Last Updated: October 7, 2026

Dainik Savera Times Logo

FIFA World Cup 2026: ਫਰਾਂਸ, ਸੇਨੇਗਲ ਅਤੇ ਕੇਪ ਵਰਡੇ ਦੀ ਵੱਡੀ ਖ਼ਬਰ

3 months ਪਹਿਲਾ

FIFA World Cup 2026: ਫਰਾਂਸ, ਸੇਨੇਗਲ ਅਤੇ ਕੇਪ ਵਰਡੇ ਦੀ ਵੱਡੀ ਖ਼ਬਰ

ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ 2026 ਵਿੱਚ ਕਈ ਰੋਮਾਂਚਕ ਮੈਚਾਂ ਨੇ ਫੁੱਟਬਾਲ ਪ੍ਰੇਮੀਆਂ ਦਾ ਧਿਆਨ ਖਿੱਚਿਆ ਹੈ। ਗਰੁੱਪ ਪੜਾਅ ਵਿੱਚ ਫਰਾਂਸ ਨੇ ਨਾਰਵੇ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਸੇਨੇਗਲ ਨੇ ਇਰਾਕ ਨੂੰ 5-0 ਨਾਲ ਹਰਾ ਕੇ ਆਪਣੀ ਨਾਕਆਊਟ ਦੀ ਉਮੀਦ ਜ਼ਿੰਦਾ ਰੱਖੀ। ਇਸੇ ਦੌਰਾਨ ਅਰਜਨਟੀਨਾ ਨੇ ਗਰੁੱਪ ਵਿੱਚ ਪਹਿਲਾ ਸਥਾਨ ਪੱਕਾ ਕਰ ਲਿਆ ਹੈ ਅਤੇ ਆਪਣੇ ਅਗਲੇ ਮੈਚ ਲਈ ਕੁਝ ਮੁੱਖ ਖਿਡਾਰੀਆਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ, ਕੇਪ ਵਰਡੇ ਨੇ ਸਾਊਦੀ ਅਰਬ ਨਾਲ ਡਰਾਅ ਖੇਡ ਕੇ ਇਤਿਹਾਸ ਰਚਦਿਆਂ ਪਹਿਲੀ ਵਾਰ ਵਿਸ਼ਵ ਕੱਪ ਦੇ ਰਾਊਂਡ ਆਫ 32 ਵਿੱਚ ਜਗ੍ਹਾ ਬਣਾਈ ਹੈ।

 

ਪੱਛਮੀ ਬੰਗਾਲ ‘ਚ UCC ਬਿੱਲ ਲਿਆਉਣ ਦੀ ਤਿਆਰੀ, ਰਾਜਨੀਤੀ ਗਰਮਾਈ

ਫਰਾਂਸ ਨੇ ਨਾਰਵੇ ਨੂੰ 4-1 ਨਾਲ ਹਰਾਇਆ

ਬੋਸਟਨ ਚ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ I ਦੇ ਮੈਚ ਵਿੱਚ ਫਰਾਂਸ ਨੇ ਨਾਰਵੇ ਨੂੰ 4-1 ਨਾਲ ਹਰਾ ਦਿੱਤਾ। ਇਸ ਮੈਚ ਵਿੱਚ ਫਰਾਂਸ ਦੇ ਸਟਾਰ ਖਿਡਾਰੀ ਓਸਮਾਨ ਡੇਂਬੇਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਟ੍ਰਿਕ (3 ਗੋਲ) ਕੀਤੀ। ਮੈਚ ਬੋਸਟਨ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਫਰਾਂਸ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਸੱਤਵੇਂ ਮਿੰਟ ਵਿੱਚ ਡੇਂਬੇਲੇ ਨੇ ਪਹਿਲਾ ਗੋਲ ਕੀਤਾ, ਫਿਰ 20ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਲੀਡ ਦੁੱਗਣੀ ਕਰ ਦਿੱਤੀ।

ਨਾਰਵੇ ਨੇ 21ਵੇਂ ਮਿੰਟ ਵਿੱਚ ਇੱਕ ਗੋਲ ਕਰਕੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਫਰਾਂਸ ਨੇ ਆਪਣਾ ਦਬਦਬਾ ਜਾਰੀ ਰੱਖਿਆ। ਡੇਂਬੇਲੇ ਨੇ ਤੀਜਾ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਪਹਿਲੇ ਹਾਫ ਤੱਕ ਸਕੋਰ 3-1 ਕਰ ਦਿੱਤਾ। ਦੂਜੇ ਹਾਫ ਵਿੱਚ ਨਾਰਵੇ ਨੂੰ ਪੈਨਲਟੀ ਮਿਲੀ, ਪਰ ਫਰਾਂਸ ਦੇ ਗੋਲਕੀਪਰ ਨੇ ਸ਼ਾਨਦਾਰ ਸੇਵ ਕਰਕੇ ਗੋਲ ਨਹੀਂ ਹੋਣ ਦਿੱਤਾ। ਸਟਾਪੇਜ ਟਾਈਮ ਵਿੱਚ ਫਰਾਂਸ ਨੇ ਇੱਕ ਹੋਰ ਗੋਲ ਕਰਕੇ ਸਕੋਰ 4-1 ਕਰ ਦਿੱਤਾ। ਇਸ ਜਿੱਤ ਨਾਲ ਫਰਾਂਸ ਨੇ ਗਰੁੱਪ I ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ, ਜਦਕਿ ਨਾਰਵੇ ਦੂਜੇ ਸਥਾਨ ‘ਤੇ ਰਿਹਾ।

