skip to content

Last Updated: October 5, 2026

Dainik Savera Times Logo

ਗੋਵਿੰਦਾ ਦੀ ਐਂਟਰੀ ਨਾਲ Lock Upp 2 ਵਿੱਚ ਵਧਿਆ ਡਰਾਮਾ, ਪਤਨੀ ਸੁਨੀਤਾ ਆਹੂਜਾ ਨੂੰ ਮਿਲਿਆ ਖਾਸ ਸਰਪ੍ਰਾਈਜ਼

3 months ਪਹਿਲਾ

ਗੋਵਿੰਦਾ ਦੀ ਐਂਟਰੀ ਨਾਲ Lock Upp 2 ਵਿੱਚ ਵਧਿਆ ਡਰਾਮਾ, ਪਤਨੀ ਸੁਨੀਤਾ ਆਹੂਜਾ ਨੂੰ ਮਿਲਿਆ ਖਾਸ ਸਰਪ੍ਰਾਈਜ਼

Netflix ਦਾ ਰਿਐਲਿਟੀ ਸ਼ੋਅ Lock Upp 2: ਸ਼ੁਰੂਆਤ ਵਿੱਚ ਟੀਵੀ ਅਦਾਕਾਰ ਗੌਰਵ ਖੰਨਾ ਪਹਿਲੇ ਮਹਿਮਾਨ ਵਜੋਂ ਸ਼ੋਅ ਵਿੱਚ ਆਏ, ਜਿੱਥੇ ਉਨ੍ਹਾਂ ਨੇ ਅਕਾਂਕਸ਼ਾ ਚਮੋਲਾ ਨਾਲ ਆਪਣੇ ਰਿਸ਼ਤੇ, ਵੱਖ ਹੋਣ ਅਤੇ ਤਲਾਕ ਬਾਰੇ ਖੁੱਲ੍ਹ ਕੇ ਗੱਲ ਕੀਤੀ। ਹੁਣ ਸ਼ੋਅ ਦੇ ਨਵੇਂ ਪ੍ਰੋਮੋ ਨੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ, ਕਿਉਂਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਆਪਣੀ ਪਤਨੀ ਅਤੇ Lock Upp 2 ਦੀ ਪ੍ਰਤੀਯੋਗੀ ਸੁਨੀਤਾ ਆਹੂਜਾ ਨੂੰ ਹੌਸਲਾ ਦੇਣ ਲਈ ਸ਼ੋਅ ਵਿੱਚ ਖਾਸ ਮਹਿਮਾਨ ਵਜੋਂ ਨਜ਼ਰ ਆ ਰਹੇ ਹਨ।

ਗੋਵਿੰਦਾ ਦਾ ਧਮਾਕੇਦਾਰ ਸਰਪ੍ਰਾਈਜ਼

ਹੁਣ ਨਵੇਂ ਪ੍ਰੋਮੋ ਵਿੱਚ ਬਾਲੀਵੁੱਡ ਦੇ “ਹੀਰੋ ਨੰਬਰ 1” ਗੋਵਿੰਦਾ ਆਪਣੀ ਪਤਨੀ ਅਤੇ ਪ੍ਰਤੀਯੋਗੀ ਸੁਨੀਤਾ ਆਹੂਜਾ ਨੂੰ ਹੌਸਲਾ ਦੇਣ ਲਈ ਸ਼ੋਅ ਵਿੱਚ ਨਜ਼ਰ ਆ ਰਹੇ ਹਨ।

  • ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
  • ਗੱਲਬਾਤ ਦੌਰਾਨ ਗੋਵਿੰਦਾ ਨੇ ਮਜ਼ਾਕ ਵਿੱਚ ਜੇਬ ਵਿੱਚੋਂ ਗੋਲੀ ਕੱਢ ਕੇ ਸਭ ਨੂੰ ਹੱਸਾ ਦਿੱਤਾ।
  • ਉਨ੍ਹਾਂ ਨੇ ਸੁਨੀਤਾ ਦੀ ਸਾਦਗੀ, ਪਿਆਰ ਅਤੇ ਪਰਿਵਾਰ ਪ੍ਰਤੀ ਸਮਰਪਣ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।

ਇਹ ਵੀ ਪੜੋਂ: 

ਕੋਆਲੇ ਦਾ ਅਜੀਬ love proposal, ਸਾਥੀ ਨਾ ਮਿਲੇ ਤਾਂ ਹਮੇਸ਼ਾ ਲਈ ਸੌਣ ਚਲੇ ਜਾਂਦੇ ਇਸ ਥਾਂ..

ਸੁਨੀਤਾ ਦੀਆਂ ਖੁੱਲ੍ਹੀਆਂ ਗੱਲਾਂ

ਪ੍ਰੀਮੀਅਰ ਦੌਰਾਨ ਸੁਨੀਤਾ ਨੇ ਆਪਣੇ ਵਿਆਹ ਅਤੇ ਗੋਵਿੰਦਾ ਨਾਲ ਜੁੜੀਆਂ ਅਫਵਾਹਾਂ ਬਾਰੇ ਖੁੱਲ੍ਹ ਕੇ ਕਿਹਾ ਕਿ ਉਹ ਹਮੇਸ਼ਾ ਆਪਣੇ ਪਿਆਰ ਦੀ ਮਜ਼ਬੂਤੀ ਕਾਰਨ ਨਾਲ ਖੜ੍ਹੀਆਂ ਰਹੀਆਂ। ਉਨ੍ਹਾਂ ਨੇ ਗੋਵਿੰਦਾ ਦੀ ਪੁਰਾਣੀ ਗੋਲੀਬਾਰੀ ਘਟਨਾ ਦਾ ਵੀ ਹਾਸੇ-ਮਜ਼ਾਕ ਨਾਲ ਜ਼ਿਕਰ ਕੀਤਾ।

ਆਸ਼ੀਸ਼ ਚੰਚਲਾਨੀ ਦਾ ਰੋਸਟ

ਸ਼ੋਅ ਵਿੱਚ ਜਲਦੀ ਹੀ ਮਸ਼ਹੂਰ ਕਾਮੇਡੀਅਨ ਆਸ਼ੀਸ਼ ਚੰਚਲਾਨੀ ਵੀ ਐਂਟਰੀ ਕਰਨਗੇ, ਜੋ ਕੈਦੀਆਂ ਦਾ ਰੋਸਟ ਕਰਕੇ ਮਨੋਰੰਜਨ ਦਾ ਤੜਕਾ ਲਗਾਉਣਗੇ।

govinda-entry-lock-upp-2-drama

govinda-entry-lock-upp-2-drama

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.