Last Updated: November 27, 2026

Dainik Savera Times Logo

20 ਸਾਲ Doraemon ਬਣਾਉਣ ਵਾਲੇ ਸ਼ਿਬਾਯਾਮਾ ਨਹੀਂ ਰਹੇ

19 March 2026 ਅੱਪਡੇਟ ਕੀਤਾ ਗਿਆ

20 ਸਾਲ Doraemon ਬਣਾਉਣ ਵਾਲੇ ਸ਼ਿਬਾਯਾਮਾ ਨਹੀਂ ਰਹੇ

ਨਵੀਂ ਦਿੱਲੀ (ਦੈਨਿਕ ਸਵੇਰਾ): ਬੱਚਿਆਂ ਦੇ ਮਨਪਸੰਦ ਕਾਰਟੂਨ ‘ਡੋਰੈਮਨ’ ਦੇ ਨਿਰਦੇਸ਼ਕ ਸੁਤੋਮੁ ਸ਼ਿਬਾਯਾਮਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਪਾਨ ਦੀ ਐਨੀਮੇਸ਼ਨ ਕੰਪਨੀ ਏਸ਼ੀਆ-ਡੋ (Ajia-do Animation Works) ਨੇ ਸੋਸ਼ਲ ਮੀਡੀਆ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ।

ਸੈਕਿੰਡ‑ਹੈਂਡ ਕਾਰ ਸਸਤੀ, ਪਰ EMI ਗਲਤ ਹੋਈ ਤਾਂ ਮਹਿੰਗੀ ਪੈ ਸਕਦੀ ਹੈ ਸਹੀਂ ਚੋਂਣ ਲਈ ਪੜੋਂ ਪੂਰੀ ਖ਼ਬਰ…

ਕੰਪਨੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਲਿਖਿਆ, “ਸਾਡੇ ਸਾਬਕਾ ਪ੍ਰਧਾਨ ਅਤੇ ਸੀਈਓ ਸੁਤੋਮੁ ਸ਼ਿਬਾਯਾਮਾ ਦਾ 6 ਮਾਰਚ 2026 ਨੂੰ ਫੇਫੜਿਆਂ ਦੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ।” ਸ਼ਿਬਾਯਾਮਾ ‘ਡੋਰੈਮਨ’ ਟੀਵੀ ਐਨੀਮੇ ਸੀਰੀਜ਼ ਅਤੇ ਫ਼ਿਲਮਾਂ ਦੇ ਨਿਰਦੇਸ਼ਕ ਵਜੋਂ ਬਹੁਤ ਮਸ਼ਹੂਰ ਸਨ। ਉਹ 20 ਸਾਲ ਤੋਂ ਵੱਧ ਸਮੇਂ ਤੱਕ ਡੋਰੈਮਨ ਫ਼ਿਲਮ ਸੀਰੀਜ਼ ਦਾ ਨਿਰਦੇਸ਼ਨ ਕਰਦੇ ਰਹੇ। ਇਸ ਤੋਂ ਪਹਿਲਾਂ ਉਹ ‘ਡੋਕੋਨਜੋ ਗਾਏਰੂ’ ਅਤੇ ‘ਗਾਂਸੋ ਤੇਨਸਾਈ ਬਾਕਾਬੋਨ’ ਵਰਗੀਆਂ ਐਨੀਮੇਟਡ ਸੀਰੀਜ਼ ਦੇ ਐਨੀਮੇਸ਼ਨ ਡਾਇਰੈਕਟਰ ਵੀ ਰਹੇ।

 

ਫੇਫੜਿਆਂ ਦਾ ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਫੇਫੜਿਆਂ ਵਿੱਚ ਅਸਧਾਰਣ ਕੋਸ਼ਿਕਾਂ ਬੇਕਾਬੂ ਤਰੀਕੇ ਨਾਲ ਵੱਧਣ ਲੱਗਦੀਆਂ ਹਨ। ਇਸ ਨਾਲ ਸਿਹਤ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ। ਇਸ ਦੇ ਲੱਛਣਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ, ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹਨ।

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਵਾਰਡ ਹੱਦਬੰਦੀ ਰੱਦ, ਸਥਾਨਕ ਚੋਣਾਂ ਹੋਣਗੀਆਂ ਹੋਰ ਲੰਬੀਆਂ

ਸਮੇਂ ‘ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕੇ। ਇਲਾਜ ਮਰੀਜ਼ ਦੀ ਸਿਹਤ, ਇਤਿਹਾਸ ਅਤੇ ਬਿਮਾਰੀ ਦੇ ਪੱਧਰ ‘ਤੇ ਨਿਰਭਰ ਕਰਦਾ ਹੈ।

 

ਵਿਸ਼ਵ ਸਿਹਤ ਸੰਸਥਾ (WHO) ਦੇ ਮੁਤਾਬਕ, ਫੇਫੜਿਆਂ ਦੇ ਕੈਂਸਰ ਦੀਆਂ ਸਭ ਤੋਂ ਆਮ ਕਿਸਮਾਂ ਹਨ: ਨਾਨ-ਸਮਾਲ ਸੈਲ ਕਾਰਸੀਨੋਮਾ (NSCLC) ਅਤੇ ਸਮਾਲ ਸੈਲ ਕਾਰਸੀਨੋਮਾ (SCLC)। NSCLC ਜ਼ਿਆਦਾ ਮਿਲਦਾ ਹੈ ਅਤੇ ਹੌਲੀ ਗਤੀ ਨਾਲ ਵਧਦਾ ਹੈ, ਜਦਕਿ SCLC ਘੱਟ ਮਿਲਦਾ ਹੈ ਪਰ ਤੇਜ਼ੀ ਨਾਲ ਫੈਲਦਾ ਹੈ।

second-hand-cars-cheap-wrong-emi-expensive-buying-guide

second-hand-cars-cheap-wrong-emi-expensive-buying-guide

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.