਿਲੀ ਸੀ ਅਤੇ ਮੂਰਤੀ ਨੂੰ ਹਟਾਉਣ ਦਾ ਮਕਸਦ ਸੀਮਾ ‘ਤੇ ਤਣਾਅ ਵਧਾਉਣ ਵਾਲੇ ਪ੍ਰਤੀਕਾਂ ਨੂੰ ਰੋਕਣਾ ਸੀ। ਥਾਈਲੈਂਡ ਨੇ ਇਹ ਵੀ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ ਜਿਸ ਵਿੱਚ ਹਿੰਦੂ ਧਰਮ ਵੀ ਸ਼ਾਮਲ ਹੈ।

ਇਸ ਮਾਮਲੇ ‘ਤੇ ਭਾਰਤ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜੈਸਵਾਲ ਨੇ ਕਿਹਾ ਕਿ ਹਿੰਦੂ ਦੇਵਤਾ ਦੀ ਮੂਰਤੀ ਨੂੰ ਤੋੜਨਾ ਦੁਨੀਆ ਭਰ ਵਿੱਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਇਸ ਤਰ੍ਹਾਂ ਦੇ ਅਪਮਾਨਜਨਕ ਕਿਰਤ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਹਿੰਦੂ ਅਤੇ ਬੌਧ ਦੇਵਤਿਆਂ ਨੂੰ ਪੂਰੇ ਖੇਤਰ ਵਿੱਚ ਲੋਕ ਸਾਂਝੀ ਸਭਿਆਚਾਰਕ ਵਿਰਾਸਤ ਦੇ ਹਿੱਸੇ ਵਜੋਂ ਸਨਮਾਨ ਦਿੰਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।

ਅੰਮ੍ਰਿਤਸਰ ਦੇ ਓਲੰਪਿਅਨ ਜਿਮ ਵਿੱਚ ਵੱਡਾ ਵਿਵਾਦ ਮਾਲਕ ਅਤੇ ਮੰਗੇਤਰ ਵਿਚਕਾਰ ਹਿੰਸਕ ਝਗੜਾ

ਭਾਰਤ ਨੇ ਦੋਵੇਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਵਿਰਾਸਤ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਵਿਵਾਦਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਵੇ। ਭਾਰਤ ਨੇ ਸ਼ਾਂਤੀ ਬਹਾਲ ਕਰਨ ਅਤੇ ਜਾਨ–ਮਾਲ ਨਾਲ ਨਾਲ ਸਭਿਆਚਾਰਕ ਵਿਰਾਸਤ ਨੂੰ ਹੋਰ ਨੁਕਸਾਨ ਤੋਂ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।

india-anger-vishnu-idol-thailand-cambodia-conflict

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.