
ਵਾਸ਼ਿੰਗਟਨ ਡੀਸੀ : ਹਾਲ ਹੀ ‘ਚ ਵਾਸ਼ਿੰਗਟਨ ਡੀਸੀ ‘ਚ ਨੈਸ਼ਨਲ ਗਾਰਡਜ਼ ‘ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ‘ਤੀਜੀ ਦੁਨੀਆ’ (Third World) ਤੋਂ ਹੋਣ ਵਾਲੇ ਮਾਈਗ੍ਰੇਸ਼ਨ ਨੂੰ ਸਥਾਈ ਤੌਰ ‘ਤੇ ਰੋਕਣ ਨੂੰ ਲੈ ਕੇ ਕੰਮ ਕਰੇਗਾ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਮਰੀਕੀ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ‘ਰਿਕਵਰ ਅਤੇ ਰੀਸੈੱਟ’ ਕਰਨ ਲਈ ਇਹ ਕਦਮ ਚੁੱਕ ਰਹੇ ਹਨ, ਜਿਸਦਾ ਸਿੱਧਾ ਅਸਰ ਲੱਖਾਂ ਪ੍ਰਵਾਸੀਆਂ ‘ਤੇ ਪਵੇਗਾ।
ਬਾਲੀਵੁੱਡ ਅਦਾਕਾਰਾ ਕਿਆਰਾ ਤੇ ਸਿਧਾਰਥ ਮਲਹੋਤਰਾ ਨੇ ਰਿਵੀਲ ਕੀਤਾ ਬੇਟੀ ਦਾ ਨਾਮ, ਸ਼ੇਅਰ ਕੀਤੀ ਪਹਿਲੀ ਫੋਟੋ
“ਤੀਜੀ ਦੁਨੀਆ ਦੇ ਦੇਸ਼ਾਂ ਤੋਂ ਮਾਈਗ੍ਰੇਸ਼ਨ ਨੂੰ ਹਮੇਸ਼ਾ ਲਈ ਰੋਕ ਦੇਵਾਂਗਾ”
ਟਰੰਪ ਨੇ ਟਰੂਥ (Truth) ‘ਤੇ ਲਿਖਿਆ, ”ਭਾਵੇਂ ਅਸੀਂ ਤਕਨਾਲੋਜੀ ਵਿੱਚ ਤਰੱਕੀ ਕੀਤੀ ਹੈ, ਪਰ ਇਮੀਗ੍ਰੇਸ਼ਨ ਪਾਲਿਸੀ ਨੇ ਕਈ ਲੋਕਾਂ ਲਈ ਉਨ੍ਹਾਂ ਫਾਇਦਿਆਂ ਅਤੇ ਰਹਿਣ ਦੇ ਹਾਲਾਤਾਂ ਨੂੰ ਖ਼ਤਮ ਕਰ ਦਿੱਤਾ ਹੈ। ਮੈਂ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਮਾਈਗ੍ਰੇਸ਼ਨ ਨੂੰ ਹਮੇਸ਼ਾ ਲਈ ਰੋਕ ਦੇਵਾਂਗਾ, ਜਿਸ ਨਾਲ ਅਮਰੀਕੀ ਸਿਸਟਮ ਪੂਰੀ ਤਰ੍ਹਾਂ ਠੀਕ ਹੋ ਸਕੇ। ਬਾਈਡਨ ਦੇ ਲੱਖਾਂ ਗੈਰ-ਕਾਨੂੰਨੀ ਦਾਖਲੇ (admissions) ਖ਼ਤਮ ਕਰ ਦੇਵਾਂਗਾ।”
Jalandhar Rape Case : 13 ਸਾਲਾ ਬੱਚੀ ਦੇ ਕਤਲ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਜਾਰੀ, ਵੱਡਾ ਖੁਲਾਸਾ
ਹੁਣ ਕਿਸਨੂੰ ਡਿਪੋਰਟ ਕਰਨ ਦੀ ਤਿਆਰੀ ‘ਚ ਹਨ ਟਰੰਪ
ਟਰੰਪ ਨੇ ਇਹ ਵੀ ਕਿਹਾ ਕਿ ਜੋ ਵਿਅਕਤੀ ਅਮਰੀਕਾ ਦੇ ਕੰਮ ਦਾ ਨਹੀਂ ਹੈ, ਉਸਨੂੰ ਬਾਹਰ ਕਰ ਦਿੱਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਲਿਖਿਆ, ”ਅਜਿਹੇ ਕਿਸੇ ਵੀ ਸ਼ਖ਼ਸ ਨੂੰ ਬਾਹਰ ਕਰ ਦੇਵਾਂਗਾ ਜੋ ਯੂਨਾਈਟਿਡ ਸਟੇਟਸ ਲਈ ‘ਨੈੱਟ ਐਸੇਟ’ (ਲਾਭਦਾਇਕ) ਨਹੀਂ ਹੈ, ਜਾਂ ਸਾਡੇ ਦੇਸ਼ ਨਾਲ ਲਗਾਅ ਨਹੀਂ ਰੱਖਦਾ ਹੈ। ਸਾਡੇ ਦੇਸ਼ ਦੇ ਗੈਰ-ਨਾਗਰਿਕਾਂ ਨੂੰ ਮਿਲਣ ਵਾਲੇ ਸਾਰੇ ਫੈਡਰਲ ਫਾਇਦੇ ਅਤੇ ਸਬਸਿਡੀ ਖ਼ਤਮ ਕਰ ਦੇਵਾਂਗਾ। ਹਰ ਉਸ ਵਿਦੇਸ਼ੀ ਨਾਗਰਿਕ ਨੂੰ ਡਿਪੋਰਟ ਕਰ ਦੇਵਾਂਗਾ ਜੋ ਪਬਲਿਕ ‘ਤੇ ਬੋਝ ਹੈ।”

मेष: दिन शुभ रहेगा...