Last Updated: November 28, 2026

Dainik Savera Times Logo

Bathinda : ਗਲੀ ‘ਚ ਖੇਡ ਰਹੀ 8 ਸਾਲਾਂ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਹਾਲਤ ਗੰਭੀਰ

10 February 2026 ਅੱਪਡੇਟ ਕੀਤਾ ਗਿਆ

Bathinda : ਗਲੀ ‘ਚ ਖੇਡ ਰਹੀ 8 ਸਾਲਾਂ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਹਾਲਤ ਗੰਭੀਰ

Bathinda News : ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੂ ਵਿਖੇ ਅੱਠ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਬੱਚੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਨੂੰ 40 ਜਗ੍ਹਾ ਤੋਂ ਨੋਚਿਆ ਗਿਆ ਹੈ ,ਜਿਸ ਕਰਕੇ ਉਸਦੀ ਹਾਲਤ ਕਾਫੀ ਗੰਭੀਰ ਹੈ ਅਤੇ ਨਾ ਹੀ ਉਹ ਕੁਝ ਖਾ ਰਹੀ ਹੈ ਤੇ ਨਾ ਹੀ ਸੋ ਰਹੀ ਹੈ। ਬੱਚੀ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕੀ ਬੱਚੀ ਘਰ ਵਿੱਚ ਖੇਡਦੀ ਖੇਡਦੀ ਬਾਹਰ ਚਲੀ ਗਈ ਤਾਂ ਬਾਹਰ ਕੁੱਤਿਆਂ ਦੇ ਝੁੰਡ ਉਸ ਨੂੰ ਖੇਤ ਵਿੱਚ ਖਿੱਚ ਕੇ ਲੈ ਗਏ। ਉਸਦੀਆਂ ਚੀਕਾਂ ਸੁਣ ਕੇ ਉਹ ਬਾਹਰ ਗਈ ਤੇ ਗੁਆਂਢੀਆਂ ਨੂੰ ਬੁਲਾ ਕੇ ਕੁੱਤਿਆਂ ਤੋਂ ਬੱਚੀ ਨੂੰ ਛਿੜਵਾਇਆ ਗਿਆ ,ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

Chaitra Navratri 2026 : ਕੀ ਹੋਲੀ ਤੋਂ ਬਾਅਦ ਇਸ ਦਿਨ ਸ਼ੁਰੂ ਹੋਣਗੇ ਚੈਤਰ ਨਵਰਾਤਰੇ ? ਜਾਣੋ ਨੌਂ ਦਿਨਾਂ ਦੀ ਪੂਰੀ ਸੂਚੀ

ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਕੁੱਤੇ ਹਨ, ਇਸ ਬਾਰੇ ਕਈ ਵਾਰ ਪੰਚਾਇਤ ਨੂੰ ਕਿਹਾ ਗਿਆ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ, ਇਸ ਤੋਂ ਪਹਿਲਾਂ ਕਈ ਵਾਰ ਕੁੱਤਿਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਕੱਟ ਲਿਆ ਹੈ। ਸਮਾਜ ਸੇਵੀ ਗੁਰਜੰਟ ਸਿੰਘ ਨੇ ਦੱਸਿਆ ਕਿ ਇੱਥੇ ਕੋਈ ਵੀ ਸੁਰੱਖਿਤ ਨਹੀਂ। ਕਿਸੇ ਨੂੰ ਨਸ਼ੇੜੀ ਘੇਰ ਰਹੇ ਹਨ, ਕਿਸੇ ਨੂੰ ਅਵਾਰਾ ਕੁੱਤੇ। ਅਵਾਰਾ ਕੁੱਤੇ ਰੋਜ਼ਾਨਾ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕੁੱਤਿਆਂ ਨੇ ਕਈ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਬੱਚੇ ਸਕੂਲ ਜਾਣ ਸਮੇਂ ਵੀ ਸੁਰੱਖਿਅਤ ਨਹੀਂ ਹਨ ਤੇ ਨਾ ਹੀ ਇਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ ਹੈ।

BREAKING : HC ਦੇ ਹੁਕਮਾਂ ‘ਤੇ ਜਲੰਧਰ ਦੇ ਲਤੀਫਪੁਰਾ ‘ਚ ਚੱਲਿਆ ਪ੍ਰਸ਼ਾਸਨ ਦਾ ਬੁਲਡੋਜ਼ਰ, ਪੁਲਿਸ ਤੇ ਜਨਤਾ ਵਿਚਕਾਰ ਤਣਾਅ

ਰਿਪੋਰਟਾਂ ਅਨੁਸਾਰ, ਜ਼ਖਮੀ ਲੜਕੀ ਦੀ ਪਛਾਣ ਸੁਖਪ੍ਰੀਤ ਕੌਰ (8 ਸਾਲ) ਵਜੋਂ ਹੋਈ ਹੈ, ਜੋ ਕਿ ਬੂਟਾ ਸਿੰਘ ਦੀ ਧੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੇਰ ਸ਼ਾਮ ਸੁਖਪ੍ਰੀਤ ਕੌਰ ਆਪਣੇ ਘਰ ਦੇ ਨੇੜੇ ਖੇਡ ਰਹੀ ਸੀ। ਅਚਾਨਕ 8-10 ਆਵਾਰਾ ਕੁੱਤਿਆਂ ਦਾ ਝੁੰਡ ਆਇਆ ਅਤੇ ਲੜਕੀ ‘ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸਨੂੰ ਫੜ ਲਿਆ ਅਤੇ ਖੇਤਾਂ ਵੱਲ ਖਿੱਚ ਕੇ ਲੈ ਗਏ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.