Last Updated: November 27, 2026

Dainik Savera Times Logo

Gurdaspur ਪੁਲਿਸ ਮੁਲਾਜ਼ਮ ਕਤਲ ਮਾਮਲਾ: ISI ਕੁਨੈਕਸ਼ਨ ਦਾ ਦਾਅਵਾ, ਪੰਜਾਬ ਪੁਲਿਸ ਦਾ ਵੱਡਾ ਖੁਲਾਸਾ

25 February 2026 ਅੱਪਡੇਟ ਕੀਤਾ ਗਿਆ

Gurdaspur ਪੁਲਿਸ ਮੁਲਾਜ਼ਮ ਕਤਲ ਮਾਮਲਾ: ISI ਕੁਨੈਕਸ਼ਨ ਦਾ ਦਾਅਵਾ, ਪੰਜਾਬ ਪੁਲਿਸ ਦਾ ਵੱਡਾ ਖੁਲਾਸਾ

ਗੁਰਦਾਸਪੁਰ ਵਿੱਚ ਏਐਸਆਈ ਅਤੇ ਇੱਕ ਹੋਮ ਗਾਰਡ ਜਵਾਨ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਉੱਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਗਿਆ।

ISI ਹੈਂਡਲਰਾਂ ਨਾਲ ਸੰਪਰਕ ‘ਚ ਸਨ ਮੁਲਜ਼ਮ

ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੇ ਮੁਲਜ਼ਮ—ਰਣਜੀਤ ਸਿੰਘ, ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ—ਪਾਕਿਸਤਾਨ ਵਿੱਚ ਮੌਜੂਦ ISI ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਦਾਅਵਾ ਹੈ ਕਿ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਟਾਸਕ ਦਿੱਤਾ ਗਿਆ ਸੀ।

READ ALSO : Jalandhar ਵਿੱਚ ਟਰੈਵਲ ਦਫ਼ਤਰ ਬਾਹਰ ਕਿਸਾਨਾਂ ਦਾ ਧਰਨਾ, ਕੈਨੇਡਾ ਭੇਜਣ ਦੇ ਨਾਮ ‘ਤੇ 45 ਲੱਖ ਦੀ ਠੱਗੀ ਦੇ ਦੋਸ਼

ਮੁਲਜ਼ਮਾਂ ਨੇ ਨੇੜਲੇ ਪਿੰਡ ਆਡੀਆ ਵਿੱਚ ਰਹਿੰਦੇ ਹੋਏ ਰੇਕੀ ਕੀਤੀ ਅਤੇ ਮੌਕਾ ਮਿਲਣ ‘ਤੇ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਹੱਤਿਆ ਕਰ ਦਿੱਤੀ।

ਮੁੱਠਭੇੜ ‘ਚ ਰਣਜੀਤ ਢੇਰ, ਇੱਕ ਫਰਾਰ

ਪੁਲਿਸ ਮੁਤਾਬਕ, ਮੁਕਾਬਲਾ ਸਵੇਰੇ ਤਕਰੀਬਨ 3 ਵਜੇ ਹੋਇਆ। ਰਣਜੀਤ ਸਿੰਘ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਐਸਐਚਓ ਦੀ ਗੱਡੀ ਪਲਟ ਗਈ ਅਤੇ ਉਹ ਭੱਜ ਗਿਆ।

ਬਾਅਦ ਵਿੱਚ ਸੀਆਈਏ ਟੀਮ ਨੇ ਪੁਰਾਣਾ ਸ਼ਾਲਾ ਖੇਤਰ ਵਿੱਚ ਉਸਨੂੰ ਘੇਰ ਲਿਆ। ਪੁਲਿਸ ਨੂੰ ਦੇਖ ਕੇ ਉਸਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਰਣਜੀਤ ਸਿੰਘ ਮਾਰਿਆ ਗਿਆ। ਦੂਜਾ ਮੁਲਜ਼ਮ ਇੰਦਰਜੀਤ ਸਿੰਘ ਫਰਾਰ ਹੈ, ਜਦਕਿ ਦਿਲਾਵਰ ਸਿੰਘ ਪੁਲਿਸ ਹਿਰਾਸਤ ਵਿੱਚ ਹੈ।

ਪੈਸੇ ਦੇ ਲਾਲਚ ਨਾਲ ਰਚੀ ਸਾਜ਼ਿਸ਼

ਡੀ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਤਿੰਨਾਂ ਨੂੰ ਕੁੱਲ ₹4 ਲੱਖ ਦੇਣ ਦਾ ਵਾਅਦਾ ਕੀਤਾ ਗਿਆ ਸੀ। ਦਿਲਾਵਰ ਨੂੰ ₹20,000 ਮਿਲਣੇ ਸਨ, ਜਿਸ ਵਿੱਚੋਂ ₹3,000 ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਕਿਸੇ ਤੋਂ ₹3 ਲੱਖ ਰੁਪਏ ਲੈਣੇ ਸਨ।

ਰਣਜੀਤ ਸਿੰਘ, ਜੋ ਕਿ 19 ਸਾਲ ਦਾ ਸੀ ਅਤੇ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਇਸ ਹਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਉਸਦਾ ਸਾਥੀ ਇੰਦਰਜੀਤ ਸਿੰਘ (21) ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕਾ ਹੈ।ਪੰਜਾਬ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਪਾਕਿਸਤਾਨੀ ਕੁਨੈਕਸ਼ਨ ਦੀ ਪੜਤਾਲ ਕੀਤੀ ਜਾ ਰਹੀ ਹੈ।

ਪਿੰਡ ਖੋਸਾ ਕੋਟਲਾ ‘ਚ ਕਰਾਇਆ ਪੈਰਾਂ ਭਾਰ ਬੈਠਣ ਦਾ ਅਨੋਖਾ ਮੁਕਾਬਲਾ, ਇਸ ਬਜ਼ੁਰਗ ਨੇ ਮਾਰੀ ਬਾਜ਼ੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.