Site icon Dainik Savera Punjab

ਗ੍ਰੇਟਰ ਨੋਇਡਾ: ਜ਼ਮਾਨਤ ਰੱਦ ਹੋਣ ਦੇ ਬਾਵਜੂਦ ਭਾਸਿਨ ਗਾਇਬ, ਕੋਰਟ ਵਿੱਚ Non‑bailable ਵਾਰੰਟ ਦੀ ਮੰਗ

ਨਵੀਂ ਦਿੱਲੀ (ਦੈਨਿਕ ਸਵੇਰਾ): ਸੁਪਰੀਮ ਕੋਰਟ ਵਿੱਚ ਦਾਇਰ ਨਵੀਂ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਰੀਅਲ ਐਸਟੇਟ ਪ੍ਰਮੋਟਰ ਸਤਿੰਦਰ ਸਿੰਘ ਭਾਸਿਨ ਜਾਣਬੁੱਝ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ। ਗ੍ਰੈਂਡ ਵੇਨੇਜ਼ੀਆ ਬਾਇਅਰਜ਼ ਐਸੋਸੀਏਸ਼ਨ ਨੇ 2 ਅਪ੍ਰੈਲ 2026 ਦੇ ਉਸ ਫ਼ੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਭਾਸਿਨ ਦੀ ਜ਼ਮਾਨਤ ਰੱਦ ਕਰਕੇ ਉਸਨੂੰ ਸੱਤ ਦਿਨਾਂ ਵਿੱਚ ਸਰੈਂਡਰ ਕਰਨ ਲਈ ਕਿਹਾ ਗਿਆ ਸੀ।

 

ਅਰਜ਼ੀ ਮੁਤਾਬਕ, 9 ਅਪ੍ਰੈਲ ਦੀ ਮਿਆਦ ਬੀਤ ਚੁੱਕੀ ਹੈ ਪਰ ਭਾਸਿਨ ਨੇ ਨਾ ਤਾਂ ਸਰੈਂਡਰ ਕੀਤਾ ਹੈ ਅਤੇ ਨਾ ਹੀ ਕੋਈ ਇਰਾਦਾ ਦਿਖਾਇਆ ਹੈ ਕਿ ਉਹ ਅਦਾਲਤ ਦੇ ਹੁਕਮ ਮੰਨੇਗਾ। ਇਸਨੂੰ ਅਦਾਲਤ ਦੀ ਸਿੱਧੀ ਅਣਗਵਾਈ ਦੱਸਿਆ ਗਿਆ ਹੈ।

 

ਖਰੀਦਦਾਰਾਂ ਦਾ ਕਹਿਣਾ ਹੈ ਕਿ ਭਾਸਿਨ ਦੀ ਇਹ ਹਰਕਤ ਸੁਪਰੀਮ ਕੋਰਟ ਦੀ ਅਥਾਰਟੀ ਨੂੰ ਚੁਣੌਤੀ ਦੇਣ ਵਰਗੀ ਹੈ। ਉਹਨਾਂ ਨੇ ਇਹ ਵੀ ਸ਼ੱਕ ਜਤਾਇਆ ਹੈ ਕਿ ਭਾਸਿਨ ਸ਼ਾਇਦ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਜਾ ਚੁੱਕਾ ਹੋਵੇ, ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਕੋਰਟ ਦੇ ਹੁਕਮ ਲਾਗੂ ਕਰਨ ਵਿੱਚ ਲਾਪਰਵਾਹੀ ਦਿਖਾਈ ਹੈ।

 

ਅਰਜ਼ੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਸਿਨ ਦੀ ਸਮਾਂ ਵਧਾਉਣ ਦੀ ਮੰਗ 8 ਅਪ੍ਰੈਲ ਨੂੰ ਰੱਦ ਹੋ ਚੁੱਕੀ ਹੈ, ਪਰ ਉਹ ਨਵੀਆਂ ਅਰਜ਼ੀਆਂ ਦਾਇਰ ਕਰਕੇ ਕਾਰਵਾਈ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ‘ਤੇ ਇਹ ਦੋਸ਼ ਵੀ ਹੈ ਕਿ ਉਸਨੇ ਦਿੱਲੀ ਅਤੇ ਗੌਤਮ ਬੁੱਧ ਨਗਰ ਵਿੱਚ ਚੱਲ ਰਹੀਆਂ ਹੋਰ FIRਾਂ ਬਾਰੇ ਅਦਾਲਤ ਨੂੰ ਨਹੀਂ ਦੱਸਿਆ।

