ਗੁਰੂਗ੍ਰਾਮ-ਦਵਾਰਕਾ ਐਕਸਪ੍ਰੈਸਵੇਅ ਦੀ ਨਵੀਂ ਏਅਰਪੋਰਟ ਟਨਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਚੱਲਦੀ ਕਾਰ ਦੇ ਇੰਜਣ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਟਨਲ ਸੰਘਣੇ ਧੂੰਏਂ ਨਾਲ ਭਰ ਗਈ, ਜਿਸ ਕਾਰਨ ਵਿਜ਼ੀਬਿਲਟੀ ਲਗਭਗ ਖ਼ਤਮ ਹੋ ਗਈ ਅਤੇ ਵਾਹਨ ਚਾਲਕਾਂ ਵਿੱਚ ਅਫ਼ਰਾ-ਤਫ਼ਰੀ ਫੈਲ ਗਈ।
ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਮੇਂ ਸਿਰ ਵਾਹਨ ਤੋਂ ਬਾਹਰ ਨਿਕਲ ਗਏ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਟਨਲ ਵਿੱਚ ਲੱਗੇ ਆਟੋਮੈਟਿਕ ਸਪ੍ਰਿੰਕਲਰ ਅਤੇ ਅੱਗ ਬੁਝਾਊ ਸਿਸਟਮ ਨੇ ਵੀ ਤੁਰੰਤ ਕੰਮ ਕਰਦਿਆਂ ਅੱਗ ਨੂੰ ਫੈਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।
ਮਰੀਜ਼ਾਂ ਲਈ ਵੱਡੀ ਖ਼ਬਰ: ਐਂਟੀ-ਰੈਬੀਜ਼ ਇੰਜੈਕਸ਼ਨ ਹੋਇਆ ਮਹਿੰਗਾ, ਸਰਕਾਰ ਨੇ 38 ਤੋਂ ਵੱਧ ਦਵਾਈਆਂ ਦੀ ਕੀਮਤ ਕੀਤੀ ਫਿਕਸ
ਸੁਰੱਖਿਆ ਦੇ ਮੱਦੇਨਜ਼ਰ ਟਨਲ ਵਿੱਚ ਆਵਾਜਾਈ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਅਤੇ ਅੰਦਰ ਮੌਜੂਦ ਹੋਰ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਕਾਰਨ ਐਕਸਪ੍ਰੈਸਵੇਅ ‘ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ, ਜਿਸ ਨਾਲ ਏਅਰਪੋਰਟ ਅਤੇ ਦਫ਼ਤਰਾਂ ਵੱਲ ਜਾਣ ਵਾਲੇ ਸੈਂਕੜੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
मेष: दिन शुभ रहेगा...