Last Updated: November 6, 2026

Dainik Savera Times Logo

ICICI ਬੈਂਕ ਕ੍ਰੈਡਿਟ ਕਾਰਡ ਗਾਹਕਾਂ ਲਈ ਵੱਡੀ ਖ਼ਬਰ: ਚਾਰਜ ਤੇ ਰਿਵਾਰਡ ਨਿਯਮਾਂ ਵਿੱਚ ਵੱਡੇ ਬਦਲਾਅ

23 December 2025 ਅੱਪਡੇਟ ਕੀਤਾ ਗਿਆ

ICICI ਬੈਂਕ ਕ੍ਰੈਡਿਟ ਕਾਰਡ ਗਾਹਕਾਂ ਲਈ ਵੱਡੀ ਖ਼ਬਰ: ਚਾਰਜ ਤੇ ਰਿਵਾਰਡ ਨਿਯਮਾਂ ਵਿੱਚ ਵੱਡੇ ਬਦਲਾਅ

National Desk: ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਇੱਕ ਅਹਿਮ ਅਤੇ ਝਟਕਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ICICI ਬੈਂਕ ਨੇ ਆਪਣੇ ਰਿਟੇਲ ਕ੍ਰੈਡਿਟ ਕਾਰਡ ਗਾਹਕਾਂ ਲਈ ਚਾਰਜ ਅਤੇ ਰਿਵਾਰਡ ਸਿਸਟਮ ਵਿੱਚ ਵਿਆਪਕ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਇਹ ਨਵੇਂ ਨਿਯਮ ਵੱਖ-ਵੱਖ ਪੜਾਅ ਵਿੱਚ ਲਾਗੂ ਕੀਤੇ ਜਾਣਗੇ। ਕੁਝ ਬਦਲਾਅ 15 ਜਨਵਰੀ 2026 ਤੋਂ ਪ੍ਰਭਾਵੀ ਹੋਣਗੇ, ਜਦਕਿ ਰਿਵਾਰਡ ਪੌਇੰਟਸ ਨਾਲ ਜੁੜੀਆਂ ਸੀਮਾਵਾਂ ਅਤੇ ਹੋਰ ਤਬਦੀਲੀਆਂ 1 ਫਰਵਰੀ 2026 ਤੋਂ ਲਾਗੂ ਕੀਤੀਆਂ ਜਾਣਗੀਆਂ।

ਬੈਂਕ ਨੇ ਕਾਰਡਧਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਨਿਯਮਾਂ ਨੂੰ ਧਿਆਨ ਨਾਲ ਸਮਝਣ, ਕਿਉਂਕਿ ਇਹ ਬਦਲਾਅ ਸਿੱਧੇ ਤੌਰ ’ਤੇ ਉਨ੍ਹਾਂ ਦੇ ਖਰਚੇ ਅਤੇ ਮਿਲਣ ਵਾਲੇ ਫਾਇਦਿਆਂ ’ਤੇ ਅਸਰ ਪਾਉਣਗੇ। ਨਵੇਂ ਨਿਯਮਾਂ ਤੋਂ ਬਾਅਦ ਕ੍ਰੈਡਿਟ ਕਾਰਡ ਰਾਹੀਂ ਖਰਚ ਕਰਨਾ ਪਹਿਲਾਂ ਦੇ ਮੁਕਾਬਲੇ ਮਹਿੰਗਾ ਪੈ ਸਕਦਾ ਹੈ, ਖ਼ਾਸ ਕਰਕੇ ਆਨਲਾਈਨ ਗੇਮਿੰਗ, ਯਾਤਰਾ ਅਤੇ ਵਾਲੇਟ ਟ੍ਰਾਂਜੈਕਸ਼ਨਾਂ ਵਿੱਚ।

