Last Updated: November 6, 2026

Dainik Savera Times Logo

ਹਨੀ ਸਿੰਘ ਨੇ ਵਿਦਿਆਰਥੀ ਪ੍ਰਦਰਸ਼ਨ ਨੂੰ ਦਿੱਤਾ ਸਮਰਥਨ, ‘ਮੂਨਲਾਈਟ’ ਟੀਜ਼ਰ ਕੀਤਾ ਮੁਲਤਵੀ; ਕਿਹਾ, ‘ਭੋਲੇਨਾਥ, ਇਨ੍ਹਾਂ ਬੱਚਿਆਂ ਨੂੰ ਤਾਕਤ ਦਿਓ’

21 July 2026 ਅੱਪਡੇਟ ਕੀਤਾ ਗਿਆ

ਹਨੀ ਸਿੰਘ ਨੇ ਵਿਦਿਆਰਥੀ ਪ੍ਰਦਰਸ਼ਨ ਨੂੰ ਦਿੱਤਾ ਸਮਰਥਨ, ‘ਮੂਨਲਾਈਟ’ ਟੀਜ਼ਰ ਕੀਤਾ ਮੁਲਤਵੀ; ਕਿਹਾ, ‘ਭੋਲੇਨਾਥ, ਇਨ੍ਹਾਂ ਬੱਚਿਆਂ ਨੂੰ ਤਾਕਤ ਦਿਓ’

ਨੈਸ਼ਨਲ ਨਿਊਜ਼ : ਸਰਕਾਰ ਵਿਰੁੱਧ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ ਵਿਚਕਾਰ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ‘ਮੂਨਲਾਈਟ’ ਦੇ ਟੀਜ਼ਰ ਦੀ ਰਿਲੀਜ਼ ਨੂੰ ਕੁਝ ਦਿਨਾਂ ਲਈ ਟਾਲਣ ਦਾ ਫੈਸਲਾ ਕੀਤਾ ਅਤੇ ਨੌਜਵਾਨਾਂ ਲਈ ਇਕਜੁੱਟਤਾ ਦਾ ਸੰਦੇਸ਼ ਦਿੱਤਾ।

ਹਨੀ ਸਿੰਘ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਆਪਣੇ ਗੀਤ ਦਾ ਟੀਜ਼ਰ ਹੁਣ ਤੁਰੰਤ ਜਾਰੀ ਨਹੀਂ ਕਰਨਗੇ। ਉਨ੍ਹਾਂ ਲਿਖਿਆ, “ਭਾਰਤ ਦੇ ਨੌਜਵਾਨ ਅਮਰ ਹਨ। ਦੇਸ਼ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪਣੇ ਨਵੇਂ ਗੀਤ ‘ਮੂਨਲਾਈਟ’ ਦੇ ਟੀਜ਼ਰ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਰਿਹਾ ਹਾਂ। ਭੋਲੇਨਾਥ, ਇਨ੍ਹਾਂ ਬੱਚਿਆਂ ਨੂੰ ਤਾਕਤ ਦਿਓ। ਜੈ ਹਿੰਦ।”

ਰਿਵਾਜ ਜੋ ਕਰ ਦੇਵੇ ਹੈਰਾਨ: ਸਾਵਣ ‘ਚ ਇਸ ਪਿੰਡ ਦੀਆਂ ਮਹਿਲਾਵਾਂ ਨਿਰਵਸਤਰ ਹੋ ਕਿ ਰੱਖਦੀਆਂ ਹਨ ਵਰਤ

ਇਹ ਪ੍ਰਤੀਕਿਰਿਆ ਉਸ ਸਮੇਂ ਆਈ ਜਦੋਂ ਸੀਜੇਪੀ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਚਰਚਾ ਵਿੱਚ ਆ ਗਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ, ਕਥਿਤ ਪੇਪਰ ਲੀਕ ਮਾਮਲਿਆਂ ‘ਤੇ ਕਾਰਵਾਈ ਅਤੇ ਕੇਂਦਰੀ ਸਿੱਖਿਆ ਮੰਤਰੀ ਤੋਂ ਜਵਾਬਦੇਹੀ ਦੀ ਮੰਗ ਕੀਤੀ ਸੀ।

ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕਈ ਫਿਲਮੀ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਆਪਣੀ ਰਾਏ ਰੱਖੀ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਪ੍ਰਦਰਸ਼ਨਕਾਰੀਆਂ ਨਾਲ ਮਾਰਚ ਕੀਤਾ, ਜਦਕਿ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਸਮਰਥਨ ਜਤਾਇਆ।ਹਨੀ ਸਿੰਘ ਦੇ ਇਸ ਕਦਮ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਨੌਜਵਾਨਾਂ ਦੇ ਮੁੱਦਿਆਂ ਪ੍ਰਤੀ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ।

‘ਜੇ ਸੰਸਦ ਮੈਂਬਰ ਸੁਰੱਖਿਅਤ ਨਹੀਂ, ਤਾਂ ਵਿਦਿਆਰਥੀਆਂ ਦਾ ਕੀ ਹੋਵੇਗਾ?’, ਸੁਖਜਿੰਦਰ ਸਿੰਘ ਰੰਧਾਵਾ ਦਾ ਕੇਂਦਰ ‘ਤੇ ਨਿਸ਼ਾਨਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.