 

ਗੰਜਾਪਨ ਲਈ ਕਰਵਾਇਆ SMP ਬਣਿਆ ਪਛਤਾਵੇ ਦੀ ਵਜ੍ਹਾ, ਜਾਣੋ ਪੂਰਾ ਮਾਮਲਾ

 

ਸੇਨੇਗਲ ਨੇ ਇਰਾਕ ਨੂੰ 5-0 ਨਾਲ ਰੌਂਦਿਆ

ਟੋਰਾਂਟੋ ਚ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ I ਮੈਚ ਵਿੱਚ ਸੇਨੇਗਲ ਨੇ ਇਰਾਕ ਨੂੰ 5-0 ਨਾਲ ਹਰਾਕੇ ਨਾਕਆਊਟ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਸੇਨੇਗਲ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ। ਹਬੀਬ ਡਾਇਰਾ ਨੇ ਪਹਿਲਾ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। 13ਵੇਂ ਮਿੰਟ ਵਿੱਚ ਇਰਾਕ ਦੇ ਇੱਕ ਡਿਫੈਂਡਰ ਨੂੰ ਲਾਲ ਕਾਰਡ ਮਿਲਣ ਤੋਂ ਬਾਅਦ ਟੀਮ 10 ਖਿਡਾਰੀਆਂ ਨਾਲ ਰਹਿ ਗਈ। ਇਸ ਤੋਂ ਬਾਅਦ ਸੇਨੇਗਲ ਨੇ ਪੂਰੀ ਤਰ੍ਹਾਂ ਖੇਡ ‘ਤੇ ਕਬਜ਼ਾ ਕਰ ਲਿਆ। ਇਸਮਾਈਲਾ ਸਾਰ ਨੇ ਦੂਜਾ ਗੋਲ ਕੀਤਾ ਅਤੇ ਆਪਣੀ ਟੀਮ ਦੀ ਲੀਡ ਵਧਾਈ। ਬਦਲ ਖਿਡਾਰੀ ਪੇਪ ਗੁਏ ਨੇ ਸ਼ਾਨਦਾਰ ਦੋ ਗੋਲ ਕਰਕੇ ਸਕੋਰ 4-0 ਤੱਕ ਪਹੁੰਚਾਇਆ। ਆਖ਼ਰ ਵਿੱਚ ਇਲੀਮਾਨ ਨਦੀਏ ਨੇ ਪੰਜਵਾਂ ਗੋਲ ਕਰਕੇ ਜਿੱਤ ਪੱਕੀ ਕਰ ਦਿੱਤੀ। ਇਸ ਹਾਰ ਨਾਲ ਇਰਾਕ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ, ਜਦਕਿ ਸੇਨੇਗਲ ਗਰੁੱਪ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਉਸ ਦੀ ਅੱਗੇ ਵਧਣ ਦੀ ਉਮੀਦ ਬਣੀ ਹੋਈ ਹੈ।

 

