ਨਵੀਂ ਦਿਲੀ: 2025 ਵਿੱਚ ਜੈਨਰੇਸ਼ਨ ਜੈੱਡ ਨੇ ਇੰਟਰਨੈੱਟ ‘ਤੇ ਨਵੇਂ ਤੇ ਚਮਕਦਾਰ ਸ਼ਬਦਾਂ ਦੀ ਲਹਿਰ ਚਲਾਈ। ਇਹ ਸ਼ਬਦ ਕਈ ਵਾਰ ਪਿਆਰ ਭਰੇ ਸਲੈਂਗ ਵਜੋਂ ਵੀ ਵਰਤੇ ਗਏ। ਸਾਲ ਦੇ ਅੰਤ ਵਿੱਚ ਲੋਕ ਗੂਗਲ ‘ਤੇ ਇਨ੍ਹਾਂ ਦੇ ਅਰਥ ਖੋਜ ਰਹੇ ਹਨ। ਖੋਜ ਪੈਟਰਨ ਵਿੱਚ ਗਲੋਬਲ ਸੰਘਰਸ਼, ਇੰਟਰਨੈੱਟ ਕੋਡ ਅਤੇ ਪੌਪ-ਕਲਚਰ ਸਲੈਂਗ ਸ਼ਾਮਲ ਹਨ। Pookie, Incel ਅਤੇ Nonce ਵਰਗੇ ਸ਼ਬਦ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਚਰਚਿਤ ਰਹੇ।
2025 ਵਿੱਚ ਸਭ ਤੋਂ ਵੱਧ ਖੋਜੇ ਗਏ ਸ਼ਬਦ
Pookie
‘Pookie’ ਇੱਕ ਪਿਆਰ ਭਰਾ ਸਲੈਂਗ ਹੈ ਜੋ ਇਸ ਸਾਲ ਸੋਸ਼ਲ ਮੀਡੀਆ ‘ਤੇ ਛਾਇਆ ਰਿਹਾ। Instagram reels, comments ਅਤੇ online influencers ਨੇ ਇਸਦਾ ਵਿਆਪਕ ਵਰਤੋਂ ਕੀਤਾ।
Incel
‘Incel’ ਦਾ ਅਰਥ ਹੈ ‘Involuntary Celibate’। ਇਹ ਇੱਕ online subculture ਹੈ ਜਿਸ ਵਿੱਚ ਜ਼ਿਆਦਾਤਰ ਮਰਦ ਆਪਣੇ ਆਪ ਨੂੰ ਰੋਮਾਂਟਿਕ ਸਾਥੀ ਨਾ ਮਿਲਣ ਵਾਲਾ ਮੰਨਦੇ ਹਨ।
Ceasefire
‘Ceasefire’ ਦਾ ਮਤਲਬ ਹੈ ਲੜਾਈ ਵਿੱਚ ਅਸਥਾਈ ਰੋਕ ਜਦੋਂ ਦੋ ਵਿਰੋਧੀ ਧਿਰਾਂ ਸਹਿਮਤ ਹੁੰਦੀਆਂ ਹਨ। ਇਹ ਆਮ ਤੌਰ ‘ਤੇ ਗੱਲਬਾਤ ਜਾਂ ਮਦਦ ਲਈ ਕੀਤਾ ਜਾਂਦਾ ਹੈ।
Nonce
‘Nonce’ United Kingdom ਦੇ ਕਾਨੂੰਨ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ slang ਵਜੋਂ ਉਹਨਾਂ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ ਜੋ ਕੁਝ ਖਾਸ sexual offences ਵਿੱਚ ਦੋਸ਼ੀ ਪਾਏ ਜਾਂਦੇ ਹਨ।
Ee Sala Cup Namde
ਇਹ Kannada ਭਾਸ਼ਾ ਦਾ ਵਾਕ ਹੈ ਜਿਸਦਾ ਅਰਥ ਹੈ “ਇਸ ਸਾਲ ਕੱਪ ਸਾਡਾ ਹੈ।” ਇਹ IPL ਦੌਰਾਨ Royal Challengers Bengaluru ਦੇ fans ਵੱਲੋਂ ਵਿਆਪਕ ਤੌਰ ‘ਤੇ ਵਰਤਿਆ ਗਿਆ।
Mayday
‘Mayday’ ਇੱਕ emergency procedure word ਹੈ ਜੋ international distress call ਵਜੋਂ ਵਰਤਿਆ ਜਾਂਦਾ ਹੈ, ਖ਼ਾਸ ਕਰਕੇ aviation ਅਤੇ maritime communication ਵਿੱਚ।
5201314
ਇਹ Chinese numerical term ਹੈ ਜਿਸਦਾ ਅਰਥ ਹੈ “I love you forever।”
Latent
‘Latent’ ਦਾ ਮਤਲਬ ਹੈ ਕੁਝ ਅਜਿਹਾ ਜੋ ਮੌਜੂਦ ਤਾਂ ਹੈ ਪਰ ਦਿਖਾਈ ਨਹੀਂ ਦਿੰਦਾ ਜਾਂ ਵਿਕਸਿਤ ਨਹੀਂ ਹੋਇਆ। ਇਹ ਸ਼ਬਦ scientific ਅਤੇ psychological contexts ਵਿੱਚ ਵਰਤਿਆ ਜਾਂਦਾ ਹੈ।
Stampede
‘Stampede’ ਉਸ ਵੇਲੇ ਹੁੰਦਾ ਹੈ ਜਦੋਂ ਵੱਡੀ ਭੀੜ ਬੇਕਾਬੂ ਹੋ ਕੇ ਦੌੜ ਪੈਂਦੀ ਹੈ ਜਿਸ ਨਾਲ ਹੜਬੜਾਹਟ ਜਾਂ ਚੋਟਾਂ ਲੱਗ ਸਕਦੀਆਂ ਹਨ।
ਇਹ ਸ਼ਬਦ 2025 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਖੋਜੇ ਅਤੇ ਵਰਤੇ ਗਏ internet slang ਦੇ ਰੂਪ ਵਿੱਚ ਸਾਹਮਣੇ ਆਏ ਹਨ।

मेष: दिन शुभ रहेगा...