Last Updated: November 7, 2026

Dainik Savera Times Logo

ਕੋਚ ਗੌਤਮ ਗੰਭੀਰ ਦੇ ਟੀਮ ਇੰਡੀਆ ਦੀ ਕਪਤਾਨੀ ਤੋਂ ਹਟਾਉਣ ਤੇ BCCI ਨੇ ਤੌੜੀ ਚੁੱਪ

29 January 2026 ਅੱਪਡੇਟ ਕੀਤਾ ਗਿਆ

ਕੋਚ ਗੌਤਮ ਗੰਭੀਰ ਦੇ ਟੀਮ ਇੰਡੀਆ ਦੀ ਕਪਤਾਨੀ ਤੋਂ ਹਟਾਉਣ ਤੇ BCCI ਨੇ ਤੌੜੀ ਚੁੱਪ

ਗੌਤਮ ਗੰਭੀਰ ਦੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਤੋਂ ਬਾਅਦ ਟੀਮ ਨੇ ਅਜਿਹੇ ਨਤੀਜੇ ਵੇਖੇ, ਜੋ ਪਹਿਲਾਂ ਕਦੇ ਸਾਹਮਣੇ ਨਹੀਂ ਆਏ। ਨਿਊਜ਼ੀਲੈਂਡ ਵੱਲੋਂ ਘਰੇਲੂ ਟੈਸਟ ਸੀਰੀਜ਼ ਵਿੱਚ ਵਾਈਟਵਾਸ਼, ਘਰੇਲੂ ਟੈਸਟ ਵਿੱਚ ਸਭ ਤੋਂ ਘੱਟ ਸਕੋਰ (46 ਦੌੜਾਂ), ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਹਾਰ (408 ਦੌੜਾਂ) ਅਤੇ 27 ਸਾਲਾਂ ਬਾਅਦ ਸ਼੍ਰੀਲੰਕਾ ਤੋਂ ਇੱਕ ਰੋਜ਼ਾ ਮੈਚ ਵਿੱਚ ਹਾਰ—ਇਹ ਸਾਰੇ ਨਤੀਜੇ ਗੰਭੀਰ ਦੇ ਕਾਰਜਕਾਲ ਦੌਰਾਨ ਆਏ।

ਹਾਲਾਂਕਿ, ਇਸਦੇ ਬਾਵਜੂਦ ਗੰਭੀਰ ਦੀ ਕੋਚਿੰਗ ਹੇਠ ਭਾਰਤ ਨੇ ਕਈ ਵੱਡੀਆਂ ਸਫ਼ਲਤਾਵਾਂ ਵੀ ਹਾਸਲ ਕੀਤੀਆਂ। ਟੀਮ ਇੰਡੀਆ ਨੇ ਏਸ਼ੀਆ ਕੱਪ ਅਤੇ ਚੈਂਪੀਅਨਜ਼ ਟਰਾਫੀ ਦੇ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਪਰ ਹਰ ਹਾਰ ਤੋਂ ਬਾਅਦ ਆਲੋਚਕਾਂ ਨੇ ਗੰਭੀਰ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਹਿੱਸਿਆਂ ਵੱਲੋਂ ਉਨ੍ਹਾਂ ਨੂੰ ਕੋਚ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਉਠੀ। ਕਈ ਲੋਕਾਂ ਨੇ ਟੈਸਟ ਟੀਮ ਲਈ ਵੱਖਰਾ ਕੋਚ ਨਿਯੁਕਤ ਕਰਨ ਦੀ ਵੀ ਗੱਲ ਕੀਤੀ।

2026 ਟੀ-20 ਵਿਸ਼ਵ ਕੱਪ ਤੋਂ ਬਾਅਦ ਹੋਵੇਗਾ ਫੈਸਲਾ?

ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਗੌਤਮ ਗੰਭੀਰ ਦੇ ਭਵਿੱਖ ਬਾਰੇ ਫੈਸਲਾ 2026 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਲਿਆ ਜਾਵੇਗਾ। ਪਰ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਸਪੱਸ਼ਟ ਤੌਰ ‘ਤੇ ਖੰਡਨ ਕੀਤਾ ਹੈ।

READ ALSO : ਸ਼ਰਾਬ ਦੇ ਨਸ਼ੇ ਵਿੱਚ ਫਾਰਚੂਨਰ ਚਲਾਉਂਦਾ ਅਦਾਕਾਰ ਹਾਦਸੇ ਦਾ ਸ਼ਿਕਾਰ, ਚਾਰ ਗੱਡੀਆਂ ਨੂੰ ਮਾਰੀ ਟੱਕ

ਬੀਸੀਸੀਆਈ ਦਾ ਸਪੱਸ਼ਟ ਰੁਖ

ਸਪੋਰਟਸਟਾਰ ਨਾਲ ਇੰਟਰਵਿਊ ਦੌਰਾਨ ਦੇਵਜੀਤ ਸੈਕੀਆ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਹੱਕ ਹੈ, ਪਰ ਫੈਸਲੇ ਬੋਰਡ ਦੀਆਂ ਵਿਸ਼ੇਸ਼ ਕਮੇਟੀਆਂ ਕਰਦੀਆਂ ਹਨ। ਉਨ੍ਹਾਂ ਕਿਹਾ,
“1.4 ਅਰਬ ਦੀ ਅਬਾਦੀ ਵਾਲੇ ਦੇਸ਼ ਵਿੱਚ ਹਰ ਕੋਈ ਕ੍ਰਿਕਟ ਦਾ ਮਾਹਰ ਬਣਿਆ ਬੈਠਾ ਹੈ। ਇਹ ਲੋਕਤੰਤਰ ਹੈ, ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਚਾਹੇ ਉਹ ਸਾਬਕਾ ਕ੍ਰਿਕਟਰ ਹੋਣ ਜਾਂ ਸੋਸ਼ਲ ਮੀਡੀਆ ਯੂਜ਼ਰ।”

ਉਨ੍ਹਾਂ ਅੱਗੇ ਕਿਹਾ ਕਿ ਬੀਸੀਸੀਆਈ ਕੋਲ ਇੱਕ ਸਮਰਪਿਤ ਕ੍ਰਿਕਟ ਕਮੇਟੀ ਹੈ, ਜਿਸ ਵਿੱਚ ਸਾਬਕਾ ਕ੍ਰਿਕਟਰ ਸ਼ਾਮਲ ਹਨ ਅਤੇ ਕੋਚ ਜਾਂ ਟੀਮ ਨਾਲ ਜੁੜੇ ਅੰਤਿਮ ਫੈਸਲੇ ਇਹੀ ਕਮੇਟੀ ਅਤੇ ਚੋਣਕਾਰ ਲੈਂਦੇ ਹਨ।

ਮਨੋਜ ਤਿਵਾੜੀ ਦਾ ਬਿਆਨ

ਇਸ ਮਾਮਲੇ ‘ਤੇ ਸਾਬਕਾ ਕ੍ਰਿਕਟਰ ਮਨੋਜ ਤਿਵਾੜੀ ਨੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਟੀਮ 2026 ਦਾ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਅਸਫਲ ਰਹਿੰਦੀ ਹੈ, ਤਾਂ ਬੋਰਡ ਨੂੰ ਕੋਚ ਬਾਰੇ ਮੁਸ਼ਕਲ ਪਰ ਜ਼ਰੂਰੀ ਫੈਸਲਾ ਲੈਣਾ ਪਵੇਗਾ।

ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 2027 ਦੀ ਸ਼ੁਰੂਆਤ 7 ਫਰਵਰੀ ਤੋਂ ਹੋਵੇਗੀ, ਜਿਸ ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ ‘ਤੇ ਕਰਨਗੇ। ਇਸ ਟੂਰਨਾਮੈਂਟ ਵਿੱਚ 20 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਜਾਵੇਗਾ।

ਪੰਜਾਬ ਵਿੱਚ ਵੰਦੇ ਭਾਰਤ ਟ੍ਰੇਨ ਦੀ ਟੱਕਰ, ਯਾਤਰੀ ਵਾਲ-ਵਾਲ ਬਚੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.