ਲੋਨਾਵਾਲਾ ਪੁਲਿਸ ਦਾ ਦਾਅਵਾ: ਸੀਆ ਦੀਆਂ ਚੈਟਾਂ ਉਸਦੇ ਬਿਆਨਾਂ ਨਾਲ ਨਹੀਂ ਖਾਂਦੀਆਂ

ਅਰਜਨਟੀਨਾ ਪਹਿਲਾਂ ਹੀ ਕਵਾਲਿਫਾਈ

ਡੱਲਾਸ ਚ ਫੀਫਾ ਵਿਸ਼ਵ ਕੱਪ 2026 ਵਿੱਚ ਅਰਜਨਟੀਨਾ ਦੇ ਮੁੱਖ ਕੋਚ ਲਿਓਨਲ ਸਕਾਲੋਨੀ ਨੇ ਪੁਸ਼ਟੀ ਕੀਤੀ ਹੈ ਕਿ ਸਟਾਰ ਖਿਡਾਰੀ ਲਿਓਨਲ ਮੈਸੀ ਜੌਰਡਨ ਖ਼ਿਲਾਫ਼ ਗਰੁੱਪ ਮੈਚ ਵਿੱਚ ਸ਼ੁਰੂਆਤੀ ਇਲੈਵਨ ਦਾ ਹਿੱਸਾ ਨਹੀਂ ਹੋਣਗੇ। ਇਹ ਮੈਚ ਸ਼ਨੀਵਾਰ ਨੂੰ ਡੱਲਾਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਅਰਜਨਟੀਨਾ ਪਹਿਲਾਂ ਹੀ ਗਰੁੱਪ ਵਿੱਚ ਸਿਖਰਲਾ ਸਥਾਨ ਹਾਸਲ ਕਰ ਚੁੱਕੀ ਹੈ, ਇਸ ਲਈ ਟੀਮ ਪ੍ਰਬੰਧਨ ਨੇ ਕੁਝ ਖਿਡਾਰੀਆਂ ਨੂੰ ਆਰਾਮ ਦੇਣ ਅਤੇ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਸਕਾਲੋਨੀ ਨੇ ਕਿਹਾ ਕਿ ਮੈਸੀ ਬੈਂਚ ਤੋਂ ਖੇਡਣਗੇ ਅਤੇ ਜ਼ਰੂਰਤ ਪੈਣ ‘ਤੇ ਬਾਅਦ ਵਿੱਚ ਮੈਦਾਨ ‘ਚ ਉਤਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਮ ਦਾ ਧਿਆਨ ਨਾਕਆਊਟ ਪੜਾਅ ਲਈ ਖਿਡਾਰੀਆਂ ਦੀ ਫਿਟਨੈਸ ਬਰਕਰਾਰ ਰੱਖਣ ‘ਤੇ ਹੈ। ਜੌਰਡਨ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ, ਜਦਕਿ ਅਰਜਨਟੀਨਾ ਗਰੁੱਪ ਵਿੱਚ ਦੋ ਮੈਚ ਜਿੱਤ ਕੇ ਅੱਗੇ ਵਧ ਚੁੱਕੀ ਹੈ।

 

 

ਕੀ ਇਹ ਫਿਲਮ ਉਮੀਦਾਂ ‘ਤੇ ਖਰੀ ਉਤਰੀ? ‘ਵੈਲਕਮ ਟੂ ਦ ਜੰਗਲ’ ਨੂੰ ਲੈ ਕੇ ਵਾਦ-ਵਿਵਾਦ

 

ਕੇਪ ਵਰਡੇ ਦੀ ਵੱਡੀ ਉਪਲਬਧੀ

ਹਿਊਸਟਨ ਚ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਐਚ ਮੈਚ ਵਿੱਚ ਕੇਪ ਵਰਡੇ ਨੇ ਸਾਊਦੀ ਅਰਬ ਨਾਲ 0-0 ਦਾ ਡਰਾਅ ਖੇਡ ਕੇ ਇਤਿਹਾਸ ਰਚ ਦਿੱਤਾ ਅਤੇ ਨਾਕਆਊਟ ਪੜਾਅ (ਰਾਊਂਡ ਆਫ 32) ਵਿੱਚ ਜਗ੍ਹਾ ਬਣਾਈ। ਇਸ ਨਤੀਜੇ ਨਾਲ ਕੇਪ ਵਰਡੇ ਨੇ ਗਰੁੱਪ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਵਿੱਚ ਪਹੁੰਚਣ ਦਾ ਮੌਕਾ ਮਿਲਿਆ। ਟੀਮ ਆਪਣੇ ਗਰੁੱਪ ਪੜਾਅ ਵਿੱਚ ਅਜੇਤੂ ਰਹੀ। ਮੈਚ ਦੌਰਾਨ ਦੋਵੇਂ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ, ਪਰ ਦੋਹਾਂ ਗੋਲਕੀਪਰਾਂ ਨੇ ਸ਼ਾਨਦਾਰ ਬਚਾਅ ਕੀਤੇ। ਸਾਊਦੀ ਅਰਬ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਇੱਕ ਡਿਫੈਂਡਰ ਬਿਨਾਂ ਟੱਕਰ ਦੇ ਜ਼ਖਮੀ ਹੋ ਕੇ ਮੈਦਾਨ ਤੋਂ ਬਾਹਰ ਹੋ ਗਿਆ। ਇਸ ਡਰਾਅ ਨਾਲ ਕੇਪ ਵਰਡੇ ਨੇ ਨਾਕਆਊਟ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ, ਜਿੱਥੇ ਹੁਣ ਉਸਦਾ ਸਾਹਮਣਾ ਮੌਜੂਦਾ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ।

 

fifa-world-cup-2026-france-senegal-argentina-cape-verde-updates-group-stage

fifa-world-cup-2026-france-senegal-argentina-cape-verde-updates-group-stage

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.