 

Ludhiana ਦੇ ਸੰਜੇ ਗਾਂਧੀ ਨਗਰ ‘ਚ ਸ਼ਰੇਆਮ ਗੁੰਡਾਗਰਦੀ, ਨਸ਼ਾ ਤਸਕਰਾਂ ਨੂੰ ਫੜਨ ‘ਚ ਪੁਲਿਸ ਹੋਈ Fail

ਕੀ ਹੈ ਪੂਰਾ ਮਾਮਲਾ: 

ਇਹ ਮਾਮਲਾ ਗ੍ਰੇਟਰ ਨੋਇਡਾ ਦੇ ‘ਗ੍ਰੈਂਡ ਵੇਨੇਜ਼ੀਆ’ ਪ੍ਰੋਜੈਕਟ ਨਾਲ ਜੁੜਿਆ ਹੈ, ਜਿਸ ਵਿੱਚ ਘਰ ਖਰੀਦਣ ਵਾਲਿਆਂ ਨੇ ਧੋਖਾਧੜੀ, ਫੰਡਾਂ ਦੀ ਹੇਰਾਫੇਰੀ ਅਤੇ ਗਲਤ ਅਲਾਟਮੈਂਟ ‘Allotment’  ਦੇ ਦੋਸ਼ ਲਗਾਏ ਸਨ। ਭਾਸਿਨ ਨੂੰ 2019 ਵਿੱਚ ਕੜੀਆਂ ਸ਼ਰਤਾਂ ‘ਤੇ ਜ਼ਮਾਨਤ ਮਿਲੀ ਸੀ, ਪਰ ਉਹਨਾਂ ਸ਼ਰਤਾਂ ਦੀ ਪਾਲਣਾ ਨਾ ਕਰਨ ਕਾਰਨ ਸੁਪਰੀਮ ਕੋਰਟ ਨੇ ਉਸਦੀ ਜ਼ਮਾਨਤ ਰੱਦ ਕਰ ਦਿੱਤੀ।

 

ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਜੇ ਭਾਸਿਨ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਤੋਂ ਪੂਰੀ ਤਰ੍ਹਾਂ ਬਚ ਸਕਦਾ ਹੈ। ਇਸ ਲਈ ਅਰਜ਼ੀ ਵਿੱਚ ਨਾਨ-ਬੇਲੇਬਲ ‘Non‑bailable warrant’ ਵਾਰੰਟ ਜਾਰੀ ਕਰਨ, ਲੁੱਕਆਉਟ ਸਰਕੂਲਰ Circular  ਲਗਾਉਣ ਅਤੇ ਅਦਾਲਤ ਦੀ ਅਣਗਵਾਈ ਲਈ ਕਾਂਟੈਂਪਟ Contempt ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

 

ਇਸ ਮਾਮਲੇ ਵਿੱਚ ਨਿਵੇਸ਼ਕ ਲੂਲੀਨ ਕੌਰ ਭੱਲਾ ਵੱਲੋਂ ਵੀ ਇੱਕ ਵੱਖਰੀ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ 2 ਅਪ੍ਰੈਲ 2026 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।

 

Non‑bailable warrant ਕੀ ਹੁੰਦਾ ਹੈ?

