ਨਵੀਂ ਦਿਲੀ: ਪਟਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ੁਰੂਆਤੀ ਰੁਝਾਨਾਂ ਵਿੱਚ ਰਾਘੋਪੁਰ ਵਿਧਾਨ ਸਭਾ ਹਲਕੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਪਿੱਛੇ ਚੱਲ ਰਹੇ ਹਨ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਤੀਸ਼ ਕੁਮਾਰ ਨੇ ਉਨ੍ਹਾਂ ਨੂੰ ਲਗਭਗ 20158 ਵੋਟਾਂ ਨਾਲ ਪਿੱਛੇ ਛੱਡ ਦਿੱਤਾ ਹੈ ਇਹ ਹਲਕਾ ਲਾਲੂ ਪਰਿਵਾਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ। ਤੇਜਸਵੀ ਯਾਦਵ ਜੋ ਕਿ 2015 ਅਤੇ 2020 ਵਿੱਚ ਇਸ ਹਲਕੇ ਤੋਂ ਜਿੱਤ ਚੁੱਕੇ ਹਨ ਇਸ ਵਾਰ ਭਾਜਪਾ ਦੇ ਉਮੀਦਵਾਰ ਸਤੀਸ਼ ਕੁਮਾਰ ਅਤੇ ਜਨਸੂਰਜ ਪਾਰਟੀ ਦੇ ਚੰਚਲ ਕੁਮਾਰ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਰਾਘੋਪੁਰ ਹਮੇਸ਼ਾ ਤੋਂ ਆਰਜੇਡੀ ਲਈ ਇੱਕ ਵਿਸ਼ਵਾਸਯੋਗ ਹਲਕਾ ਰਿਹਾ ਹੈ ਜਿੱਥੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਵੀ ਪਹਿਲਾਂ ਪ੍ਰਤੀਨਿਧਤਾ ਕੀਤੀ ਹੈ।
ਤੇਜਸਵੀ ਯਾਦਵ 2015 ਤੋਂ ਲਗਾਤਾਰ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ 2020 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 38000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਇਸ ਵਾਰ ਭਾਜਪਾ ਵੱਲੋਂ ਸਤੀਸ਼ ਕੁਮਾਰ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਕਿ 2010 ਵਿੱਚ ਜਨਤਾ ਦਲ ਯੂ ਦੀ ਨੁਮਾਇੰਦਗੀ ਕਰਦੇ ਹੋਏ ਰਾਬੜੀ ਦੇਵੀ ਨੂੰ ਹਰਾ ਚੁੱਕੇ ਹਨ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਲੋਕਤੰਤਰਕ ਗਠਜੋੜ ਨੇ ਮਤਦਾਤਾਵਾਂ ਦੀ ਪਸੰਦ ਹਾਸਲ ਕਰਕੇ ਵੱਡੀ ਲੀਡ ਬਣਾਈ

ਇਸ ਹਲਕੇ ਵਿੱਚ ਹੋ ਰਹੀ ਚੋਣੀ ਮੁਕਾਬਲੇ ਦੀ ਹੋਰ ਵਿਸ਼ੇਸ਼ਤਾ ਇਹ ਹੈ ਕਿ ਤੇਜਸਵੀ ਯਾਦਵ ਦੇ ਵਿਰੋਧੀ ਉਮੀਦਵਾਰਾਂ ਵਿੱਚ ਜਨਸ਼ਕਤੀ ਜਨਤਾ ਦਲ ਤੋਂ ਪ੍ਰੇਮ ਕੁਮਾਰ ਵੀ ਸ਼ਾਮਲ ਹਨ ਜੋ ਕਿ ਤੇਜਸਵੀ ਦੇ ਵੱਖ ਹੋਏ ਭਰਾ ਤੇਜ ਪ੍ਰਤਾਪ ਯਾਦਵ ਦੁਆਰਾ ਸਥਾਪਿਤ ਪਾਰਟੀ ਨਾਲ ਜੁੜੇ ਹੋਏ ਹਨ। ਚੋਣ ਕਮਿਸ਼ਨ ਵੱਲੋਂ ਸਵੇਰੇ 11 ਵਜੇ ਤੱਕ ਦੇ ਅਪਡੇਟ ਅਨੁਸਾਰ ਜਨਤਾ ਦਲ ਯੂ 79 ਸੀਟਾਂ ਤੇ ਅੱਗੇ ਚੱਲ ਰਹੀ ਸੀ ਜਦਕਿ ਭਾਜਪਾ 83 ਸੀਟਾਂ ਤੇ ਅੱਗੇ ਸੀ ਦੋਵਾਂ ਪਾਰਟੀਆਂ ਮਿਲ ਕੇ ਐਨਡੀਏ ਗਠਜੋੜ 188 ਹਲਕਿਆਂ ਵਿੱਚ ਅੱਗੇ ਸੀ ਜਦਕਿ ਮਹਾਗਠਬੰਧਨ ਸਿਰਫ 44 ਸੀਟਾਂ ਤੇ ਅੱਗੇ ਸੀ।
243 ਵਿਧਾਨ ਸਭਾ ਸੀਟਾਂ ਲਈ ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਜਿਸਦੀ ਸ਼ੁਰੂਆਤ ਡਾਕ ਰਾਹੀਂ ਪਏ ਵੋਟਾਂ ਦੀ ਜਾਂਚ ਨਾਲ ਹੋਈ ਸੀ ਇਸ ਤੋਂ ਬਾਅਦ 8.30 ਵਜੇ ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਈ ਜੋ ਕਿ ਰਾਜ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾ ਰਹੀ ਹੈ।
ਪਿੰਡ ਜਮਸ਼ੇਰ ਵਿੱਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਪਤਨੀ ਦੀ ਕੁੱਟਮਾਰ ਕਰਕੇ ਜਾਨ ਲੈ ਲਈ
ਦੋਵਾਂ ਪੱਖਾਂ ਦੇ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਭਰੋਸਾ ਜਤਾਇਆ ਹੈ ਐਨਡੀਏ ਦੇ ਨੇਤਾਵਾਂ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਰੰਟੀਆਂ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਕਾਸ ਕਾਰਜਾਂ ਵਿੱਚ ਵਿਸ਼ਵਾਸ ਜਤਾਇਆ ਹੈ। ਦੂਜੇ ਪਾਸੇ ਆਰਜੇਡੀ ਦੀ ਅਗਵਾਈ ਵਾਲੇ ਮਹਾਗਠਬੰਧਨ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਤੇਜਸਵੀ ਯਾਦਵ ਅਗਲੀ ਸਰਕਾਰ ਬਣਾਉਣਗੇ।