Last Updated: November 25, 2026

Dainik Savera Times Logo

ਅੱਗ ਬੁਝ ਰਹੀ ਸੀ, ਮਾਲਕ ਭੱਜ ਰਹੇ ਸਨ… 25 ਜਾਨਾਂ ਦੀ ਬਲੀ, ਸਰਕਾਰ ਨੇ ਭਗੋੜਿਆ ਦੇ ਕਰਤੇ ਪਾਸਪੋਰਟ ਸਸਪੈਂਡ

11 December 2025 ਅੱਪਡੇਟ ਕੀਤਾ ਗਿਆ

ਅੱਗ ਬੁਝ ਰਹੀ ਸੀ, ਮਾਲਕ ਭੱਜ ਰਹੇ ਸਨ… 25 ਜਾਨਾਂ ਦੀ ਬਲੀ, ਸਰਕਾਰ ਨੇ ਭਗੋੜਿਆ ਦੇ ਕਰਤੇ ਪਾਸਪੋਰਟ ਸਸਪੈਂਡ

ਨਵੀਂ ਦਿਲੀ: ਗੋਆ ਦੇ ਬਿਰਚ ਨਾਈਟ ਕਲੱਬ ਵਿੱਚ ਹੋਏ ਭਿਆਨਕ ਅਗਨੀਕਾਂਡ, ਜਿਸ ਵਿੱਚ 25 ਲੋਕਾਂ ਦੀ ਜਾਨ ਚਲੀ ਗਈ ਸੀ, ਉਸ ਮਾਮਲੇ ਵਿੱਚ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ। ਗੋਆ ਪੁਲਿਸ ਦੀ ਸਿਫਾਰਸ਼ ’ਤੇ ਵਿਦੇਸ਼ ਮੰਤਰਾਲੇ ਨੇ ਮੁੱਖ ਦੋਸ਼ੀ ਅਤੇ ਕਲੱਬ ਦੇ ਮਾਲਕ ਲੂਥਰਾ ਬ੍ਰਦਰਜ਼ ਸੌਰਭ ਅਤੇ ਗੌਰਵ ਲੂਥਰਾ ਦੇ ਪਾਸਪੋਰਟ ਸਸਪੈਂਡ ਕਰ ਦਿੱਤੇ ਹਨ। ਦੋਵੇਂ ਭਰਾ ਘਟਨਾ ਤੋਂ ਤੁਰੰਤ ਬਾਅਦ ਦੇਸ਼ ਛੱਡ ਕੇ ਥਾਈਲੈਂਡ ਭੱਜ ਗਏ ਸਨ। ਹੁਣ ਪਾਸਪੋਰਟ ਮੁਅੱਤਲ ਹੋਣ ਤੋਂ ਬਾਅਦ ਉਹ ਥਾਈਲੈਂਡ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਨਹੀਂ ਜਾ ਸਕਣਗੇ ਅਤੇ ਉਨ੍ਹਾਂ ’ਤੇ ਭਾਰਤ ਪਰਤਣ ਦਾ ਦਬਾਅ ਵਧ ਗਿਆ ਹੈ।

ਰਾਜ ਸਰਕਾਰ ਨੇ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਨੂੰ ਦੋਵਾਂ ਭਰਾਵਾਂ ਦੇ ਪਾਸਪੋਰਟ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ। ਮੰਤਰਾਲੇ ਨੇ ਪਾਸਪੋਰਟ ਐਕਟ 1967 ਦੀ ਧਾਰਾ 10ਏ ਤਹਿਤ ਇਹ ਕਦਮ ਚੁੱਕਿਆ ਹੈ। ਕਾਨੂੰਨ ਮੁਤਾਬਕ, ਪਾਸਪੋਰਟ ਸਸਪੈਂਡ ਹੋਣ ’ਤੇ ਵਿਅਕਤੀ ਉਸ ਦਸਤਾਵੇਜ਼ ’ਤੇ ਯਾਤਰਾ ਨਹੀਂ ਕਰ ਸਕਦਾ। ਸਰਕਾਰ ਦਾ ਅਗਲਾ ਕਦਮ ਹੁਣ ਪਾਸਪੋਰਟ ਕੈਂਸਲ ਕਰਨਾ ਹੋ ਸਕਦਾ ਹੈ। ਇੰਟਰਪੋਲ ਪਹਿਲਾਂ ਹੀ ਉਨ੍ਹਾਂ ਦੇ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕਰ ਚੁੱਕਾ ਹੈ।

ਰਾਜਨੀਤਿਕ ਗਲਿਆਰੇ ਵਿੱਚ ਪ੍ਰਿਯੰਕਾ ਗਾਂਧੀ ਦਾ ਪ੍ਰਹਾਰ, ਰਾਹੁਲ ਗਾਂਧੀ ਦਾ ਪੱਖ ਭੁਰਦੀ ਹੋਈ!

ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਜਿਸ ਵੇਲੇ ਗੋਆ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੀ ਸੀ, ਠੀਕ ਉਸੇ ਸਮੇਂ ਲੂਥਰਾ ਬ੍ਰਦਰਜ਼ ਭੱਜਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ 6-7 ਦਸੰਬਰ ਦੀ ਰਾਤ 1:17 ਵਜੇ ਆਨਲਾਈਨ ਟ੍ਰੈਵਲ ਪੋਰਟਲ ’ਤੇ ਲਾਗ ਇਨ ਕੀਤਾ ਅਤੇ ਸਵੇਰੇ 5:30 ਵਜੇ ਦੀ ਇੰਡੀਗੋ ਫਲਾਈਟ ਫੜ ਕੇ ਦਿੱਲੀ ਤੋਂ ਫੁਕੇਟ ਲਈ ਰਵਾਨਾ ਹੋ ਗਏ।

ਉੱਧਰ, ਗ੍ਰਿਫ਼ਤਾਰੀ ਤੋਂ ਬਚਣ ਲਈ ਲੂਥਰਾ ਬ੍ਰਦਰਜ਼ ਨੇ ਦਿੱਲੀ ਦੀ ਰੋਹਿਣੀ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਗਏ ਸਨ ਅਤੇ ਹੁਣ ਵਾਪਸ ਪਰਤਣਾ ਚਾਹੁੰਦੇ ਹਨ, ਪਰ ਡਰ ਹੈ ਕਿ ਏਅਰਪੋਰਟ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਿੱਲੀ ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਗੋਆ ਦੀ ਅਦਾਲਤ ਪਹਿਲਾਂ ਹੀ ਉਨ੍ਹਾਂ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਚੁੱਕੀ ਹੈ।

WATCH VIDEO: Sonam Bajwa ਤੇ Film ‘ਪਿੱਟ ਸਿਆਪਾ’ ਟੀਮ ਨੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫ਼ੀ

ਇਸ ਦੌਰਾਨ, ਪੁਲਿਸ ਨੇ ਕਲੱਬ ਦੇ ਇੱਕ ਹੋਰ ਪਾਰਟਨਰ ਅਜੈ ਗੁਪਤਾ ਨੂੰ ਦਿੱਲੀ ਦੇ ਲਾਜਪਤ ਨਗਰ ਸਥਿਤ ਇੱਕ ਹਸਪਤਾਲ ਤੋਂ ਹਿਰਾਸਤ ਵਿੱਚ ਲਿਆ ਹੈ। ਗੁਪਤਾ ਨੇ ਰੀੜ੍ਹ ਦੀ ਹੱਡੀ ਦੀ ਸਮੱਸਿਆ ਦੱਸ ਕੇ ਖੁਦ ਨੂੰ ਭਰਤੀ ਕਰਵਾਇਆ ਸੀ, ਪਰ ਪੁਲਿਸ ਨੇ ਉਸਨੂੰ ਡਿਸਚਾਰਜ ਕਰਵਾ ਕੇ ਗ੍ਰਿਫ਼ਤਾਰ ਕਰ ਲਿਆ। ਕੋਰਟ ਨੇ ਉਸਨੂੰ ਗੋਆ ਲਿਜਾਣ ਲਈ 36 ਘੰਟੇ ਦੀ ਟ੍ਰਾਂਜ਼ਿਟ ਰਿਮਾਂਡ ਦਿੱਤੀ ਹੈ। ਮੀਡੀਆ ਦੇ ਸਾਹਮਣੇ ਗੁਪਤਾ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਹ ਸਿਰਫ਼ ਇੱਕ ਬਿਜ਼ਨਸ ਪਾਰਟਨਰ ਹੈ ਅਤੇ ਉਸਨੂੰ ਇਸ ਤੋਂ ਵੱਧ ਕੁਝ ਨਹੀਂ ਪਤਾ।

ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ ਕੁੱਲ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਨਾਈਟ ਕਲੱਬ ਦੇ ਚੀਫ਼ ਜਨਰਲ ਮੈਨੇਜਰ ਰਾਜੀਵ ਮੋਦਕ, ਜੀਐਮ ਵਿਵੇਕ ਸਿੰਘ, ਬਾਰ ਮੈਨੇਜਰ ਅਤੇ ਹੋਰ ਸਟਾਫ਼ ਸ਼ਾਮਲ ਹਨ। ਮਾਮਲੇ ਦੀ ਜਾਂਚ ਹੁਣ ਗੋਆ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਵੀ ਕਰ ਰਹੀ ਹੈ।

ਇਸ ਤਰ੍ਹਾਂ, ਬਿਰਚ ਨਾਈਟ ਕਲੱਬ ਅੱਗ ਕਾਂਡ ਨੇ ਨਾ ਸਿਰਫ਼ 25 ਜਾਨਾਂ ਲੈ ਕੇ ਲੋਕਾਂ ਨੂੰ ਹਿਲਾ ਦਿੱਤਾ ਹੈ, ਬਲਕਿ ਕਲੱਬ ਦੇ ਮਾਲਕਾਂ ਅਤੇ ਸਾਥੀਆਂ ਨੂੰ ਕਾਨੂੰਨੀ ਘੇਰੇ ਵਿੱਚ ਲਿਆ ਹੈ। ਪਾਸਪੋਰਟ ਸਸਪੈਂਡ ਹੋਣ ਨਾਲ ਲੂਥਰਾ ਬ੍ਰਦਰਜ਼ ’ਤੇ ਭਾਰਤ ਪਰਤਣ ਦਾ ਦਬਾਅ ਵਧ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਅਦਾਲਤੀ ਕਾਰਵਾਈ ’ਤੇ ਟਿਕੀਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.