
ਰਾਜਪੁਰਾ(ਪਟਿਆਲਾ): ਰਣਜੀਤ ਸਿੰਘ ਰਾਜਪੁਰਾ ਦੇ ਨੇੜਲੇ ਪਿੰਡ ਆਕੜੀ ਸਮੇਤ ਕਈ ਇਲਾਕਿਆਂ ਵਿੱਚ ਅਚਾਨਕ ਬਾਰਿਸ਼ ਅਤੇ ਗੜ੍ਹੇਮਾਰੀ ਹੋਈ ਜਿਸ ਕਾਰਨ ਖੇਤੀਬਾੜੀ ਨੂੰ ਵੱਡਾ ਨੁਕਸਾਨ ਪਹੁੰਚਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੀਆਂ ਬੱਲੀਆਂ ਥਾਵਾਂ ਥਾਵਾਂ ’ਤੇ ਟੁੱਟ ਗਈਆਂ ਹਨ।
Snapdragon 8 Gen 5 ਚਿਪਸੈੱਟ ਨਾਲ iQOO 15R ਬਣੇਗਾ ਗੇਮਿੰਗ ਦਾ ਨਵਾਂ ਬਾਦਸ਼ਾਹ: ਭਾਰਤ ‘ਚ ਜਲਦ ਹੀ ਲਾਂਚ
ਸਰ੍ਹੋਂ ਦੀ ਫ਼ਸਲ ਜੋ ਲਗਭਗ ਤਿਆਰ ਸੀ ਉਸ ਦੀਆਂ ਫਲੀਆਂ ਵੀ ਗੜ੍ਹੇਮਾਰੀ ਨਾਲ ਖਰਾਬ ਹੋ ਗਈਆਂ ਹਨ। ਜਿਨ੍ਹਾਂ ਕਿਸਾਨਾਂ ਨੇ ਹਰੀਆਂ ਸਬਜ਼ੀਆਂ ਜਿਵੇਂ ਮਟਰ ਗੋਭੀ ਅਤੇ ਟਮਾਟਰ ਬੀਜੇ ਹੋਏ ਸਨ ਉਹਨਾਂ ਨੂੰ ਵੀ ਵੱਡੇ ਪੱਧਰ ’ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਗੜ੍ਹੇਮਾਰੀ ਨਾਲ ਨਾਲ ਤਾਪਮਾਨ ਵਿੱਚ ਵੀ ਅਚਾਨਕ ਕਮੀ ਆਈ ਹੈ ਜਿਸ ਨਾਲ ਠੰਢ ਹੋਰ ਵੱਧ ਗਈ ਹੈ। ਖੇਤੀਬਾੜੀ ਵਿਭਾਗ ਨੇ ਕਿਹਾ ਹੈ ਕਿ ਇਸ ਮੌਸਮੀ ਤਬਦੀਲੀ ਕਾਰਨ ਹਾੜੀ ਦੀਆਂ ਫਸਲਾਂ ਦੀ ਪੈਦਾਵਾਰ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ ਅਤੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।


मेष: दिन शुभ रहेगा...