Site icon Dainik Savera Punjab

Fatehgarh Sahib: ਅਵਾਰਾ ਕੁੱਤੇ ਨੇ ਲੈ ਲਈ ਦੋ ਜਾਨਾਂ — ਸ਼ਹੀਦਗੜ੍ਹ ਨੇੜੇ ਦੋ ਮੋਟਰਸਾਈਕਲ ਟਕਰਾਏ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਅਵਾਰਾ ਕੁੱਤਿਆਂ ਕਾਰਨ ਹਾਦਸਿਆਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਹਲਕੇ ਦੇ ਪਿੰਡ ਸ਼ਹੀਦਗੜ੍ਹ ਨੇੜੇ ਸਾਹਮਣੇ ਆਇਆ, ਜਿੱਥੇ ਇੱਕ ਅਵਾਰਾ ਕੁੱਤਾ ਅਚਾਨਕ ਸੜਕ ‘ਤੇ ਆ ਗਿਆ ਅਤੇ ਦੋ ਮੋਟਰਸਾਈਕਲ ਆਪਸ ਵਿੱਚ ਟਕਰਾ ਗਏ।

ਜਲੰਧਰ ‘ਚ ਵਿਜੀਲੈਂਸ ਦੀ ਕਾਰਵਾਈ — ASI 8 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਦੋਵੇਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਪਸੀ ਪਠਾਣਾ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਹਸਪਤਾਲ ਵੱਲੋਂ ਮਿਲੇ ਰੁਕੇ ਵਿੱਚ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਸੀ।

“ਪੰਥ ਬਚਾਓ, ਪੰਜਾਬ ਬਚਾਓ” ਮੁਹਿੰਮ ਤੇਜ਼ — ਮਜੀਠਾ ‘ਚ ਵੱਡੀ ਪੰਥਕ ਕਾਨਫਰੰਸ ਦਾ ਆਯੋਜਨ

ਦੋਵੇਂ ਮ੍ਰਿਤਕਾਂ ਦੀ ਪਛਾਣ 26 ਸਾਲਾ ਅਨੁਰਾਗ ਅਤੇ 49 ਸਾਲਾ ਨਛੱਤਰ ਵਜੋਂ ਹੋਈ ਹੈ। ਅਨੁਰਾਗ ਬੰਦਾ ਬਹਾਦਰ ਕਾਲਜ ਵਿੱਚ ਸਫਾਈ ਸੇਵਕ ਸੀ, ਜਦਕਿ ਨਛੱਤਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

fatehgarh-sahib-stray-dog-claims

Exit mobile version