Site icon Dainik Savera Punjab

ਸਰਦਾਰ ਵਰਿਆਮ ਸਿੰਘ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਨਵੇਂ ਡਾਇਰੈਕਟਰ ਬਣੇ

Sardar Waryam Singh becomes new Director of Dairy Development Department, Punjab

Sardar Waryam Singh becomes new Director of Dairy Development Department, Punjab

ਚੰਡੀਗੜ੍ਹ, ਨਿਊਜ਼ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਦਾਰ ਵਰਿਆਮ ਸਿੰਘ ਨੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਿੱਚ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।

ਨਵੇਂ ਅਹੁਦੇ ਦੀ ਸੰਭਾਲਣ ਦੇ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਉਤਪਾਦਕਾਂ ਦੀ ਭਲਾਈ, ਦੁੱਧ ਉਤਪਾਦਨ ਵਿੱਚ ਗੁਣਵੱਤਾ ਅਤੇ ਮਾਤਰਾ ਵਾਧਾ ਕਰਨਾ ਅਤੇ ਵਿਭਾਗ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ।

READ ALSO : ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਖਤਮ

ਸਰਦਾਰ ਵਰਿਆਮ ਸਿੰਘ ਨੇ ਇਹ ਵੀ ਜ਼ੋਰ ਦਿੱਤਾ ਕਿ ਆਧੁਨਿਕ ਤਕਨੀਕਾਂ, ਵਿਗਿਆਨਕ ਪ੍ਰਬੰਧਨ ਅਤੇ ਟ੍ਰੇਨਿੰਗ ਰਾਹੀਂ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਨਵੇਂ ਡਾਇਰੈਕਟਰ ਨੂੰ ਮੁਬਾਰਕਬਾਦ ਦਿੱਤੀ ਗਈ।

ਸਰਦਾਰ ਵਰਿਆਮ ਸਿੰਘ ਦੀ ਨਿਯੁਕਤੀ ਨਾਲ ਡੇਅਰੀ ਵਿਕਾਸ ਵਿਭਾਗ ਵਿੱਚ ਨਵੇਂ ਉਤਸਾਹ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ GNDU ਦੇ 50ਵੇਂ ਕਨਵੋਕੇਸ਼ਨ ਲਈ ਅੰਮ੍ਰਿਤਸਰ ਆਉਣਗੇ

Sardar Waryam Singh becomes new Director of Dairy Development Department, Punjab
Exit mobile version