ਆਨਲਾਈਨ ਗੇਮਿੰਗ ’ਤੇ ਵਧੇਗਾ ਖਰਚ
Dream11, MPL, Rummy Culture ਅਤੇ Junglee Games ਵਰਗੀਆਂ ਆਨਲਾਈਨ ਗੇਮਿੰਗ ਪਲੇਟਫਾਰਮਾਂ ’ਤੇ ਡਿਪਾਜ਼ਿਟ ਜਾਂ ਭੁਗਤਾਨ ਕਰਨ ’ਤੇ ਹੁਣ 2 ਪ੍ਰਤੀਸ਼ਤ ਵਾਧੂ ਫੀਸ ਦੇਣੀ ਪਵੇਗੀ। ਭਵਿੱਖ ਵਿੱਚ ਇਹ ਚਾਰਜ ਹੋਰ ਗੇਮਿੰਗ ਨਾਲ ਜੁੜੇ ਕੋਡਸ ’ਤੇ ਵੀ ਲਾਗੂ ਹੋ ਸਕਦਾ ਹੈ।

READ ALSO : ਅੱਧੀ ਰਾਤ ਦਾ ਖੌਫ਼ਨਾਕ ਮੰਜ਼ਰ : ਉਰਫ਼ੀ ਜਾਵੇਦ ਨੇ ਦੋ ਆਦਮੀਆਂ ਵਿਰੁੱਧ ਪੁਲਿਸ ਵਿੱਚ NC ਦਰਜ ਕਰਵਾਈ

ਵਾਲੇਟ ਅਤੇ ਯਾਤਰਾ ਭੁਗਤਾਨ ਵੀ ਮਹਿੰਗੇ
Amazon Pay, Paytm, MobiKwik, Freecharge ਅਤੇ OlaMoney ਵਰਗੇ ਥਰਡ-ਪਾਰਟੀ ਵਾਲੇਟਸ ਵਿੱਚ 5,000 ਰੁਪਏ ਤੋਂ ਵੱਧ ਰਕਮ ਜੋੜਨ ’ਤੇ 1 ਪ੍ਰਤੀਸ਼ਤ ਫੀਸ ਲੱਗੇਗੀ। ਇਸ ਤੋਂ ਇਲਾਵਾ ਰੇਲ ਟਿਕਟ, ਬੱਸ ਅਤੇ ਹੋਰ ਟਰਾਂਸਪੋਰਟ ਸੇਵਾਵਾਂ ਲਈ 50,000 ਰੁਪਏ ਤੋਂ ਉੱਪਰ ਦੇ ਭੁਗਤਾਨ ’ਤੇ 1 ਪ੍ਰਤੀਸ਼ਤ ਸਰਚਾਰਜ ਲਾਇਆ ਜਾਵੇਗਾ।

ਰਿਵਾਰਡ ਪੁਆਇੰਟਸ ’ਤੇ ਲੱਗੀ ਸੀਮਾ
1 ਫਰਵਰੀ 2026 ਤੋਂ ਯਾਤਰਾ ਅਤੇ ਆਵਾਜਾਈ ਖਰਚਾਂ ’ਤੇ ਮਿਲਣ ਵਾਲੇ ਰਿਵਾਰਡ ਪੁਆਇੰਟਸ ’ਤੇ ਮਾਸਿਕ ਸੀਮਾ ਤੈਅ ਕਰ ਦਿੱਤੀ ਗਈ ਹੈ। Emerald, Emerald Private, Sapphiro ਅਤੇ Rubyx ਕਾਰਡਧਾਰਕਾਂ ਨੂੰ ਵੱਧ ਤੋਂ ਵੱਧ 20,000 ਰੁਪਏ ਪ੍ਰਤੀ ਮਹੀਨਾ ਤੱਕ ਹੀ ਰਿਵਾਰਡ ਮਿਲਣਗੇ। Coral, Platinum, Manchester United ਅਤੇ CSK ਕਾਰਡਧਾਰਕਾਂ ਲਈ ਇਹ ਸੀਮਾ 10,000 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਇਸ ਤੋਂ ਇਲਾਵਾ Emerald Metal ਕਾਰਡ ’ਤੇ ਹੁਣ ਸਰਕਾਰੀ ਭੁਗਤਾਨ, ਟੈਕਸ, ਜਾਇਦਾਦ ਪ੍ਰਬੰਧਨ ਅਤੇ ਥਰਡ-ਪਾਰਟੀ ਵਾਲੇਟ ਟ੍ਰਾਂਜੈਕਸ਼ਨਾਂ ’ਤੇ ਕੋਈ ਰਿਵਾਰਡ ਨਹੀਂ ਮਿਲੇਗਾ।

