skip to content

Dainik Savera Times Logo

ਪ੍ਰਵਾਸੀਆਂ ਖ਼ਿਲਾਫ਼ ਵਧ ਰਹੀ ਸਖ਼ਤੀ, ਸੂਬੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾ ਰਹੇ ਹਨ ਮਤੇ ਪਾਸ।

7 months पहले

ਪ੍ਰਵਾਸੀਆਂ ਖ਼ਿਲਾਫ਼ ਵਧ ਰਹੀ ਸਖ਼ਤੀ, ਸੂਬੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾ ਰਹੇ ਹਨ ਮਤੇ ਪਾਸ।

ਪੰਜਾਬ ਡੈਸਕ : ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਇੱਕ ਛੋਟੇ ਬੱਚੇ ਨੂੰ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਰੋਸ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵੱਖ ਵੱਖ ਸ਼ਹਿਰਾ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਹੋਰ ਅੱਗ ਫੜਦੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਦੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਗੁਰਦੁਆਰਾ ਸਾਹਿਬ ਰਾਹੀਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਮਤਾ ਪਾਸ ਕੀਤਾ ਹੈ। ਜਿਸ ਦੇ ਤਹਿਤ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਅਤੇ ਨਾ ਹੀ ਇਹਮਾਂ ਨੂੰ ਪਿੰਡ ਵਿੱਚ ਘਰ ਬਣਾਉਣ ਲਈ ਜਗ੍ਹਾਂ ਦਿੱਤੀ ਜਾਵੇਗੀ।

ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਕਿਸਾਨ ਕਿਸੇ ਪ੍ਰਵਾਸੀ ਨੂੰ ਕੰਮਕਾਰ ਲਈ ਲੈ ਕੇ ਆਉਂਦਾ ਹੈ ਤਾਂ ਉਸਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਵਾਸੀਆਂ ਦੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਫਿਰ ਉਹਨਾ ਨੂੰ ਮੋਟਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਕਿਸਾਨ ਵੱਲੋਂ ਕੰਮ ਤੇ ਲਿਆਦਾ ਗਿਆ ਪ੍ਰਵਾਸੀ ਕੋਈ ਮਾੜੀ ਹਰਕਤ ਕਰਦਾ ਹੈ ਤਾਂ ਇਸ ਸਭ ਲਈ ਕਿਸਾਨ ਖੁਦ ਜਿੰਮੇਵਾਰ ਹੋਵੇਗਾ,ਪਿੰਡ ਦੇ ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਇਹ ਸਮੁੱਚੇ ਨਗਰ ਅਤੇ ਪੰਚਾਇਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਸਮੁੱਚੇ ਪਿੰਡ ਵੱਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ ਹੈ । ਪ੍ਰਵਾਸੀਆਂ ਵੱਲੋਂ ਲਗਾਤਾਰ ਪੰਜਾਬ ਵਿੱਚ ਆ ਕੇ ਆਪਣੀਆਂ ਵੋਟਾਂ ਅਤੇ ਵੋਟਰ ਕਾਰਡ ਬਣਾਏ ਜਾ ਰਹੇ ਹਨ। ਪ੍ਰਵਾਸੀਆਂ ਵੱਲੋਂ ਪੁਰਾਣੇ ਸਮੇਂ ਵਿੱਚ ਵੋਟਰ ਕਾਰਡ ਅਤੇ ਆਧਾਰ ਕਾਰਡ ਬਣਾਏ ਗਏ ਹਨ । ਜਿੰਨਾ ਵੱਲੋਂ ਹੁਣ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਮੁੱਚੇ ਪਿੰਡ ਵੱਲੋਂ ਇਸ ਫੈਸਲੇ ਸੰਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਹਰੋਂ ਆ ਕੇ ਇਸ ਪਿੰਡ ਵਿੱਚ ਵੋਟਾਂ ਬਣਾਉਣ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਕੱਟਣ ਸੰਬੰਧੀ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮਿਲਿਆ ਜਾਵੇਗਾ।

