ਅਬੋਹਰ ਖੇਤਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਉਰਫ਼ ‘ਮਿੰਕੂ’ ਕੁੰਡਲ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਹ ਪਿੰਡ ਰੱਤਾ ਟਿੱਬਾ ਵਿਖੇ ਇਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ।
ਗੱਡੀ ‘ਤੇ ਚਲਾਈਆਂ ਗੋਲੀਆਂ
ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ‘ਤੇ ਅਚਾਨਕ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਉਹ ਬੁਲੇਟਪਰੂਫ ਵਾਹਨ ਵਿੱਚ ਸਵਾਰ ਸਨ, ਜਿਸ ਕਰਕੇ ਗੋਲੀਆਂ ਬੇਅਸਰ ਰਹੀਆਂ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
READ ALSO : ਨਿੱਜੀ ਸਮਾਗਮ ‘ਚ ਇਕੱਠੇ ਨਜ਼ਰ ਆਏ Bikram Singh Majithia ਅਤੇ Manpreet Singh Badal
ਸੂਤਰਾਂ ਮੁਤਾਬਕ ਕੁਝ ਸਮੇਂ ਤੋਂ ਉਨ੍ਹਾਂ ਨੂੰ ਗੈਂਗਸਟਰ Arju Bishnoi ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਤੋਂ ਪਹਿਲਾਂ ਵੀ ਪਿੰਡ ਕੁਲਾਰ ਵਿੱਚ ਉਨ੍ਹਾਂ ‘ਤੇ ਹਮਲੇ ਦੀ ਕੋਸ਼ਿਸ਼ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ‘ਤੇ ਸਵਾਲ ਉੱਠ ਰਹੇ ਸਨ।
ਪਰਿਵਾਰ ਦੀ ਸਿਆਸੀ ਸਰਗਰਮੀ ਵੀ ਚਰਚਾ ਵਿੱਚ
ਜ਼ਿਕਰਯੋਗ ਹੈ ਕਿ ਮਿੰਕੂ ਕੁੰਡਲ ਦੀ ਪਤਨੀ ਹਾਲ ਹੀ ਵਿੱਚ ਜ਼ਿਲ੍ਹਾ ਪਰਿਸ਼ਦ ਜੋਨ ਕੁੰਡਲ ਤੋਂ ਚੋਣ ਜਿੱਤ ਚੁੱਕੀ ਹੈ। ਇਸ ਕਾਰਨ ਪਰਿਵਾਰ ਦੀ ਸਿਆਸੀ ਸਰਗਰਮੀ ਵੀ ਚਰਚਾ ਵਿੱਚ ਰਹੀ ਹੈ ਅਤੇ ਇਸ ਹਮਲੇ ਨੂੰ ਵੱਖ-ਵੱਖ ਕੋਣਾਂ ਤੋਂ ਵੇਖਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਰਵਿਕਲ ਕੈਂਸਰ ਤੋਂ ਬਚਾਅ ਲਈ ਦੇਸ਼-ਵਿਆਪੀ HPV ਟੀਕਾਕਰਨ ਦੀ ਸ਼ੁਰੂਆਤ, ਹਰ ਨਾਬਾਲਿਗ ਲੜਕੀਆਂ ਨੂੰ ਲੱਗੇਗਾ ਮੁਫ਼ਤ ਟੀਕਾ