ਇੰਟਰਟੇਨਮੈਂਟ ਆਫਰਾਂ ਵਿੱਚ ਵੀ ਤਬਦੀਲੀ
BookMyShow ਦੀ “ਖਰੀਦੋ ਇੱਕ, ਇੱਕ ਮੁਫ਼ਤ” ਵਾਲੀ ਸਹੂਲਤ ਹੁਣ ਸਿਰਫ਼ ਉਨ੍ਹਾਂ ਗਾਹਕਾਂ ਨੂੰ ਮਿਲੇਗੀ ਜਿਨ੍ਹਾਂ ਨੇ ਪਿਛਲੇ ਮਹੀਨੇ ਘੱਟੋ-ਘੱਟ 25,000 ਰੁਪਏ ਦਾ ਖਰਚ ਕੀਤਾ ਹੋਵੇ। ਫਰਵਰੀ 2026 ਤੋਂ ਇਹ ਆਫਰ ਕੁਝ ਇੰਸਟੈਂਟ ਪਲੈਟਿਨਮ ਕਾਰਡਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

ਪ੍ਰੀਮੀਅਮ ਕਾਰਡ ਗਾਹਕਾਂ ’ਤੇ ਵਾਧੂ ਬੋਝ
Emerald ਸੀਰੀਜ਼ ਦੇ ਕਾਰਡਾਂ ’ਤੇ ਡਾਇਨੈਮਿਕ ਕਰੰਸੀ ਕਨਵਰਜ਼ਨ (DCC) ਫੀਸ ਵਧਾ ਕੇ 2 ਪ੍ਰਤੀਸ਼ਤ ਕਰ ਦਿੱਤੀ ਗਈ ਹੈ। Emerald Metal ਕਾਰਡ ਲਈ ਨਵਾਂ ਐਡ-ਆਨ ਕਾਰਡ ਜਾਰੀ ਕਰਨ ’ਤੇ 3,500 ਰੁਪਏ ਦੀ ਇੱਕ ਵਾਰ ਦੀ ਫੀਸ ਦੇਣੀ ਪਵੇਗੀ। ਹੋਰ ਕਾਰਡਾਂ ਲਈ DCC ਫੀਸ 0.99 ਪ੍ਰਤੀਸ਼ਤ ਤੋਂ 3.5 ਪ੍ਰਤੀਸ਼ਤ ਤੱਕ ਹੋ ਸਕਦੀ ਹੈ।

ਇਨ੍ਹਾਂ ਸਾਰੇ ਬਦਲਾਵਾਂ ਤੋਂ ਸਾਫ਼ ਹੈ ਕਿ ICICI ਬੈਂਕ ਦੇ ਕ੍ਰੈਡਿਟ ਕਾਰਡ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਮਹਿੰਗੇ ਸਾਬਤ ਹੋ ਸਕਦੇ ਹਨ, ਇਸ ਲਈ ਗਾਹਕਾਂ ਨੂੰ ਸੋਚ-ਸਮਝ ਕੇ ਖਰਚ ਕਰਨ ਦੀ ਲੋੜ ਹੈ।

ਵਿਆਹ ਦੌਰਾਨ ਹਵਾਈ ਫਾਇਰਿੰਗ ਮਾਮਲੇ ‘ਚ ਪੁਲਿਸ ਨੇ ਕਰ ‘ਤੀ ਵੱਡੀ ਕਾਰਵਾਈ

Big news for ICICI Bank credit card customers

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.