skip to content

Last Updated: June 8, 2026

Dainik Savera Times Logo

Delhi Red Fort Blast : Tajamul Ahmed Malik ਕੁਲਗਾਮ ਤੋਂ ਗ੍ਰਿਫ਼ਤਾਰ

7 months पहले

Delhi Red Fort Blast : Tajamul Ahmed Malik ਕੁਲਗਾਮ ਤੋਂ ਗ੍ਰਿਫ਼ਤਾਰ

Red Fort Blast : ਦਿੱਲੀ ਬਲਾਸਟ ਮਾਮਲੇ ਵਿੱਚ ਪੁਲਿਸ ਨੇ ਸ੍ਰੀਨਗਰ ਦੇ ਕੁਲਗਾਮ ਤੋਂ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਦਾ ਨਾਮ ਤਜਾਮੁਲ ਅਹਿਮਦ ਮਲਿਕ ਹੈ, ਜੋ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਡਾਕਟਰ ਮਲਿਕ SHMS ਹਸਪਤਾਲ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਉਸਨੂੰ ਕਰਨ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਹੁਣ ਡਾਕਟਰ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸਦੀ ਪਛਾਣ ਸੱਜਾਦ ਅਹਿਮਦ ਮੱਲਾ ਵਜੋਂ ਹੋਈ ਹੈ। ਸੱਜਾਦ ਨੂੰ ਹਮਲੇ ਦੇ ਮੁੱਖ ਦੋਸ਼ੀ ਉਮਰ ਦਾ ਕਰੀਬੀ ਦੋਸਤ ਦੱਸਿਆ ਜਾਂਦਾ ਹੈ।

ਪੰਜਾਬ ‘ਚ HIGH ALERT; ਸੁਰੱਖਿਆ ਕਾਰਨਾਂ ਕਰਕੇ ‘CASO’ ਕਾਰਵਾਈ ਸ਼ੁਰੂ

ਸੂਤਰਾਂ ਅਨੁਸਾਰ ਤਜਾਮੁਲ ਅਹਿਮਦ ਮਲਿਕ ਦਾ ਨਾਮ ਫਰੀਦਾਬਾਦ-ਦਿੱਲੀ ਮਾਡਿਊਲ ਨਾਲ ਜੁੜੇ ਸ਼ੱਕੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਹਮਣੇ ਆਇਆ। ਜਾਂਚ ਏਜੰਸੀਆਂ ਹੁਣ ਤਜਾਮੁਲ ਅਹਿਮਦ ਮਲਿਕ ਦੇ ਅੱਤਵਾਦੀ ਨੈੱਟਵਰਕ ਨਾਲ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ ਅਤੇ ਪੜਤਾਲ ਕਰ ਰਹੀਆਂ ਹਨ ਕਿ ਉਸਨੇ ਮਾਡਿਊਲ ਦੀਆਂ ਕਿਸੇ ਵੀ ਗਤੀਵਿਧੀਆਂ ਵਿੱਚ ਭੂਮਿਕਾ ਨਿਭਾਈ ਸੀ ਜਾਂ ਨਹੀ।

Delhi Pollution : CM ਰੇਖਾ ਗੁਪਤਾ ਨੇ ਵਿਆਪਕ ਕੰਟਰੋਲ ਨਿਰਦੇਸ਼ ਕੀਤੇ ਜਾਰੀ

खबरें और भी हैं...

Copyright © 2026 Dainik Savera Times. All rights reserved.