Bihar Economic Offences Unit ਨੇ ਸ਼ਨੀਵਾਰ ਨੂੰ ਜਮੂਈ ਜ਼ਿਲ੍ਹੇ ਦੇ ਝਝਾ ਖੇਤਰ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਪੇਂਡੂ ਕਾਰਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੋਪਾਲ ਕੁਮਾਰ ਨਾਲ ਜੁੜੇ ਚਾਰ ਠਿਕਾਣਿਆਂ ‘ਤੇ ਇਕੱਠੇ ਛਾਪੇਮਾਰੀ ਕੀਤੀ ਹੈ।
ਮਾਮਲਾ ਕਿਵੇਂ ਸ਼ੁਰੂ ਹੋਇਆ?
ਪੁਲਿਸ ਹੈੱਡਕੁਆਰਟਰ ਦੇ ਅਧਿਕਾਰਤ ਬਿਆਨ ਮੁਤਾਬਕ,15 ਮਈ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਹੇਠ ਕੇਸ ਦਰਜ ਕੀਤਾ ਗਿਆ। ਕੇਸ ਨੰਬਰ 08/26 ਦਰਜ ਕੀਤਾ ਗਿਆ। ਮੁੱਢਲੀ ਜਾਂਚ ਵਿੱਚ ਲਗਭਗ ₹20,061,000 ਦੀ ਜਾਇਦਾਦ ਸਾਹਮਣੇ ਆਈ। ਇਹ ਜਾਇਦਾਦ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ ਕਾਫੀ ਵੱਧ ਪਾਈ ਗਈ। ਇਸ ਤੋਂ ਬਾਅਦ ਵਿਸ਼ੇਸ਼ ਵਿਜੀਲੈਂਸ ਅਦਾਲਤ, ਪਟਨਾ ਤੋਂ ਸਰਚ ਵਾਰੰਟ ਲਿਆ ਗਿਆ।
ਕਿੱਥੇ-ਕਿੱਥੇ ਛਾਪੇਮਾਰੀ ਹੋਈ?
Bihar Economic Offences Unit ਦੀਆਂ ਟੀਮਾਂ ਨੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਇਕੱਠੇ ਛਾਪੇ ਮਾਰੇ ਪਟਨਾ ਦੇ ਜਯੋਤੀਪੁਰਮ (ਮੈਜਿਸਟ੍ਰੇਟ ਕਾਲੋਨੀ) ਵਿੱਚ ਫਲੈਟ ਕੰਕਰਬਾਗ, ਪੂਰਬੀ ਇੰਦਰਾ ਨਗਰ ਵਾਲਾ ਰਿਹਾਇਸ਼ੀ ਘਰ ਜਮੂਈ ਵਿੱਚ ਕੇਕੇਐਮ ਕਾਲਜ ਦੇ ਨੇੜੇ ਕਿਰਾਏ ਦਾ ਘਰ ਜਮੂਈ ਦੇ ਝਝਾ ਵਿੱਚ ਦਫ਼ਤਰ ਛਾਪੇਮਾਰੀ ਦੌਰਾਨ ਰੀਅਲ ਅਸਟੇਟ ਦਸਤਾਵੇਜ਼, ਬੈਂਕ ਰਿਕਾਰਡ ਅਤੇ ਨਿਵੇਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਆਮਦਨ ਨਾਲੋਂ 81.5% ਵੱਧ ਜਾਇਦਾਦ ਦਾ ਸ਼ੱਕ
ਪ੍ਰਾਰੰਭਿਕ ਅੰਦਾਜ਼ੇ ਮੁਤਾਬਕ ਜਾਇਦਾਦ ਉਸਦੀ ਆਮਦਨ ਨਾਲੋਂ ਲਗਭਗ 81.5% ਵੱਧ ਹੋ ਸਕਦੀ ਹੈ।ਵਿੱਤੀ ਲੈਣ-ਦੇਣਾਂ ਵਿੱਚ ਗੰਭੀਰ ਬੇਨਿਯਮੀਆਂ ਦੇ ਸੰਕੇਤ ਮਿਲੇ ਹਨ। ਜਾਂਚ ਅਜੇ ਵੀ ਜਾਰੀ ਹੈ।
EOU ਕੀ ਹੈ?
Bihar Economic Offences Unit ਬਿਹਾਰ ਪੁਲਿਸ ਦੀ ਇੱਕ ਖਾਸ ਇਕਾਈ ਹੈ ਜੋ ਵੱਡੇ ਆਰਥਿਕ ਘੁਟਾਲਿਆਂ ਦੀ ਜਾਂਚ ਕਰਦੀ ਹੈ। ਵ੍ਹਾਈਟ-ਕਾਲਰ ਕ੍ਰਾਈਮਜ਼ ਨੂੰ ਟਰੈਕ ਕਰਦੀ ਹੈ।ਬੈਂਕ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਮਾਮਲਿਆਂ ‘ਤੇ ਕੰਮ ਕਰਦੀ ਹੈ। ਰਾਜ ਅਤੇ ਰਾਸ਼ਟਰੀ ਪੱਧਰ ਦੇ ਵਿੱਤੀ ਅਪਰਾਧਾਂ ਦੀ ਜਾਂਚ ਕਰਦੀ ਹੈ।
ਅੱਗੇ ਕੀ ਹੋਵੇਗਾ?
ਅਧਿਕਾਰੀਆਂ ਅਨੁਸਾਰ ਛਾਪੇਮਾਰੀ ਪੂਰੀ ਹੋਣ ਤੋਂ ਬਾਅਦ ਜ਼ਬਤੀ ਦੀ ਜਾਣਕਾਰੀ ਜਾਰੀ ਕੀਤੀ ਜਾਵੇਗੀ ।ਬੈਂਕ ਖਾਤਿਆਂ ਅਤੇ ਨਿਵੇਸ਼ਾਂ ਦੀ ਡੀਟੇਲ ਜਾਂਚ ਕੀਤੀ ਜਾ ਰਹੀ ਹੈ। ਹੋਰ ਸੰਭਾਵਿਤ ਠਿਕਾਣਿਆਂ ਦੀ ਵੀ ਤਲਾਸ਼ੀ ਹੋ ਸਕਦੀ ਹੈ।
ਇਹ ਮਾਮਲਾ ਬਿਹਾਰ ਵਿੱਚ ਵਧ ਰਹੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈਆਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ। Bihar Economic Offences Unit ਦੀ ਇਹ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

