Last Updated: November 7, 2026

Dainik Savera Times Logo

ਪਟਿਆਲਾ: ਸਾਬਕਾ IG ਅਮਰ ਸਿੰਘ ਚਹਿਲ ਹਸਪਤਾਲ ਵਿੱਚ ਦਾਖ਼ਲ, ਹਾਲਤ ਸਥਿਰ

23 December 2025 ਅੱਪਡੇਟ ਕੀਤਾ ਗਿਆ

ਪਟਿਆਲਾ: ਸਾਬਕਾ IG ਅਮਰ ਸਿੰਘ ਚਹਿਲ ਹਸਪਤਾਲ ਵਿੱਚ ਦਾਖ਼ਲ, ਹਾਲਤ ਸਥਿਰ

PUNAJB NEWS : ਪੰਜਾਬ ਦੇ ਪਟਿਆਲਾ ਵਿੱਚ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (IG) ਅਮਰ ਸਿੰਘ ਚਹਿਲ ਵੱਲੋਂ ਕੀਤੀ ਗਈ ਸੁਇਸਾਈਡ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਰਜਰੀ ਕੀਤੀ ਗਈ ਹੈ। ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਮਰ ਸਿੰਘ ਚਹਿਲ ਇਸ ਸਮੇਂ ਖਤਰੇ ਤੋਂ ਬਾਹਰ ਹਨ, ਹਾਲਾਂਕਿ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ।

ਆਨਲਾਈਨ ਠੱਗੀ ਦਾ ਦਾਅਵਾ

ਮਿਲੀ ਜਾਣਕਾਰੀ ਮੁਤਾਬਕ, ਇਸ ਘਟਨਾ ਤੋਂ ਪਹਿਲਾਂ ਚਹਿਲ ਵੱਲੋਂ ਇੱਕ ਲਿਖਤੀ ਨੋਟ ਛੱਡਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਵੱਡੀ ਰਕਮ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਦਾ ਦਾਅਵਾ ਕੀਤਾ ਹੈ। ਨੋਟ ਵਿੱਚ ਪਰਿਵਾਰ ਦੀ ਸੁਰੱਖਿਆ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਗਈ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਉਨ੍ਹਾਂ ਦਾ ਪੁੱਤਰ ਘਰ ਵਿੱਚ ਮੌਜੂਦ ਸੀ।

READ ALSO : BREAKING : ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ ਗਈ

ਅਮਰ ਸਿੰਘ ਚਹਿਲ IG ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ। ਉਹ ਪਹਿਲਾਂ ਭਾਰਤੀ ਏਅਰਫੋਰਸ ਵਿੱਚ ਅਧਿਕਾਰੀ ਰਹਿ ਚੁੱਕੇ ਹਨ ਅਤੇ 1990 ਵਿੱਚ ਏਅਰਫੋਰਸ ਤੋਂ ਰਿਟਾਇਰਮੈਂਟ ਮਗਰੋਂ ਸਿੱਧੀ ਭਰਤੀ ਰਾਹੀਂ ਪੰਜਾਬ ਪੁਲਿਸ ਵਿੱਚ DSP ਬਣੇ ਸਨ।

ਪੁਲਿਸ ਵੱਲੋਂ ਜਾਂਚ ਸ਼ੁਰੂ, ਸਾਇਬਰ ਸੈੱਲ ਸਰਗਰਮ

ਚਹਿਲ ਨਾਲ ਹੋਈ ਕਥਿਤ ਠੱਗੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਾਲੇ ਤੱਕ FIR ਦਰਜ ਨਹੀਂ ਕੀਤੀ ਗਈ, ਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਸਾਇਬਰ ਸੈੱਲ ਦੇ ਨਾਲ-ਨਾਲ ਸਟੇਟ ਸਾਇਬਰ ਸੈੱਲ ਨੂੰ ਵੀ ਸਰਗਰਮ ਕੀਤਾ ਗਿਆ ਹੈ। ਅਧਿਕਾਰੀ ਲੈਣ-ਦੇਣ ਨਾਲ ਜੁੜੇ ਬੈਂਕ ਖਾਤਿਆਂ ਅਤੇ ਡਿਜ਼ੀਟਲ ਪਲੇਟਫਾਰਮਾਂ ਦੀ ਜਾਂਚ ਕਰ ਰਹੇ ਹਨ।

2015 ਗੋਲੀਕਾਂਡ ਮਾਮਲੇ ਨਾਲ ਜੁੜਿਆ ਨਾਂ

ਜ਼ਿਕਰਯੋਗ ਹੈ ਕਿ ਅਮਰ ਸਿੰਘ ਚਹਿਲ 2015 ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਦੋਸ਼ੀ ਰਹੇ ਹਨ। ਇਸ ਮਾਮਲੇ ਵਿੱਚ 24 ਫ਼ਰਵਰੀ 2023 ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਰਜ ਕੀਤੀ ਗਈ ਸੀ।

ਚਾਰਜਸ਼ੀਟ ਵਿੱਚ ਕਈ ਸਾਬਕਾ ਰਾਜਨੀਤਿਕ ਆਗੂਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਸਨ, ਜਿਸ ਨਾਲ ਇਹ ਮਾਮਲਾ ਕਾਫ਼ੀ ਚਰਚਿਤ ਰਿਹਾ।

ਪੰਜਾਬ ‘ਚ ਕੜਾਕੇ ਦੀ ਠੰਢ, 3 ਦਿਨਾਂ ਦਾ ਅਲਰਟ

Patiala: Former IG Amar Singh Chahal admitted to hospital

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.