skip to content

Last Updated: November 5, 2026

Dainik Savera Times Logo

ਅੰਮ੍ਰਿਤਸਰ ‘ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ ‘ਤੇ ਕੋਠੀ ‘ਚ ਜਿਊਂਦਾ ਸੜਿਆ ਮਾਲਕ

19 November 2025 ਅੱਪਡੇਟ ਕੀਤਾ ਗਿਆ

ਅੰਮ੍ਰਿਤਸਰ ‘ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ ‘ਤੇ ਕੋਠੀ ‘ਚ ਜਿਊਂਦਾ ਸੜਿਆ ਮਾਲਕ

Amritsar News : ਅੱਜ ਸਵੇਰੇ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ ਕੋਠੀ ਨੰਬਰ 116 ਵਿੱਚ ਇੱਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਘਰ ਦੇ ਮਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਰਨ ਆਹੂਜਾ (52) ਵਜੋਂ ਹੋਈ ਹੈ, ਜਿਸਦੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਦਮ ਘੁੱਟਣ ਨਾਲ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਸਵੇਰੇ 9 ਵਜੇ ਦੇ ਕਰੀਬ ਲੱਗੀ, ਜਾਣਕਾਰੀ ਅਨੁਸਾਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ।

Parineeti-Raghav ਨੇ ਸ਼ੇਅਰ ਕੀਤਾ ਬੇਟੇ ਦਾ ਪਿਆਰਾ ਨਾਮ…; ਜਾਣੋ ਮਤਲਬ

ਜਾਣਕਾਰੀ ਅਨੁਸਾਰ ਕੋਠੀ ਮਾਲਕ ਕਿਰਨ ਆਹੂਜਾ, ਕਾਸਮੈਟਿਕਸ ਸਾਮਾਨ ਦੀ ਹੋਲਸੇਲ ਦਾ ਕਾਰੋਬਾਰ ਕਰਦਾ ਸੀ, ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ‘ਚ ਧੂੰਏਂ ਕਾਰਨ ਉਸ ਦੀ ਅੱਗ ‘ਚ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਲਗਭਗ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੀਆਂ। ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ। ਘਰ ਵਿੱਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਨੇ ਕਿਹਾ ਕਿ ਪਰਿਵਾਰ ਅਜੇ ਵੀ ਸਦਮੇ ਦੀ ਸਥਿਤੀ ਵਿੱਚ ਹੈ ਅਤੇ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ।

ਫਿਲਮ ਦੇਖ ਵਾਪਸ ਆ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ, 5 ਜੀਆਂ ਦੀ ਮੌਤ, 2 ਗੰਭੀਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.