ਚੰਡੀਗੜ੍ਹ ਨਿਊਜ਼ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਬੱਸ ਸੇਵਾਵਾਂ ਵਿੱਚ ਡਿਜੀਟਲ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਲਗਾਉਣ ਦੀ ਮਨਜ਼ੂਰੀ ਦੇ ਕੇ ਯਾਤਰੀਆਂ ਲਈ ਆਵਾਜਾਈ ਦਾ ਤਰੀਕਾ ਬਦਲਣ ਵਾਲਾ ਕਦਮ ਚੁੱਕਿਆ ਹੈ। ਇਹ ਪਹਿਲਕਦਮੀ ਯਾਤਰੀਆਂ ਨੂੰ ਸੇਵਾਵਾਂ ਵਧੇਰੇ ਸੁਚਾਰੂ, ਪਾਰਦਰਸ਼ੀ ਅਤੇ ਸੁਵਿਧਾਜਨਕ ਤਰੀਕੇ ਨਾਲ ਪ੍ਰਦਾਨ ਕਰਨ ਲਈ ਕੀਤੀ ਗਈ ਹੈ।
ਨਵੀਂ ਪ੍ਰਣਾਲੀ ਤਹਿਤ ਯਾਤਰੀ ਕਿਊ.ਆਰ. ਕੋਡ, ਯੂ.ਪੀ.ਆਈ., ਕਾਰਡ ਅਧਾਰਤ ਭੁਗਤਾਨ ਅਤੇ ਆਫਲਾਈਨ ਢੰਗ ਨਾਲ ਟਿਕਟ ਖਰੀਦ ਸਕਣਗੇ। ਇਹ ਮਸ਼ੀਨ ਜੀ.ਪੀ.ਐਸ. ਸਮਰੱਥ ਹੋਣਗੀਆਂ, ਜਿਸ ਨਾਲ ਬੱਸਾਂ ਦੀ ਲਾਈਵ ਟਰੈਕਿੰਗ, ਨੇੜਲੇ ਬੱਸ ਸਟਾਪਾਂ ਦੀ ਜਾਣਕਾਰੀ ਅਤੇ ਰੂਟਾਂ ‘ਤੇ ਉਪਲਬਧ ਸੇਵਾਵਾਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਮਿਲੇਗੀ।
READ ALSO :ਸਰਦਾਰ ਵਰਿਆਮ ਸਿੰਘ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਨਵੇਂ ਡਾਇਰੈਕਟਰ ਬਣੇ
ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਮਹਿਲਾ ਯਾਤਰੀਆਂ ਲਈ ਮੁਫ਼ਤ ਯਾਤਰਾ, ਵਿਦਿਆਰਥੀਆਂ ਲਈ ਸਮਾਰਟ ਕਾਰਡ ਅਤੇ ਮੋਬਾਈਲ ਐਪ ਰਾਹੀਂ ਆਨਲਾਈਨ ਰੀਚਾਰਜ ਸਹੂਲਤ ਜਾਰੀ ਰਹੇ। ਸਮਾਰਟ ਕਾਰਡ ਈਕੋਸਿਸਟਮ ਨਾਗਰਿਕਾਂ ਅਤੇ ਸੈਲਾਨੀਆਂ ਲਈ ਆਸਾਨ ਅਤੇ ਸੁਚਾਰੂ ਯਾਤਰਾ ਪ੍ਰਦਾਨ ਕਰੇਗਾ।
ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਡਿਜੀਟਲ ਟਿਕਟਿੰਗ ਮਸ਼ੀਨਾਂ ਨਾਲ ਬੱਸਾਂ ਦੀ ਨਿਗਰਾਨੀ ਹੋਵੇਗੀ, ਟਿਕਟਾਂ ਦੀ ਵਿਕਰੀ ਵਿੱਚ ਪਾਰਦਰਸ਼ਤਾ ਵੱਧੇਗੀ ਅਤੇ ਜਵਾਬਦੇਹੀ ਸੁਧਰੇਗੀ। ਇਸ ਨਾਲ ਬੱਸ ਫਲੀਟ ਵਿੱਚ ਹੋਰ ਵਾਹਨਾਂ ਸ਼ਾਮਲ ਕਰਕੇ ਸੇਵਾਵਾਂ ਦਾ ਵਿਸਥਾਰ ਸੰਭਵ ਹੋਵੇਗਾ।
ਮੰਤਰੀ ਨੇ ਜੋੜਿਆ ਕਿ, “ਭਗਵੰਤ ਮਾਨ ਸਰਕਾਰ ਜਨਤਕ ਆਵਾਜਾਈ ਵਿੱਚ ਸੁਰੱਖਿਅਤ, ਕੁਸ਼ਲ ਅਤੇ ਤਕਨਾਲੋਜੀ-ਅਧਾਰਤ ਪ੍ਰਸ਼ਾਸਨ ਲਈ ਵਚਨਬੱਧ ਹੈ। ਇਸ ਨਵੀਂ ਪ੍ਰਣਾਲੀ ਨਾਲ ਪੰਜਾਬ ਵਿੱਚ ਆਵਾਜਾਈ ਸਮਾਵੇਸ਼ੀ ਬਣੇਗੀ ਅਤੇ ਨਾਗਰਿਕਾਂ ਦੀ ਭਲਾਈ ਉਪਰਾਲੀ ਕੇਂਦਰ ਰਹੇਗੀ।”
ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਖਤਮ

