Site icon Dainik Savera Punjab

Gold-Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਛੂਹਿਆ ਅਸਮਾਨ, ਕੀਮਤਾਂ ‘ਚ ਵੱਡਾ ਉਛਾਲ

Gold-Silver Rate Today: Gold and silver prices touch the sky, big jump in prices

Gold-Silver Rate Today: Gold and silver prices touch the sky, big jump in prices

ਦੇਸ਼ ਭਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਲਗਾਤਾਰ ਜਾਰੀ ਹੈ। ਆਮ ਲੋਕਾਂ ਲਈ ਸੋਨਾ ਅਤੇ ਚਾਂਦੀ ਖਰੀਦਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕੀਮਤਾਂ ਹਰ ਰੋਜ਼ ਨਵੇਂ ਰਿਕਾਰਡ ਸਥਾਪਿਤ ਕਰ ਰਹੀਆਂ ਹਨ।

ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਸੋਨਾ ਅਤੇ ਚਾਂਦੀ ਆਪਣੇ ਸਭ ਤੋਂ ਉੱਚੇ ਪੱਧਰ (ਲਾਈਫ ਟਾਈਮ ਹਾਈ) ‘ਤੇ ਪਹੁੰਚ ਗਈਆਂ। ਖ਼ਬਰ ਲਿਖੇ ਜਾਣ ਤੱਕ, MCX ‘ਤੇ ਸੋਨੇ ਦੀ ਕੀਮਤ ਵਿੱਚ 1.51% ਦਾ ਵਾਧਾ ਹੋਇਆ, ਜਿਸ ਨਾਲ ਸੋਨਾ ₹3,000 ਮਹਿੰਗਾ ਹੋ ਗਿਆ। ਇਸੇ ਤਰ੍ਹਾਂ, ਚਾਂਦੀ ਦੀ ਕੀਮਤ ₹19,441 (5.46%) ਵਧ ਗਈ।

ਸੋਨੇ-ਚਾਂਦੀ ਦੀਆਂ ਅਜਿਹੀਆਂ ਕੀਮਤਾਂ

ਸੋਨਾ: ਰਾਤੋ-ਰਾਤ ਕੀਮਤਾਂ ਵਿੱਚ ਵਾਧਾ ਹੋਣ ਨਾਲ ਸੋਨਾ ₹1,60,000 ਤੋਂ ਵੱਧ ਹੋ ਗਿਆ।

ਚਾਂਦੀ: ਕੀਮਤਾਂ ਵਿੱਚ ਵਾਧੇ ਨਾਲ ਚਾਂਦੀ ₹3,75,000 ਪ੍ਰਤੀ ਕਿਲੋ ਤੋਂ ਵੱਧ ਹੋ ਗਈ।

READ ALSO : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਲੇਰਕੋਟਲਾ ਹਸਪਤਾਲ ਵਿੱਚ ICU ਘਾਟ ‘ਤੇ ਸਖ਼ਤ ਨਾਰਾਜ਼

ਕੀਮਤਾਂ ਵਧਣ ਦੇ ਕਾਰਨ

ਮਾਹਿਰਾਂ ਦੇ ਅਨੁਸਾਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਭਾਰ ਦੇ ਪਿੱਛੇ ਕਈ ਗਲੋਬਲ ਕਾਰਨ ਹਨ:

ਅਮਰੀਕੀ ਡਾਲਰ ਵਿੱਚ ਕਮਜ਼ੋਰੀ

ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ

ਇਨ੍ਹਾਂ ਕਾਰਨਾਂ ਨੇ ਸੋਨੇ ਅਤੇ ਚਾਂਦੀ ਨੂੰ ਮਜ਼ਬੂਤੀ ਦਿੱਤੀ ਅਤੇ ਕੀਮਤਾਂ ਨੂੰ ਨਵੇਂ ਉਚਾਈਆਂ ‘ਤੇ ਲੈ ਕੇ ਗਈ।

ਜਿਵੇਂ ਜਿਵੇਂ ਕੀਮਤਾਂ ਵਧਦੀਆਂ ਹਨ, ਲੋਕਾਂ ਲਈ ਗਹਿਣੇ ਖਰੀਦਣਾ ਵਧੇਰੇ ਮਹਿੰਗਾ ਹੋ ਰਿਹਾ ਹੈ। ਆਰਥਿਕ ਮਾਹਿਰਾਂ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਕੀਮਤਾਂ ਵਿੱਚ ਹੋ ਰਹੇ ਉੱਘਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਸੋਨੇ-ਚਾਂਦੀ ‘ਚ ਨਿਵੇਸ਼ ਸੋਚ-ਵਿਚਾਰ ਕੇ ਕਰਨ।

ਲੁਧਿਆਣਾ: MBA ਵਿਦਿਆਰਥੀ ਦੀ ਹੱਤਿਆ ਦਾ ਖੁਲਾਸਾ, ਦੋਸਤ ਨਾਲ ਕਾਰੋਬਾਰੀ ਵਿਵਾਦ ਸੀ ਕਾਰਨ

Exit mobile version