Site icon Dainik Savera Punjab

Tseries ਦੇ ਮਾਲਕ ਗੁਲਸ਼ਨ ਕੁਮਾਰ ਦੀ ਹੱਤਿਆ ‘ਤੇ 28 ਸਾਲ ਬਾਅਦ ਵੱਡਾ ਖੁਲਾਸਾ

gulshan-kumar-murder-case-big-revelation

gulshan-kumar-murder-case-big-revelation

ਨਵੀਂ ਦਿਲੀ: ਟੀ ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਹੱਤਿਆ 90 ਦੇ ਦਹਾਕੇ ਦੀਆਂ ਸਭ ਤੋਂ ਚਰਚਿਤ ਅਤੇ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਰਹੀ ਹੈ। ਅਗਸਤ 1997 ਵਿੱਚ ਮੁੰਬਈ ਦੇ ਜੋਗੇਸ਼ਵਰੀ ਸਥਿਤ ਜਿਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ ਦਿਨ ਦਿਹਾੜੇ ਉਨ੍ਹਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਮੰਦਰ ਜਾਣਾ ਉਨ੍ਹਾਂ ਦੀ ਰੋਜ਼ਾਨਾ ਦੀ ਆਦਤ ਸੀ ਅਤੇ ਹਮਲੇ ਦੌਰਾਨ ਉਨ੍ਹਾਂ ਨੂੰ 16 ਗੋਲੀਆਂ ਲੱਗੀਆਂ। ਇਸ ਘਟਨਾ ਨੇ ਪੂਰੀ ਫਿਲਮ ਅਤੇ ਸੰਗੀਤ ਉਦਯੋਗ ਨੂੰ ਹਿਲਾ ਦਿੱਤਾ ਸੀ।

ਕਾਨਪੁਰ ਦੇਹਾਤ ਵਿੱਚ ਜ਼ਮਾਨਤ ਪ੍ਰਕਿਰਿਆ ਦਾ ਵੱਡਾ ਫਰਜ਼ੀਵਾਡਾ ਬੇਨਕਾਬ: 39 ਜ਼ਮਾਨਤਾਂ ਦਾ ਖੁਲਾਸਾ

ਮਾਰੀਆ ਨੇ ਦੱਸਿਆ ਕਿ ਇਸ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਗੁਲਸ਼ਨ ਕੁਮਾਰ ਨੂੰ ਉਸ ਦਿਨ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਵੀ ਅਲਰਟ ਕੀਤਾ ਅਤੇ ਗੁਲਸ਼ਨ ਕੁਮਾਰ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ।

ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਆਦਮਖੋਰ ਭੇੜੀਆ ਆਖਿਰਕਾਰ ਮਾਰਿਆ ਗਿਆ ਜਾਣੋਂ ਕਿਵੇਂ ਅੰਜਾਮ ਦਿੱਤਾ!

ਮਾਰੀਆ ਨੇ ਇਹ ਵੀ ਦੱਸਿਆ ਕਿ ਨੋਇਡਾ ਵਿੱਚ ਕੈਸੇਟ ਫੈਕਟਰੀ ਹੋਣ ਕਰਕੇ ਗੁਲਸ਼ਨ ਕੁਮਾਰ ਨੂੰ ਉੱਥੇ ਵਧੀਆ ਸੁਰੱਖਿਆ ਮਿਲੀ ਹੋਈ ਸੀ ਪਰ ਸਮੇਂ ਦੇ ਨਾਲ ਸੁਰੱਖਿਆ ਵਿੱਚ ਢਿੱਲ ਆ ਗਈ। ਇੱਕ ਤਿਉਹਾਰ ਦੌਰਾਨ ਕਈ ਸੁਰੱਖਿਆ ਕਰਮੀ ਛੁੱਟੀ ‘ਤੇ ਚਲੇ ਗਏ ਅਤੇ ਉਸੇ ਦੌਰਾਨ ਗੁਲਸ਼ਨ ਕੁਮਾਰ ਬਿਨਾਂ ਸੁਰੱਖਿਆ ਦੇ ਮੰਦਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ।

gulshan-kumar-murder-case-big-revelation
Exit mobile version