ਪੰਜਾਬ ਡੈਸਕ: ਮਹਿਲ ਕਲਾਂ ਹਲਕੇ ਦੇ ਪਿੰਡ ਸਹਿਜੜਾ ਨਾਲ ਸਬੰਧਤ 21 ਸਾਲਾ ਨੌਜਵਾਨ ਹਰਦੀਪ ਸਿੰਘ ਦੀ ਦੁਬਈ ਵਿੱਚ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰਦੀਪ ਪੰਜ ਮਹੀਨੇ ਪਹਿਲਾਂ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਸ਼ਾਰਜਾਹ ਮਜ਼ਦੂਰੀ ਕਰਨ ਗਿਆ ਸੀ। 24 ਜਨਵਰੀ ਨੂੰ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ ਪਰ ਮੌਤ ਦੇ ਕਾਰਨ ਹਜੇ ਸਪਸ਼ਟ ਨਹੀਂ ਹੋਏ। ਪੋਸਟਮਾਰਟਮ ਅਤੇ ਹੋਰ ਕਾਗਜ਼ੀ ਕਾਰਵਾਈ ਕਾਰਨ ਲਾਸ਼ ਭਾਰਤ ਨਹੀਂ ਆ ਸਕੀ।
ਦੋ ਰਾਜਾਂ ਦੀ ਉੱਚ ਨਿਆਂਕ ਸੇਵਾ ‘ਚ ਇਕੱਲੀ ਮਹਿਲਾ ਚੁਣੀ ਗਈ: ਪਟਿਆਲਾ ਤੋਂ ਚੰਡੀਗੜ੍ਹ ਤੱਕ
ਮਾਪਿਆਂ ਨੇ ਆਰਥਿਕ ਤੰਗੀ ਕਾਰਨ ਲਾਸ਼ ਵਾਪਸ ਲਿਆਉਣ ਵਿੱਚ ਅਸਮਰਥਤਾ ਜਤਾਈ ਹੈ ਅਤੇ ਸਰਕਾਰ ਕੋਲ ਮਦਦ ਦੀ ਅਪੀਲ ਕੀਤੀ ਹੈ। 25 ਜਨਵਰੀ ਨੂੰ ਕਿਸਾਨ ਯੂਨੀਅਨ ਆਗੂਆਂ ਨੇ ਪਰਿਵਾਰ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਅਰਜ਼ੀ ਦਿੱਤੀ ਸੀ ਪਰ 10 ਦਿਨ ਬੀਤਣ ਬਾਵਜੂਦ ਲਾਸ਼ ਹਜੇ ਤੱਕ ਪਿੰਡ ਨਹੀਂ ਆਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਕੇ ਅੰਤਿਮ ਸੰਸਕਾਰ ਦੀ ਇਜਾਜ਼ਤ ਦਿੱਤੀ ਜਾਵੇ।

मेष: दिन शुभ रहेगा...