Site icon Dainik Savera Punjab

BREAKING: ਜੁਮੇ ਦੀ ਨਮਾਜ਼ ਦੌਰਾਨ ਪਾਕਿਸਤਾਨ ਵਿੱਚ ਭਿਆਨਕ ਧਮਾਕਾ ਕਈਆਂ ਦੀ ਮੌਤ ਦੀ ਖ਼ਬਰ

ਨੈਸ਼ਨਲ ਡੈਸਕ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਰਲਾਈ ਇਲਾਕੇ ਵਿੱਚ ਸਥਿਤ ਇਮਾਮ ਬਾਰਗਾਹ ਖਦੀਜਤੁਲ ਕੁਬਰਾ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਨਾਲ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਮੌਕੇ ’ਤੇ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ।

ਭਾਰਤੀ ਫੌਜ ਦਾ ਵੱਡਾ ਫੈਸਲਾ 246 ਸੈਨਿਕ ਢਾਂਚਿਆਂ ਦੇ ਨਾਮ ਬਦਲੇ

ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਵ ਕਾਰਜ ਸ਼ੁਰੂ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਧਮਾਕੇ ਦੇ ਕਾਰਣਾਂ ਦੀ ਤਸਦੀਕ ਕੀਤੀ ਜਾ ਰਹੀ ਹੈ।

deadly-explosion-pakistan-friday

Exit mobile version