ਉਹਨਾ ਨੇ ਕਿਹਾ ਕਿ ਇੱਥੇ ਕਈ ਕਈ ਸਾਲ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ।ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਆਪਣੇ ਘਰ ਵਾਪਸ ਨਹੀਂ ਗਏ ਕੀ ਪਤਾ ਇਹ ਪਿੱਛੇ ਕਿਸੇ ਤਰ੍ਹਾਂ ਦਾ ਅਪਰਾਧ ਕਰਕੇ ਆਏ ਹੋਣ। ਉਹਨਾ ਨੇ ਕਿਹਾ ਕਿ ਪ੍ਰਵਾਸੀਆਂ ਦੇ ਖਿਲਾਫ ਇਸ ਮਤੇ ਨੂੰ ਲਾਗੂ ਕਰਨ ਲਈ ਸਮੁੱਚਾ ਪਿੰਡ ਵਚਨਬੱਧ ਹੈ

ਇਸ ਦੇ ਨਾਲ ਹੀ ਕਿਸਾਨ ਆਗੂ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸੀਆਂ ਵੱਲੋਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਜਿਸ ਕਾਰਨ ਆਮ ਘਰਾਂ ਵਿੱਚ ਡਰ ਦਾ ਮਾਹੌਲ ਹੈ।ਉਹਨਾ ਨੇ ਕਿਹਾ ਕਿ ਆਮ ਤੌਰ ਤੇ ਪਰਵਾਸੀਆਂ ਦੇ ਰਾਮੂ ਅਤੇ ਰਾਜੂ ਹੀ ਨਾਮ ਹਨ।ਕੱਲ ਨੂੰ ਅਗਰ ਇਹ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤਾਂ ਇਹਨਾ ਨੂੰ ਲੱਭਣਾ ਮੁਸ਼ਕਿਲ ਹੋ ਜਾਵੇਗਾ।ਇਸ ਲਈ ਪੰਚਾਇਤ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੋ ਵੀ ਕਿਸਾਨ ਇਹਨਾ ਨੂੰ ਕੰਮ ਕਰਨ ਲਈ ਲੈ ਕੇ ਆਵੇਗਾ ਉਹ ਪਿੰਡ ਵਿੱਚ ਇਹਨਾ ਨੂੰ ਨਹੀਂ ਰੱਖੇਗਾ।ਇਸ ਤੋਂ ਇਲਾਵਾ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਤਾਂ ਨਹੀਂ।ਉਹਨਾਂ ਨੇ ਕਿਹਾ ਕਿ ਅਕਸਰ ਘਟਨਾਵਾਂ ਵਾਪਰਨ ਤੋਂ ਬਾਅਦ ਲੋਕਾਂ ਵੱਲੋਂ ਸੜਕ ਜਾਮ ਕਰਕੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ।

ਪਰ ਜੇਕਰ ਇਹਨਾ ਘਟਨਾਵਾਂ ਨੂੰ ਵਾਪਰਨ ਤੋਂ ਰੋਕਣਾ ਹੈ ਤਾਂ ਅਜਿਹੇ ਸਖਤ ਫੈਸਲੇ ਲੈਣੇ ਪੈਣਗੇ ਸਾਡੇ ਪਿੰਡ ਵਿੱਚ ਵੀ ਪ੍ਰਵਾਸੀਆਂ ਦੇ 8 ਤੋਂ 10 ਘਰ ਅਜਿਹੇ ਹਨ ਜਿੰਨਾ ਵੱਲੋਂ ਵੋਟ ਬਣਵਾਈ ਗਈ ਹੈ ਅਤੇ ਅਕਸਰ ਹੀ ਦੇਰ ਸਵੇਰ ਇਹ ਸਾਡੇ ਲੋਕਾਂ ਨਾਲ ਗਾਲੀ ਗਲੋਚ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਅੱਜ ਸਮੁੱਚੇ ਨਗਰ ਵੱਲੋਂ ਇਸ ਫੈਸਲੇ ਦਾ ਜਿੱਥੇ ਸਵਾਗਤ ਕੀਤਾ ਗਿਆ ਹੈ ਉੱਥੇ ਹੀ ਦ੍ਰਿੜਤਾ ਨਾਲ ਲਾਗੂ ਕਰਨ ਲਈ ਸਾਥ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ

खबरें और भी हैं...

Copyright © 2026 Dainik Savera Times. All rights reserved.