Non‑bailable warrant (NBW) ਦਾ ਮਤਲਬ ਹੈ:

Non‑bailable warrant = ਗ੍ਰਿਫ਼ਤਾਰੀ ਦਾ ਸਖ਼ਤ ਹੁਕਮ, ਜਿਸ ਤੋਂ ਬਚਣਾ ਮੁਸ਼ਕਲ ਹੁੰਦਾ ਹੈ।

 

ਯੂਰਪ ਦੀ ਪਹਿਲੀ ICC-ਮਨਜ਼ੂਰਸ਼ੁਦਾ T20 ਲੀਗ ‘ਗਲਾਸਗੋ ਮੁਗਾਫ਼ੀਅਨਜ਼’ ਦੀ ਸ਼ੁਰੂਆਤ

 

 

Lookout Circular (LOC) ਕੀ ਹੁੰਦਾ ਹੈ?

Lookout Circular ਇੱਕ ਸੁਰੱਖਿਆ ਅਲਰਟ ਹੁੰਦਾ ਹੈ ਜੋ ਪੁਲਿਸ ਜਾਂ ਜਾਂਚ ਏਜੰਸੀ ਹਵਾਈ ਅੱਡਿਆਂ, ਬਾਰਡਰ ਚੈਕਪੋਸਟਾਂ ਅਤੇ ਇਮੀਗ੍ਰੇਸ਼ਨ ਦਫ਼ਤਰਾਂ ਨੂੰ ਭੇਜਦੀ ਹੈ।

 

ਇਸਦਾ ਨਤੀਜਾ:

ਇਹ ਅਕਸਰ ਵੱਡੇ ਧੋਖਾਧੜੀ, ਭ੍ਰਿਸ਼ਟਾਚਾਰ, ਜਾਂਚ ਤੋਂ ਭੱਜਣ ਵਾਲੇ ਮਾਮਲਿਆਂ ਵਿੱਚ ਵਰਤਿਆ ਜਾਂਦਾ ਹੈ।

 

ਹਿਮਾਚਲ ਦੇ ਮੰਡੀ ‘ਚ ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ ; ਦੋ ਨੌਜਵਾਨਾਂ ਦੀ ਮੌਤ ; ਪ੍ਰਸ਼ਾਸਨ ਵੱਲੋਂ ਰਾਹਤ ਮਦਦ

 

Contempt of Court ਕੀ ਹੁੰਦਾ ਹੈ?

Contempt ਦਾ ਮਤਲਬ ਹੈ ਅਦਾਲਤ ਦੀ ਬੇਅਦਬੀ ਜਾਂ ਅਦਾਲਤੀ ਹੁਕਮ ਦੀ ਅਣਗਵਾਈ।

ਦੋ ਤਰ੍ਹਾਂ

ਦਾ Contempt ਹੁੰਦਾ ਹੈ:
  1. Civil Contempt
    • ਜਦੋਂ ਕੋਈ ਵਿਅਕਤੀ ਅਦਾਲਤ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ
    • ਜਿਵੇਂ: ਸਰੈਂਡਰ ਨਾ ਕਰਨਾ, ਜੁਰਮਾਨਾ ਨਾ ਭਰਨਾ, ਦਸਤਾਵੇਜ਼ ਨਾ ਦੇਣਾ
  2. Criminal Contempt
    • ਜਦੋਂ ਕੋਈ ਵਿਅਕਤੀ ਅਦਾਲਤ ਦੀ ਬੇਇਜ਼ਤੀ ਕਰੇ, ਗਲਤ ਬਿਆਨ ਦੇਵੇ ਜਾਂ ਅਦਾਲਤ ਦੀ ਸਾਖ ਨੂੰ ਨੁਕਸਾਨ ਪਹੁੰਚਾਏ

ਸੌਖੇ ਸ਼ਬਦਾਂ ਵਿੱਚ:

Contempt = ਅਦਾਲਤ ਦੀ ਗੱਲ ਨਾ ਮੰਨਣਾ ਜਾਂ ਅਦਾਲਤ ਦੀ ਤੌਹੀਨ ਕਰਨਾ

ਸਜ਼ਾ:

  • ਜੁਰਮਾਨਾ
  • ਜੇਲ੍ਹ
  • ਦੋਵੇਂ ਵੀ ਹੋ ਸਕਦੇ ਹਨ

 

greater-noida-bhasin-missing-after-bail