Last Updated: October 10, 2026

Dainik Savera Times Logo

ਖੇਤ ਵਿੱਚ ਮਿਲਿਆ ਸੋਨੇ ਦਾ ਖਜ਼ਾਨਾ, ਮਾਲਕੀ ਨੂੰ ਲੈ ਕੇ ਛਿੜਿਆ ਵਿਵਾਦ

3 months ਪਹਿਲਾ

ਖੇਤ ਵਿੱਚ ਮਿਲਿਆ ਸੋਨੇ ਦਾ ਖਜ਼ਾਨਾ, ਮਾਲਕੀ ਨੂੰ ਲੈ ਕੇ ਛਿੜਿਆ ਵਿਵਾਦ

ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਚੇਨਾਰਾਓਪੇਟ ਮੰਡਲ ਦੇ ਕੋਪਾਕੁਲਾਪਾਡੂ ਪਿੰਡ ਵਿੱਚ ਇੱਕ ਖੇਤ ਦੀ ਖੁਦਾਈ ਦੌਰਾਨ ਸੋਨੇ ਦੇ ਗਹਿਣੇ ਮਿਲਣ ਦੀ ਖ਼ਬਰ ਨੇ ਸਾਰੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਅਨੁਸਾਰ, 24 ਜੂਨ ਨੂੰ ਇੱਕ ਮਹਿਲਾ ਮਜ਼ਦੂਰ ਨੂੰ ਮਿੱਟੀ ਵਿੱਚ ਚਮਕਦਾਰ ਧਾਤ ਦੇ ਟੁਕੜੇ ਦਿਖਾਈ ਦਿੱਤੇ। ਖੁਦਾਈ ਕਰਨ ‘ਤੇ ਸੋਨੇ ਦੇ ਗਹਿਣੇ ਮਿਲੇ, ਜਿਨ੍ਹਾਂ ਦਾ ਭਾਰ ਪਿੰਡ ਵਾਸੀਆਂ ਮੁਤਾਬਕ ਲਗਭਗ 50 ਤੋਲੇ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।

ਸੋਨੇ ਦੀ ਮਾਲਕੀ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਮੌਜੂਦਾ ਜ਼ਮੀਨ ਮਾਲਕ, ਮਜ਼ਦੂਰਾਂ ਅਤੇ ਜ਼ਮੀਨ ਦੇ ਪੁਰਾਣੇ ਮਾਲਕ ਦੇ ਪਰਿਵਾਰ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਦੀਆਂ ਟਿਕਟਾਂ ਮਹਿੰਗੀਆਂ, ਕਿਰਾਇਆ 14 ਹਜ਼ਾਰ ਰੁਪਏ ਤੱਕ ਪਹੁੰਚਿਆ

ਇਸ ਘਟਨਾ ਤੋਂ ਬਾਅਦ ਵਾਰੰਗਲ ਦੇ ਸ਼ਾਨਦਾਰ ਇਤਿਹਾਸ ਦੀ ਵੀ ਮੁੜ ਚਰਚਾ ਹੋ ਰਹੀ ਹੈ। ਕਾਕਤੀਆ ਰਾਜਵੰਸ਼ ਦੀ ਪੁਰਾਣੀ ਰਾਜਧਾਨੀ ਰਹਿ ਚੁੱਕਾ ਵਾਰੰਗਲ ਆਪਣੀ ਅਥਾਹ ਦੌਲਤ, ਕਿਲ੍ਹਿਆਂ ਅਤੇ ਇਤਿਹਾਸਕ ਮੰਦਰਾਂ ਲਈ ਮਸ਼ਹੂਰ ਰਿਹਾ ਹੈ। ਇਸੇ ਕਰਕੇ ਲੋਕ ਇਸ ਖੋਜ ਨੂੰ ਇਤਿਹਾਸ ਨਾਲ ਜੋੜ ਕੇ ਵੀ ਦੇਖ ਰਹੇ ਹਨ।

ਪੰਜਾਬ ਵਿੱਚ 108 ਐਂਬੂਲੈਂਸ ਕਰਮਚਾਰੀਆਂ ਨੇ ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ, ਹੜਤਾਲ ਦੀ ਦਿੱਤੀ ਚੇਤਾਵਨੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.