Site icon Dainik Savera Punjab

ਅਰੁਣਾਚਲ ਪ੍ਰਦੇਸ਼: ਮੁਆਵਜ਼ਾ ਘਪਲੇ ’ਚ ਈਡੀ ਦੀ ਧਮਾਕੇਦਾਰ ਰੇਡ 2.20 ਕਰੋੜ ਨਕਦ ਬਰਾਮਦ, 6 ਥਾਵਾਂ ’ਤੇ ਛਾਪੇਮਾਰੀ

ਨੈਸ਼ਨਲ ਡੈਸਕ:  ਅਰੁਣਾਚਲ ਪ੍ਰਦੇਸ਼ ਵਿੱਚ ਟ੍ਰਾਂਸ ਅਰੁਣਾਚਲ ਹਾਈਵੇ ਮੁਆਵਜ਼ਾ ਘਪਲੇ ਦੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਨੀ ਲਾਂਡਰਿੰਗ ਨਾਲ ਜੁੜੇ ਇਸ ਮਾਮਲੇ ਵਿੱਚ ਈਡੀ ਨੇ ਰਾਜ ਦੇ ਕਈ ਇਲਾਕਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਸ਼ੁਰੂ ਕੀਤੀ ਹੈ। ਇਹ ਕਾਰਵਾਈ ਇਸ ਸ਼ੱਕ ਦੇ ਆਧਾਰ ’ਤੇ ਕੀਤੀ ਗਈ ਹੈ ਕਿ ਹਾਈਵੇ ਪ੍ਰੋਜੈਕਟ ਲਈ ਦਿੱਤੇ ਜਾਣ ਵਾਲੇ ਜ਼ਮੀਨੀ ਮੁਆਵਜ਼ੇ ਵਿੱਚ ਵੱਡੇ ਪੱਧਰ ’ਤੇ ਗੜਬੜੀਆਂ ਹੋਈਆਂ ਹਨ।

RBI ਦੇ ਫ਼ੈਸਲੇ ’ਤੇ ਨਜ਼ਰਾਂ! ਗਲੋਬਲ ਮਾਰਕੀਟਾਂ ਨੇ ਵਧਾਈ ਚਿੰਤਾ, ਨਿਫਟੀ ਤੇ ਸੈਂਸੈਕਸ ਵਿੱਚ ਸ਼ੁਰੂਆਤੀ ਅੰਕ ਕੀ ਰਹੇ ਜਾਣੋਂ!

ਈਡੀ ਨੇ ਕੁੱਲ 6 ਰਿਹਾਇਸ਼ੀ ਥਾਵਾਂ ’ਤੇ ਤਲਾਸ਼ੀ ਚਲਾਈ ਹੈ। ਇਨ੍ਹਾਂ ਵਿੱਚ 4 ਥਾਂ ਇਟਾਨਗਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਹਨ। ਇੱਕ ਥਾਂ ਲਿਖਾਬਾਲੀ ਵਿੱਚ ਹੈ ਜੋ ਦਿਬਰੂਗੜ੍ਹ ਦੇ ਨੇੜੇ ਸਥਿਤ ਹੈ। ਇੱਕ ਹੋਰ ਥਾਂ ਆਲੋ ਵਿੱਚ ਹੈ ਜੋ ਮੇਚੁਕਾ ਚੀਨ ਸਰਹੱਦ ਦੇ ਕਾਫ਼ੀ ਨੇੜੇ ਪੈਂਦੀ ਹੈ। ਇਹ ਸਾਰੇ ਸਥਾਨ ਉਹ ਹਨ ਜਿੱਥੇ ਈਡੀ ਨੂੰ ਸ਼ੱਕ ਸੀ ਕਿ ਮੁਆਵਜ਼ੇ ਦੀ ਰਕਮ ਗਲਤ ਤਰੀਕੇ ਨਾਲ ਪ੍ਰਾਪਤ ਕੀਤੀ ਗਈ ਹੈ।

ਕਾਰਵਾਈ ਦੌਰਾਨ ਈਡੀ ਨੇ ਇੱਕ ਨਕਲੀ ਲਾਭਪਾਤਰੀ ਦੇ ਘਰ ਤੋਂ ਲਗਭਗ 2 ਕਰੋੜ 20 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਇਹ ਰਕਮ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਮੁਆਵਜ਼ੇ ਦੀ ਰਕਮ ਗਲਤ ਤਰੀਕੇ ਨਾਲ ਹਾਸਲ ਕੀਤੀ ਗਈ। ਇਹ ਰਕਮ ਅਪਰਾਧ ਦੀ ਕਮਾਈ ਦਾ ਹਿੱਸਾ ਹੈ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ।

ਈ ਮਾਮਲਿਆਂ ਵਿੱਚ ਜ਼ਮੀਨ ਦੀ ਕੀਮਤ ਅਸਲ ਮੁੱਲ ਨਾਲੋਂ 3 ਤੋਂ 5 ਗੁਣਾ ਵਧਾ ਕੇ ਦਰਸਾਈ ਗਈ।

ਸਰਪੰਚ ਸਤਵੀਰ ਕੌਰ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ

ਕਰੋੜਾਂ ਰੁਪਏ ਦਾ ਵਾਧਾ ਹੋਇਆ ਅਤੇ ਕੰਮ ਵਿੱਚ ਕਾਫ਼ੀ ਦੇਰੀ ਆਈ।

ਈਡੀ ਨੇ ਇਹ ਵੀ ਕਿਹਾ ਹੈ ਕਿ ਤਲਾਸ਼ੀ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਹੋਰ ਲੋਕਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਏਜੰਸੀ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਜਾਂਚ ਦੇ ਅਗਲੇ ਪੜਾਅ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਮਾਮਲੇ ਵਿੱਚ ਕਈ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ।

 

ed-raid-compensation-scam

Exit mobile version